ਇਕ ਕਿੱਕ ''ਤੇ ਜ਼ਿੰਦਗੀ ਦੀ Game Over! ਪੰਜਾਬ ''ਚ ਫੁੱਟਬਾਲ ਮੈਚ ਦੌਰਾਨ ਨਾਬਾਲਗ ਖਿਡਾਰੀ ਦੀ ਅਚਾਨਕ ਹੋਈ ਮੌਤ
Monday, Jan 19, 2026 - 12:30 PM (IST)
ਅਬੋਹਰ (ਸੁਨੀਲ)–ਸਬ-ਡਿਵੀਜ਼ਨ ਦੇ ਧਰੰਗਵਾਲਾ ਪਿੰਡ ’ਚ ਫੁੱਟਬਾਲ ਮੈਚ ਖੇਡ ਰਹੇ 14 ਸਾਲਾ ਖਿਡਾਰੀ ਦੀ ਖੇਡ ਦੇ ਮੈਦਾਨ ’ਚ ਅਚਾਨਕ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ’ਚ ਰੱਖਿਆ ਗਿਆ ਹੈ। ਥਾਣਾ ਸਦਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਦੇ ਵਸਨੀਕ ਪਿੰਦਰ ਸਿੰਘ ਨੇ ਦੱਸਿਆ ਕਿ ਧਰੰਗਵਾਲਾ ਪਿੰਡ ’ਚ ਮਹਾਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਵੱਲੋਂ ਇਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ’ਚ ਵੱਖ-ਵੱਖ ਪਿੰਡਾਂ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਸਨ।
ਇਹ ਵੀ ਪੜ੍ਹੋ: 'ਆਪ' ਸਰਕਾਰ ਨੂੰ ਖੁੱਲ੍ਹੀ ਚੁਣੌਤੀ! ਜਲੰਧਰ 'ਚ ਮੀਡੀਆ 'ਤੇ ਹਮਲੇ ਦੇ ਵਿਰੋਧ 'ਚ ਸ਼ੇਖਾਂ ਬਾਜ਼ਾਰ ਪੂਰੀ ਤਰ੍ਹਾਂ ਬੰਦ

ਐਤਵਾਰ ਪਹਿਲੇ ਮੈਚ ਦੌਰਾਨ ਜਦੋਂ ਸਾਰੇ ਖਿਡਾਰੀ ਮੈਦਾਨ ’ਚ ਫੁੱਟਬਾਲ ਖੇਡ ਰਹੇ ਸਨ ਤਾਂ ਮਲੋਟ ਦੇ ਆਲਮਵਾਲਾ ਪਿੰਡ ਦੇ ਰਹਿਣ ਵਾਲੇ ਪਰਸ਼ੋਤਮ ਦਾ ਪੁੱਤਰ ਜੱਸੂ ਉਰਫ਼ ਜਸਮੀਤ ਅਚਾਨਕ ਹੀ ਜ਼ਮੀਨ ’ਤੇ ਡਿੱਗ ਪਿਆ। ਮੌਕੇ ’ਤੇ ਮੌਜੂਦ ਹੋਰ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਉਸ ਨੂੰ ਚੁੱਕਿਆ ਅਤੇ ਤੁਰੰਤ ਇਕ ਨਿੱਜੀ ਡਾਕਟਰ ਕੋਲ ਲੈ ਗਏ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਭਾਰੀ ਮੀਂਹ! Alert ਜਾਰੀ, ਮੌਸਮ ਵਿਭਾਗ ਦੀ 22 ਜਨਵਰੀ ਤੱਕ ਹੋਈ ਵੱਡੀ ਭਵਿੱਖਬਾਣੀ
ਪਤਾ ਲੱਗਾ ਹੈ ਕਿ ਜੱਸੂ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਅਤੇ ਇਕਲੌਤਾ ਭਰਾ ਸੀ ਜਦੋਂ ਕਿ ਉਸ ਦਾ ਪਿਤਾ ਪਿੰਡ ’ਚ ਮਜ਼ਦੂਰੀ ਕਰਦਾ ਹੈ। ਸ਼ੁਰੂਆਤੀ ਤੌਰ ’ਤੇ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੰਨੀ ਜਾ ਰਹੀ ਹੈ ਪਰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਸਹੀ ਕਾਰਨ ਦਾ ਪਤਾ ਲੱਗ ਸਕੇਗਾ। ਸਦਰ ਪੁਲਸ ਸਟੇਸ਼ਨ ਦੇ ਸਹਾਇਕ ਸਬ-ਇੰਸਪੈਕਟਰ ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਗੋਲਡੀ ਬਰਾੜ ਨਾਲ ਜੁੜੇ ਗੈਂਗ ਦਾ ਪਰਦਾਫ਼ਾਸ਼! ਹਥਿਆਰਾਂ ਸਣੇ 10 ਸ਼ੂਟਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
