ਭਾਖੜਾ ਨੇ ਮਚਾਈ ਤਬਾਹੀ! ਤਾਸ਼ ਦੇ ਪੱਤਿਆਂ ਵਾਂਗ ਖਿਲਰਿਆ ਸੋਲਰ ਪਾਵਰ ਪਲਾਂਟ ਪ੍ਰਾਜੈਕਟ, ਵੇਖੋ ਖੌਫ਼ਨਾਕ ਮੰਜ਼ਰ

Sunday, Apr 28, 2024 - 07:01 PM (IST)

ਭਾਖੜਾ ਨੇ ਮਚਾਈ ਤਬਾਹੀ! ਤਾਸ਼ ਦੇ ਪੱਤਿਆਂ ਵਾਂਗ ਖਿਲਰਿਆ ਸੋਲਰ ਪਾਵਰ ਪਲਾਂਟ ਪ੍ਰਾਜੈਕਟ, ਵੇਖੋ ਖੌਫ਼ਨਾਕ ਮੰਜ਼ਰ

ਨੰਗਲ (ਗੁਰਭਾਗ ਸਿੰਘ)- ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐੱਮ. ਬੀ.) ਦੀ ਦੇਖਰੇਖ ‘ਚ ਚਲਾਏ ਜਾ ਰਹੇ ਬਹੁ-ਕਰੋੜੀ ਪ੍ਰਾਜੈਕਟ ਦੇ ਢਹਿ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਤਾਸ਼ ਦੇ ਪੱਤਿਆਂ ਵਾਂਗ ਖਿੱਲਰੇ ਇਸ ਪ੍ਰਾਜੈਕਟ ਦੇ ਸਾਰੇ ਹਿੱਸੇ ਵਹਿ ਕੇ ਸਤਲੁਜ ਦਰਿਆ ਰਾਹੀਂ ਪਿੰਡ ਬਰਮਲਾ/ਨਹਿਲਾ ਪਿੰਡ ਤੋਂ ਕਰੀਬ 6 ਕਿਲੋਮੀਟਰ ਦੂਰ ਨੰਗਲ ਡੈਮ ਤੱਕ ਪਹੁੰਚ ਗਏ ਹਨ। ਕਿਸੇ ਵੀ ਅਧਿਕਾਰੀ ਦਾ ਇਸ ਨੁਕਸਾਨ ਨੂੰ ਲੈ ਕੇ ਸਾਹਮਣੇ ਨਾ ਆਉਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਬੀ. ਬੀ. ਐੱਮ. ਬੀ. ਦੇ ਇਸ ਸੋਲਰ ਪਲਾਂਟ ਦੇ ਡਿੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਵਰਚੁਅਲ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਮਹੀਨੇ ਪਹਿਲਾਂ ਹੀ ਕੀਤਾ ਸੀ। 18 ਮਾਰਚ ਨੂੰ ਬੀ. ਬੀ. ਐੱਮ. ਬੀ. ਅਤੇ ਉਕਤ ਕੰਪਨੀ ਦੇ ਅਧਿਕਾਰੀ ਅਤੇ ਇੰਜ. ਪਿੰਡ ਬਰਮਲਾ/ਨਹਿਲਾ ਇਸ ਦਾ ਨੀਂਹ ਪੱਥਰ ਰੱਖਣ ਪਹੁੰਚੇ ਸੀ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਿਫ਼ਾਰਿਸ਼ ’ਤੇ ਇਹ ਪ੍ਰਾਜੈਕਟ ਸਤਲੁਜ ਦਰਿਆ ’ਤੇ ਓਲਿੰਡਾ-ਬ੍ਰਹਮਲਾ-ਨਹਿਲਾ ਨੇੜੇ ਸਥਾਪਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅਮਰੀਕਨ ਫਲਾਈਟ ’ਚ ਕੁੜੀ ਦੀ ਇਤਰਾਜ਼ਯੋਗ ਵੀਡੀਓ ਆਈ ਸਾਹਮਣੇ, ਟਾਇਲਟ ’ਚ ਲੁਕਾ ਕੇ ਰੱਖਿਆ ਸੀ ਕੈਮਰਾ

