ਹਰਪ੍ਰੀਤ ਨੇ ਪਾਵਰ ਲਿਫਟਿੰਗ ਦੇ ਸਬ ਜੂਨੀਅਰ ਵਰਗ ’ਚ ਸੋਨ ਤਮਗਾ ਜਿੱਤਿਆ

04/20/2019 4:18:21 AM

ਬਠਿੰਡਾ (ਨਾਗਪਾਲ)-ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਮਹਿੰਦਰਾ ਪਬਲਿਕ ਸਕੂਲ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਪਾਵਰ ਲਿਫਟਿੰਗ ਦੇ ਸਬ ਜੂਨੀਅਰ ਵਰਗ ’ਚ ਸੋਨ ਤਮਗਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਰਾਧਾ ਸ਼ਰਮਾ ਅਤੇ ਡੀ. ਪੀ. ਈ. ਜੁਗਰਾਜ ਸਿੰਘ ਨੇ ਦੱਸਿਆ ਕਿ ਜਲੰਧਰ ਵਿਖੇ ਹੋਈ ਸਬ ਜੂਨੀਅਰ ਚੈਂਪੀਅਨ ਪਾਵਰ ਲਿਫਟਿੰਗ ਦੇ 17 ਸਾਲ ਵਰਗ ’ਚ ਇਸ ਵਿਦਿਆਰਥਣ ਨੇ ਜਿੱਤ ਪ੍ਰਾਪਤ ਕੀਤੀ। ਸਕੂਲ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਭਲੇਰੀਆਂ ਨੇ ਇਸ ਨੂੰ ਇਸ ਬੱਚੀ ਦੀ ਮਿਹਨਤ ਦਾ ਫਲ ਦੱਸਦਿਆਂ ਕਿਹਾ ਕਿ ਸਕੂਲ ਵਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ।

Related News