ਪੰਜਾਬ ਕੇਸਰੀ ਗਰੁੱਪ ਵਿਰੁੱਧ ਆਪ ਸਰਕਾਰ ਦੀ ਧੱਕੇਸ਼ਾਹੀ ਨਿੱਦਣਯੋਗ : ਬਲਕੀਸ਼ ਰਾਜ
Sunday, Jan 18, 2026 - 09:03 PM (IST)
ਦਸੂਹਾ, (ਝਾਵਰ)-ਪੰਜਾਬ ਸਰਕਾਰ ਜੋ ਪੰਜਾਬ ਕੇਸਰੀ ਗਰੁੱਪ ਦੇ ਵਿਰੁੱਧ ਆਪਣੀ ਤਾਕਤ ਵਰਤ ਕੇ ਪੰਜਾਬ ਕੇਸਰੀ ਗਰੁੱਪ ਦੇ ਮਾਲਕਾਂ, ਪ੍ਰਬੰਧਕਾਂ ਤੇ ਪੱਤਰਕਾਰਾਂ ਦੇ ਵਿਰੁੱਧ ਜੋ ਕੇਸ ਦਰਜ ਕਰ ਰਹੀ ਹੈ, ਇਸ ਵਿਰੁੱਧ ਦਸੂਹਾ ਵਿਧਾਨ ਸਭਾ ਹਲਕਾ ਦੇ ਭਾਜਪਾ ਵਰਕਰ ਐਸਡੀਐਮ ਦਸੂਹਾ ਦੇ ਰਾਹੀਂ ਰਾਜਪਾਲ ਪੰਜਾਬ ਨੂੰ ਮੈਮੋਰੈਂਡਮ ਦੇਣਗੇ । ਇਸ ਸਬੰਧ ਵਿੱਚ ਸਿਨਮਾ ਚੌਂਕ ਦਸੂਹਾ ਵਿਖੇ ਭਾਜਪਾ ਐਸਸੀ ਮੋਰਚਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਪ੍ਰਿੰਸੀਪਲ ਬਲਕੀਸ਼ ਰਾਜ ਤੇ ਵਿਧਾਨ ਸਭਾ ਹਲਕਾ ਦਸੂਹਾ ਭਾਜਪਾ ਦੀ ਇੰਚਾਰਜ ਰਘੁਨਾਥ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ । ਇਸ ਦੌਰਾਨ ਉਨ੍ਹਾਂ ਕਿਹਾ ਪੰਜਾਬ ਕੇ ਕੇਸਰੀ ਗਰੁੱਪ ਦੇ ਵਿਰੁੱਧ ਜੋ ਪੰਜਾਬ ਸਰਕਾਰ ਗਲਤ ਵਤੀਰਾ ਕਰ ਰਹੀ ਹੈ ਅਤੇ ਇਹ ਪਰਿਵਾਰ ਜਿਨ੍ਹਾਂ ਦੇਸ਼ ਅਤੇ ਲੋਕ ਹਿੱਤਾਂ ਦੀ ਖਾਤਰ ਸ਼ਹੀਦੀਆਂ ਦਿੱਤੀਆਂ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਦਸੂਹਾ ਅਤੇ ਪੰਜਾਬ ਦੇ ਸਮੂਹ ਭਾਜਪਾ ਵਰਕਰ ਮੋਢੇ ਮੋਢਾ ਜੋੜ ਕੇ ਖੜੇ ਹਨ।
ਉਨ੍ਹਾਂ ਨੇ ਕਿਹਾ ਕਿ ਪ੍ਰੈਸ ਦੀ ਆਜ਼ਾਦੀ ਤੇ ਇਹ ਇੱਕ ਵੱਡਾ ਹਮਲਾ ਹੈ। ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਅਤੇ ਭਾਜਪਾ ਵਰਕਰ ਮੌਜੂਦਾ ਸਰਕਾਰ ਦੀਆਂ ਪ੍ਰੈਸ ਨੀਤੀਆਂ ਦਾ ਵਿਰੋਧ ਕਰਦੇ ਹੋਏ ਐਸਡੀਐਮ ਦਫਤਰ ਪਹੁੰਚਣਗੇਉਨ੍ਹਾਂ ਕਿਹਾ ਕਿ ਪ੍ਰੈਸ ਦੀ ਕਲਮ ਨੂੰ ਦਬਾਇਆ ਨਹੀਂ ਜਾ ਸਕਦਾ ਅਤੇ ਪੰਜਾਬ ਕੇਸਰੀ ਗਰੁੱਪ ਸਦਾ ਹੀ ਲੋਕ ਹਿੱਤਾਂ ਦਾ ਪਹਿਰੇਦਾਰ ਰਿਹਾ ਪਰ ਆਪ ਸਰਕਾਰ ਨੂੰ ਇਹ ਪਚ ਨਹੀਂ ਰਿਹਾ ਹੈ ਪ੍ਰੰਤੂ ਇਸਦੇ ਨਤੀਜੇ ਮੌਜੂਦਾ ਸਰਕਾਰ ਨੂੰ 2027 ਵਿੱਚ ਭੁਗਤਣੇ ਪੈਣਗੇ। ਇਸ ਮੌਕੇ ਦਲਜੀਤ ਸਿੰਘ, ਸਰੂਪ ਸਿੰਘ, ਜਸਬੀਰ ਸਿੰਘ, ਮਲਕੀਤ ਸਿੰਘ ,ਮਲਕੀਤ ਸਿੰਘ, ਅਮੋਲਕ ਹੁੰਦਲ ,ਗੁਰਮੁਖ ਸਿੰਘ, ਉਜਾਗਰ ਸਿੰਘ ,ਭੁਪਿੰਦਰ ਸਿੰਘ, ਸੁਰਜੀਤ ਸਿੰਘ, ਬਸੰਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਦੇਸਰਾਜ, ਸੁਰਜੀਤ ਸਿੰਘ, ਮੁਕੇਸ਼ ਤੇ ਹੋਰ ਭਰਪਾ ਵਰਕਰ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