92 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਸੋਲਰ ਪਾਵਰ ਪਲਾਂਟ ਨੂੰ ਸਥਾਪਤ ਕਰਨ ਅਤੇ ਚਲਾਉਣ ਦੀ ਜ਼ਿੰਮੇਵਾਰੀ ਬੀ. ਬੀ. ਐੱਮ. ਬੀ. ਅਤੇ ਇਕ ਨਿੱਜੀ ਕੰਪਨੀ ਸਤਲੁਜ ਜਲ ਵਿਧੁਤ ਨਿਗਮ ਲਿਮਟਿਡ (ਐੱਸ. ਜੇ. ਬੀ. ਐੱਨ. ਐੱਲ.) ਨੇ ਲਈ ਸੀ। ਬੀਤੀ ਰਾਤ ਦਰਿਆ ’ਤੇ ਲਗਾਏ ਇਸ ਪ੍ਰਾਜੈਕਟ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਤਾਸ਼ ਦੇ ਪੱਤਿਆਂ ਵਾਂਗ ਦਰਿਆ ’ਚ ਖਿੱਲਰ ਗਿਆ, ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਸੋਲਰ ਪੈਨਲ ਵਹਿ ਗਏ ਅਤੇ ਉਥੋਂ ਕਈ ਕਿਲੋਮੀਟਰ ਦੂਰ ਨੰਗਲ ਡੈਮ ’ਤੇ ਆ ਪਹੁੰਚੇ। ਅੱਜ ਜਿਵੇਂ ਹੀ ਇਹ ਸੂਚਨਾ ਸ਼ਹਿਰ ਵਿਚ ਫੈਲੀ ਤਾਂ ਲੋਕਾਂ ਦੀ ਵੱਡੀ ਭੀੜ ਇਸ ਨੂੰ ਵੇਖਣ ਲਈ ਪੁੱਜ ਗਈ। ਜਾਣਕਾਰੀ ਮੁਤਾਬਕ 15 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਾਲੇ ਇਸ ਸੋਲਰ ਪਲਾਂਟ ਕਾਰਨ ਸਰਕਾਰ ਨੂੰ 92 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਦੱਸਿਆ ਗਿਆ ਹੈ ਕਿ ਇਹ ਪ੍ਰਾਜੈਕਟ 33 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਲਈ ਲਗਾਇਆ ਗਿਆ ਸੀ। ਉਦਘਾਟਨ ਵਾਲੇ ਦਿਨ ਇਸਦੀ ਦੇਖ- ਰੇਖ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਬੋਰਡ ਦੇ ਅਧਿਕਾਰੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਇੰਜੀਨੀਅਰਾਂ ਦਾ ਅਧਿਕਾਰਤ ਖੇਤਰ ਹੈ, ਜਦੋਂ ਉਹ ਭਾਖੜਾ ਡੈਮ ਵਰਗੇ ਪ੍ਰਾਜੈਕਟ ਨੂੰ ਸੰਭਾਲ ਰਹੇ ਹਨ। ਹੁਣ ਅਚਾਨਕ ਸਾਹਮਣੇ ਆਈ ਇਸ ਘਟਨਾ ਬਾਰੇ ਬੀ. ਬੀ. ਐੱਮ. ਬੀ. ਦਾ ਕੋਈ ਵੀ ਅਧਿਕਾਰੀ ਕੁਝ ਨਹੀਂ ਕਹਿ ਸਕਦਾ। ਦੂਜਾ ਪਾਸੇ ਇਸ ਮਾਮਲੇ ਵਿਚ ਬੀ. ਬੀ. ਐੱਮ. ਬੀ. ਅਤੇ ਐੱਸ. ਜੀ. ਬੀ. ਐੱਨ. ਐੱਲ. ਦੇ ਸਾਂਝੇ ਪ੍ਰਾਜੈਕਟ ਦੀ ਦੇਖ-ਰੇਖ ਕਰਨ ਵਾਲੀ ਇਕ ਹੋਰ ਏਜੰਸੀ ਹਾਰਟੇਕ ਸੋਲਰ ਪਾਵਰ ਪ੍ਰਾਈਵੇਟ ਲਿਮਟਿਡ, ਮੋਹਾਲੀ ਦੇ ਅਧਿਕਾਰੀ ਨਵੀਨ ਪਾਰਖ ਨੇ ਕਿਹਾ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਕੁਝ ਇੰਸਟਾਲੇਸ਼ਨ ਇੱਥੇ ਚੱਲ ਰਿਹਾ ਸੀ, ਇਸ ਦੌਰਾਨ ਪਾਣੀ ਦਾ ਵਹਾਅ ਜ਼ਿਆਦਾ ਸੀ, ਜਿਸ ਕਾਰਨ ਇਸ ਸੋਲਰ ਪ੍ਰਾਜੈਕਟ ਦਾ ਕੁਝ ਹਿੱਸਾ ਵਹਿ ਗਿਆ ਹੈ। ਜਿਸ ਤੋਂ ਬਾਅਦ ਬਾਕੀ ਦੀ ਇੰਸਟਾਲੇਸ਼ਨ ਰੋਕ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਇਸ ਨੂੰ ਠੀਕ ਕਰ ਲਿਆ ਜਾਵੇਗਾ।

