ਭਾਰਤੀ ਨੌਜਵਾਨਾਂ ਦੇ ਉਮਰ ਵਰਗ ’ਚ ਬੇਰੋਜ਼ਗਾਰੀ ਸਭ ਤੋਂ ਵੱਧ, ਪਰ ਅਸਥਾਈ ਹੈ : ਆਸ਼ਿਮਾ ਗੋਇਲ
Monday, Apr 29, 2024 - 11:04 AM (IST)
ਨਵੀਂ ਦਿੱਲੀ (ਭਾਸ਼ਾ) - ਆਰ. ਬੀ. ਆਈ. ਦੀ ਮੋਨੇਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਮੈਂਬਰ ਆਸ਼ਿਮਾ ਗੋਇਲ ਨੇ ਕਿਹਾ ਕਿ ਨੌਜਵਾਨ ਉਮਰ ਵਰਗ ’ਚ ਬੇਰੋਜ਼ਗਾਰੀ ਸਭ ਤੋਂ ਵੱਧ ਹੈ ਪਰ ਇਹ ਅਸਥਾਈ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਭਾਰਤੀ ਨੌਜਵਾਨ ਹੁਨਰ ਹਾਸਲ ਕਰਨ ਅਤੇ ਉੱਦਮ ਸ਼ੁਰੂ ਕਰਨ ’ਚ ਜ਼ਿਆਦਾ ਸਮਾਂ ਲਾਉਂਦੇ ਹਨ। ਗੋਇਲ ਨੇ ਕਿਹਾ ਕਿ ਮਜ਼ਬੂਤ ਵਾਧੇ ਦੇ ਨਾਲ ਦੇਸ਼ ’ਚ ਰੋਜ਼ਗਾਰ ਸਿਰਜਣ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ - ‘ਬੈਂਕਾਂ ਦੀ ਵਧੀ ਚਿੰਤਾ! ਅਕਾਊਂਟ ’ਚ ਘੱਟ ਪੈਸੇ ਜਮ੍ਹਾ ਕਰ ਰਹੇ ਨੇ ਲੋਕ, ਲੋਨ ਲੈਣਾ ਹੋਵੇਗਾ ਮੁਸ਼ਕਿਲ’
ਉਨ੍ਹਾਂ ਨੇ ਕਿਹਾ, ‘‘ਜ਼ਿਆਦਾ ਯੋਗ ਵਿਅਕਤੀਆਂ ’ਚ ਨੌਜਵਾਨਾਂ ਦੀ ਬੇਰੋਜ਼ਗਾਰੀ ਵੱਧ ਹੈ ਪਰ ਉਹ ਜ਼ਿਆਦਾ ਤਨਖਾਹ ਵੀ ਕਮਾਉਂਦੇ ਹਨ। ਇਸ ਲਈ ਨੌਜਵਾਨ ਹੁਨਰ ਹਾਸਲ ਕਰਨ ਅਤੇ ਨੌਕਰੀਆਂ ਦੀ ਭਾਲ ’ਚ ਜ਼ਿਆਦਾ ਸਮਾਂ ਬਿਤਾ ਰਹੇ ਹਨ।'' ਗੋਇਲ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਆਈ. ਐੱਲ. ਓ.) ਦੀ ਰਿਪੋਰਟ ’ਤੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ। ਇਸ ਰਿਪੋਰਟ ਅਨੁਸਾਰ 2022 ’ਚ ਭਾਰਤ ਦੀ ਕੁੱਲ ਬੇਰੋਜ਼ਗਾਰ ਆਬਾਦੀ ’ਚ ਬੇਰੋਜ਼ਗਾਰ ਨੌਜਵਾਨਾਂ ਦੀ ਹਿੱਸੇਦਾਰੀ ਲਗਭਗ 83 ਫ਼ੀਸਦੀ ਸੀ।
ਇਹ ਵੀ ਪੜ੍ਹੋ - ਸੋਨੇ ਤੇ ਤਾਂਬੇ ਦੀਆਂ ਖਾਨਾਂ ਸਾਊਦੀ ਅਰਬ ਨੂੰ ਵੇਚਣ ਦੀ ਤਿਆਰੀ ’ਚ ਪਾਕਿਸਤਾਨ, ਭੜਕੇ ਲੋਕ
ਉਨ੍ਹਾਂ ਨੇ ਕਿਹਾ, ‘‘ਨੌਜਵਾਨ ਉਮਰ ਵਰਗ ਲਈ ਬੇਰੋਜ਼ਗਾਰੀ ਸਭ ਤੋਂ ਵੱਧ ਹੈ ਪਰ ਇਹ ਅਸਥਾਈ ਹੈ। ਇੰਤਜ਼ਾਰ ਦੌਰਾਨ ਉਹ ਗੈਰ-ਰਸਮੀ ਕੰਮ ਕਰਦੇ ਹਨ ਜਾਂ ਉੱਦਮਿਤਾ ’ਚ ਜ਼ੋਖਮ ਉਠਾਉਂਦੇ ਹਨ, ਜਿੱਥੇ ਉਹ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ। ਆਈ. ਐੱਲ. ਓ. ਦੀ ਰਿਪੋਰਟ ਇਹ ਵੀ ਦਰਸਾਉਂਦੀ ਹੈ ਕਿ ਹਾਲ ਦੀ ਮਿਆਦ ’ਚ ਨੌਜਵਾਨਾਂ ਦੀ ਬੇਰੋਜ਼ਗਾਰੀ ’ਚ ਕਮੀ ਆਈ ਹੈ। ਗੋਇਲ ਨੇ ਦੱਸਿਆ ਕਿ ਬਿਹਤਰ ਸਿਹਤ, ਬੁਨਿਆਦੀ ਢਾਂਚਾ, ਬੀਮਾ, ਸਿੱਖਿਆ ਅਤੇ ਹੁਨਰ ਸਿਖਲਾਈ ਸਹੂਲਤਾਂ ਰਾਹੀਂ ਮੌਕਿਆਂ ਨੂੰ ਵਧਾਇਆ ਜਾ ਸਕਦੇ ਹੈ, ਨਾ ਕਿ ਸਥਾਈ ਸਰਕਾਰੀ ਨੌਕਰੀਆਂ ਦੇ ਕੇ, ਜੋ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਨਾਲ ਹੀ ਠਹਿਰਾਅ ਵੀ ਹੈ।
ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8