ਟ੍ਰਾਂਸਪਲਾਂਟ ਤੋਂ ਬਾਅਦ ਹੋਰ ਬਿਹਤਰ ਜ਼ਿੰਦਗੀ ਜੀਅ ਰਹੇ ਹਨ ਰੈਸੀਪੀਐਂਟ ਤੇ ਡੋਨਰਜ਼

Monday, Mar 26, 2018 - 08:04 AM (IST)

ਟ੍ਰਾਂਸਪਲਾਂਟ ਤੋਂ ਬਾਅਦ ਹੋਰ ਬਿਹਤਰ ਜ਼ਿੰਦਗੀ ਜੀਅ ਰਹੇ ਹਨ ਰੈਸੀਪੀਐਂਟ ਤੇ ਡੋਨਰਜ਼

ਚੰਡੀਗੜ੍ਹ (ਪਾਲ)  - ਕਿਸੇ ਵੀ ਇਨਸਾਨ ਲਈ ਪਾਜ਼ੇਟਿਵ ਸੋਚ ਕਿੰਨੀ ਜ਼ਰੂਰੀ ਹੈ, ਇਹ 32 ਸਾਲਾ ਦਿਗਵਿਜੇ ਸਿੰਘ ਨੂੰ ਦੇਖ ਕੇ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ। ਲੋਕਾਂ ਵਿਚ ਆਰਗਨ ਡੋਨੇਸ਼ਨ ਨੂੰ ਲੈ ਕੇ ਕਾਫੀ ਗਲਤ ਧਾਰਨਾਵਾਂ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਟ੍ਰਾਂਸਪਲਾਂਟ ਹੋਣ ਤੋਂ ਬਾਅਦ ਉਹ ਕਦੇ ਵੀ ਨਾਰਮਲ ਲਾਈਫ ਨਹੀਂ ਜੀਅ ਸਕਣਗੇ ਪਰ ਦਿਗਵਿਜੇ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ ਮਹਿਜ 32 ਸਾਲਾਂ ਦੀ ਉਮਰ ਵਿਚ ਉਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ ਹੋਈ ਸੀ। ਜਿਥੇ ਵੀ ਉਹ ਜਾਂਦੇ ਹਨ, ਫਿੱਟ ਬਾਡੀ ਨੂੰ ਲੈ ਕੇ ਸੈਂਟਰ ਆਫ ਅਟ੍ਰੈਕਸ਼ਨ ਬਣ ਜਾਂਦੇ ਹਨ।
ਸੋਚ 'ਤੇ ਵੀ ਸਭ ਨਿਰਭਰ ਰਹਿੰਦਾ ਹੈ
ਦਿਗਵਿਜੇ ਮੰਨਦੇ ਹਨ ਕਿ ਚੰਗਾ ਲਗਦਾ ਹੈ ਜਦੋਂ ਲੋਕ ਮੇਰੇ ਤੋਂ ਇੰਸਪਾਇਰ ਹੁੰਦੇ ਹਨ। ਟ੍ਰਾਂਸਪਲਾਂਟ ਤੋਂ ਬਾਅਦ ਲਾਈਫ ਬਦਲੀ ਨਹੀਂ ਹੈ। ਲਗਦਾ ਹੈ ਕਿ ਇਹ ਹੋਰ ਬਿਹਤਰ ਹੋ ਗਈ ਹੈ। ਪਹਿਲਾਂ ਉਹ ਦਵਾਈਆਂ ਤੇ ਡਾਇਲਸਿਸ 'ਤੇ ਨਿਰਭਰ ਸਨ ਪਰ ਹੁਣ ਸਭ ਚੰਗਾ ਹੈ। ਫਿੱਟ ਰਹਿਣ ਲਈ ਮੈਂ ਜਿਮ ਸ਼ੁਰੂ ਕੀਤਾ ਸੀ ਪਰ ਪਰਸਨਲ ਟਰੇਨਰ ਨਹੀਂ ਲਿਆ। ਇਕ ਜਿਮ ਵਿਚ ਵਰਕ ਆਊਟ ਕਰਨ ਸਮੇਂ ਮੇਰਾ ਕਿਸੇ ਨੇ ਮਜ਼ਾਕ ਉਡਾਇਆ ਤਾਂ ਬਸ ਉਦੋਂ ਤੋਂ ਵਰਕ ਆਊਟ ਜ਼ਿਆਦਾ ਕਰਨ ਦੀ ਠਾਨ ਲਈ ਸੀ। ਦਵਾਈਆਂ ਅੱਜ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਹਨ ਕਿਉਂਕਿ ਕਿਸੇ ਵੀ ਟ੍ਰਾਂਸਪਲਾਂਟ ਤੋਂ ਬਾਅਦ ਤੁਹਾਨੂੰ ਉਮਰ ਭਰ ਦਵਾਈਆਂ ਲੈਣੀਆਂ ਪੈਂਦੀਆਂ ਹਨ। ਟ੍ਰਾਂਸਪਲਾਂਟ ਤੋਂ ਬਾਅਦ ਐਕਸਰਸਾਈਜ਼ ਮੁਸ਼ਕਲ ਨਹੀਂ ਸੀ ਪਰ ਬਿਨਾਂ ਸਟੀਰਾਈਡ ਬਾਡੀ ਬਣਾਉਣਾ ਚੈਲੰਜ ਸੀ। ਜਿੰਨੀ ਵੀ ਬਾਡੀ ਮੈਂ ਬਣਾਈ ਹੈ, ਉਹ ਬਿਨਾਂ ਆਰਟੀਫੀਸ਼ੀਅਲ ਸਪਲੀਮੈਂਟ ਦੇ ਬਣਾਈ ਹੈ। ਅੱਜ ਜਿੰਨਾ ਵਰਕ ਆਊਟ ਮੈਂ ਕਰਦਾ ਹਾਂ, ਸ਼ਾਇਦ ਹੀ ਕਿਸੇ ਨਾਰਮਲ ਇਨਸਾਨ ਨੂੰ ਕਰਦਿਆਂ ਦੇਖਦਾ ਹਾਂ। ਤੁਹਾਡਾ ਮਾਈਂਡ ਸੈੱਟ ਹੀ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ। ਮੈਂ ਹੁਣ ਜਲਦੀ ਹੀ ਇਸ ਸਾਲ ਟ੍ਰਾਂਸਪਲਾਂਟ ਪਰਸਨ ਲਈ ਹੋਣ ਵਾਲੇ ਓਲੰਪਿਕਸ ਵਿਚ ਹਿੱਸਾ ਲੈਣ ਵਾਲਾ ਹਾਂ।
ਟ੍ਰਾਂਸਪਲਾਂਟ ਤੋਂ ਬਾਅਦ ਵੀ ਬਿਹਤਰ ਜ਼ਿੰਦਗੀ
ਪੀ. ਜੀ. ਆਈ. ਦੇ ਹੈੱਡ ਆਫ ਰੀਲਨ ਟ੍ਰਾਂਸਪਲਾਂਟ ਸਰਜਰੀ ਦੇ ਡਾਕਟਰ ਆਸ਼ੀਸ਼ ਸ਼ਰਮਾ ਮੁਤਾਬਕ ਨਵੀਂ ਚੀਜ਼ ਅਪਣਾਉਣ ਲਈ ਲੋਕਾਂ ਨੂੰ ਸਮਾਂ ਲਗਦਾ ਹੈ। ਪੀ. ਜੀ. ਆਈ. ਵਿਚ ਕਿਡਨੀ ਟ੍ਰਾਂਸਪਲਾਂਟ 80 ਦੇ ਦਹਾਕੇ ਤੋਂ ਚੱਲ ਰਿਹਾ ਹੈ। ਹਰ ਮਹੀਨੇ 250 ਦੇ ਕਰੀਬ ਮਰੀਜ਼ਾਂ ਨੂੰ ਕਿਡਨੀ ਪੀ. ਜੀ. ਆਈ. ਵਿਚ ਟਰਾਂਸਪਲਾਂਟ ਹੋ ਰਹੀ ਹੈ, ਜਿਸ ਵਿਚ 70 ਫੀਸਦੀ ਮਰਦ ਹਨ ਤੇ 30 ਫੀਸਦੀ ਔਰਤਾਂ ਦੀ ਗਿਣਤੀ ਹੈ। ਕਿਸੇ ਵੀ ਸਥਿਤੀ ਵਿਚ ਚਾਹੇ ਉਹ ਡੋਨਰ ਹੋਵੇ ਜਾਂ ਰੈਸੀਪੀਐਂਟ, ਕਿਡਨੀ ਦੇਣ ਜਾਂ ਲੈਣ ਦਾ ਕੋਈ ਫਰਕ ਨਹੀਂ ਪੈਂਦਾ, ਦੋਵਾਂ ਦੀ ਸਥਿਤੀ ਵਿਚ ਵਿਅਕਤੀ ਚੰਗੀ ਜ਼ਿੰਦਗੀ ਜਿਊਂਦਾ ਹੈ। ਲੋਕਾਂ ਵਿਚ ਪਹਿਲਾਂ ਟ੍ਰਾਂਸਪਲਾਂਟ ਨੂੰ ਲੈ ਕੇ ਗਲਤ ਧਾਰਨਾਵਾਂ ਸਨ ਜੋ ਬਦਲ ਰਹੀਆਂ ਹਨ। ਪੀ. ਜੀ. ਆਈ. ਵਿਚ ਕਿਡਨੀ ਟ੍ਰਾਂਸਪਲਾਂਟ ਦਾ ਸਕਸੈੱਸ ਰੇਟ 99 ਫੀਸਦੀ ਹੈ, ਜਿਸ ਵੱਲ ਆਰਗਨ ਦੇ ਮੁਕਾਬਲੇ ਇਹ ਸਭ ਤੋਂ ਜ਼ਿਆਦਾ ਹੈ।


Related News