PunjabKesari

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਗੈਂਗਸਟਰ ਵਿੱਕੀ ਗੌਂਡਰ ਗੈਂਗ ਦਾ ਇਕ ਨੌਜਵਾਨ ਹਥਿਆਰਾਂ ਸਣੇ ਗ੍ਰਿਫ਼ਤਾਰ

ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਜਦੋਂ ਬੀ.ਬੀ.ਐੱਮ.ਬੀ. ਦੇ ਡਿਪਟੀ ਚੀਫ, ਜੋ ਉਦਘਾਟਨ ਸਮੇਂ 18 ਮਾਰਚ ਨੂੰ ਮੌਕੇ ’ਤੇ ਸੀ ਉਨ੍ਹਾਂ ਕਿਹਾ ਕਿ ਸਾਡੇ ਡਿਪਾਰਟਮੈਂਟ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਅਤੇ ਉਹ ਨਾ ਹੀ ਕੱੁਝ ਕਹਿ ਸਕਦੇ ਹਨ। ਬੀ. ਬੀ. ਐੱਮ. ਬੀ. ਚੀਫ਼ ਨੇ ਕਿਹਾ ਕਿ ਤੁਸੀਂ ਪਾਵਰ ਵਿੰਗ ਤੋਂ ਪਤਾ ਕਰੋ। ਚੰਡੀਗੜ੍ਹ ਬੈਠੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਬੀ. ਬੀ. ਐੱਮ. ਬੀ. ਦਾ ਪ੍ਰਾਜੈਕਟ ਨਹੀਂ ਹੈ, ਸਗੋਂ ਸਰਕਾਰ ਨੇ ਇਕ ਕੰਪਨੀ ਨੂੰ ਇਹ ਪ੍ਰਾਜੈਕਟ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਵੱਲੋਂ ਇਸਦਾ ਉਦਘਾਟਨ ਨਹੀਂ ਬਲਕਿ ਨੀਂਹ ਪੱਥਰ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ 18 ਮਾਰਚ ਨੂੰ ਇਸ ਪ੍ਰਾਜੈਕਟ ਦੇ ਪ੍ਰੋਗਰਾਮ ਸਮੇਂ ਮੌਕੇ ਤੇ ਮੌਜੂਦ ਬੀ.ਬੀ.ਐੱਮ.ਬੀ. ਡਿਪਟੀ ਚੀਫ ਨੇ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨੂੰ ਲੈ ਕੇ ਬੀ. ਬੀ. ਐੱਮ. ਬੀ. ਚੇਅਰਮੈਨ ਇੰਜ. ਮਨੋਜ ਤ੍ਰਿਪਾਠੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਸੀ। ਉੱਥੇ ਹੀ ਮੌਕੇ ’ਤੇ ਮੌਜੂਦ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਸੀ ਕਿ ਪਿਛਲੇ 30 ਸਾਲਾਂ ਤੋਂ ਉਹ ਦੇਸ਼ ਵਿਚ ਵੱਖ-ਵੱਖ ਥਾਵਾਂ ’ਤੇ ਇਹ ਪ੍ਰਾਜੈਕਟ ਲਗਾ ਰਹੇ ਹਨ ਪਰ ਚਰਚਾ ਹੈ ਕਿ 30 ਸਾਲ ਦਾ ਤਜਰਬਾ 40 ਦਿਨ ਵੀ ਪ੍ਰਾਜੈਕਟ ਨੂੰ ਸੰਭਾਲ ਨਾ ਸਕਿਆ ਅਤੇ 92 ਕਰੋੜ ਦਾ ਪ੍ਰਾਜੈਕਟ ਤਹਿਸ ਨਹਿਸ ਹੋ ਗਿਆ। ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਐੱਸ. ਜੇ. ਬੀ. ਐੈੱਨ. ਐੱਲ. ਕੰਪਨੀ ਦੇ ਚੇਅਰਮੈਨ/ਮਨੇਜਿੰਗ ਡਾਇਰੈਕਟ ਗੀਤਾ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਹੁਣੇ ਹੀ ਉਨ੍ਹਾਂ ਦੇ ਧਿਆਨ ’ਚ ਆਇਆ ਹੈ, ਉਹ ਜਾਂਚ ਕਰ ਰਹੇ ਹਨ। ਕੰਪਨੀ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੀ. ਬੀ. ਐੱਮ. ਬੀ. ਵੱਲੋਂ ਬਿਨਾਂ ਜਾਣਕਾਰੀ ਦਿੱਤੇ ਪਾਣੀ ਛੱਡਿਆ ਗਿਆ, ਜਿਸ ਕਾਰਨ ਇਹ ਨੁਕਸਾਨ ਹੋਇਆ।

ਇਹ ਵੀ ਪੜ੍ਹੋ- ਉਜੜਿਆ ਪਰਿਵਾਰ, ਜਨਮ ਦਿਨ ਵਾਲੇ ਦਿਨ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News