ਮਨੂ ਦਾ ਸ਼ਾਨਦਾਰ ਪ੍ਰਦਰਸ਼ਨ, ਪੁਰਸ਼ ਵਰਗ ''ਚ ਜੇਤੂ ਰਹੇ ਅਨੀਸ਼

Saturday, Apr 20, 2024 - 03:47 PM (IST)

ਮਨੂ ਦਾ ਸ਼ਾਨਦਾਰ ਪ੍ਰਦਰਸ਼ਨ, ਪੁਰਸ਼ ਵਰਗ ''ਚ ਜੇਤੂ ਰਹੇ ਅਨੀਸ਼

ਨਵੀਂ ਦਿੱਲੀ- ਮਨੂ ਭਾਕਰ ਨੇ ਓਲੰਪਿਕ ਚੋਣ ਟਰਾਇਲ ਵਨ ਵਿੱਚ ਮਹਿਲਾਵਾਂ ਦੀ 25 ਮੀਟਰ ਪਿਸਟਲ ਕੁਆਲੀਫੀਕੇਸ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਛੇ ਅੰਕਾਂ ਨਾਲ ਵਿਸ਼ਵ ਰਿਕਾਰਡ ਤੋੜਿਆ ਜਦਕਿ ਅਨੀਸ਼ ਭਾਨਵਾਲਾ ਨੇ ਪੁਰਸ਼ਾਂ ਦਾ 25 ਮੀਟਰ ਰੈਪਿਡ ਫਾਇਰ ਪਿਸਟਲ ਟ੍ਰਾਇਲ ਜਿੱਤਿਆ। ਓਲੰਪੀਅਨ ਮਨੂ ਔਰਤਾਂ ਦੀ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ਵਿੱਚ ਪਹਿਲੇ ਸਥਾਨ ’ਤੇ ਰਹੀ। ਉਨ੍ਹਾਂ ਨੇ ਪੰਜ ਰੈਪਿਡ ਫਾਇਰ ਸ਼ਾਟਸ ਦੀ ਦਸ ਸੀਰੀਜ਼ ਵਿੱਚ 47 ਅੰਕ ਬਣਾਏ। ਈਸ਼ਾ ਸਿੰਘ ਸੱਤਵੀਂ ਸੀਰੀਜ਼ ਤੋਂ ਬਾਅਦ ਬਾਹਰ ਹੋ ਗਈ ਸੀ। ਈਸ਼ਾ ਅਜੇ ਵੀ ਮਹਿਲਾਵਾਂ ਦੇ 25 ਮੀਟਰ ਪਿਸਟਲ ਵਰਗ 'ਚ ਸਭ ਤੋਂ ਅੱਗੇ ਹੈ, ਜਿਸ ਨੇ ਕੁਆਲੀਫਾਇੰਗ 'ਚ 585 ਅੰਕ ਹਾਸਲ ਕੀਤੇ ਹਨ।
ਮਨੂ ਦੂਜੇ ਸਥਾਨ 'ਤੇ ਹੈ ਜਦਕਿ ਸਿਮਰਨਪ੍ਰੀਤ, ਅਭਿੰਧਿਆ ਅਤੇ ਰਿਦਮ ਸਾਂਗਵਾਨ ਉਨ੍ਹਾਂ ਤੋਂ ਪਿੱਛੇ ਹਨ।
ਪੁਰਸ਼ਾਂ ਦੇ ਰੈਪਿਡ ਫਾਇਰ ਪਿਸਟਲ ਵਿੱਚ ਅਨੀਸ਼ ਸਿਖਰ ’ਤੇ ਰਿਹਾ ਜਦਕਿ ਵਿਜੇਵੀਰ ਸਿੱਧੂ ਉਨ੍ਹਾਂ ਤੋਂ ਛੇ ਅੰਕ ਪਿੱਛੇ ਰਹੇ। ਆਦਰਸ਼ ਸਿੰਘ ਤੀਜੇ ਸਥਾਨ ’ਤੇ ਰਹੇ। ਕੁਆਲੀਫੀਕੇਸ਼ਨ 'ਚ ਚੋਟੀ 'ਤੇ ਰਹਿਣ ਵਾਲੇ ਭਾਵੇਸ਼ ਸ਼ੇਖਾਵਤ ਚੌਥੇ ਅਤੇ ਅੰਕੁਰ ਗੋਇਲ ਪੰਜਵੇਂ ਸਥਾਨ 'ਤੇ ਰਹੇ।


author

Aarti dhillon

Content Editor

Related News