''ਲੋਕ ਉਡੀਕ ਰਹੇ 2027...'', ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ''ਤੇ ਬੋਲੇ SGPC ਪ੍ਰਧਾਨ ਧਾਮੀ
Wednesday, Jan 14, 2026 - 03:24 PM (IST)
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਮਾਘੀ ਮੇਲੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ, ਸਾਰੇ ਵਰਕਰਾਂ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਮੁਕਤਸਰ ਸਾਹਿਬ ਦੀ ਧਰਤੀ ਤੋਂ ਕਾਨਫਰੰਸ ਦੌਰਾਨ ਉਨ੍ਹਾਂ ਨੇ ਜਿਥੇ 40 ਮੁਕਤਿਆਂ ਦੇ ਇਤਿਹਾਸ 'ਤੇ ਚਾਨਣਾ ਪਾਇਆ ਉਥੇ ਹੀ 2027 ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਵਰਕਰਾਂ ਨੂੰ ਇਕੱਠੇ ਹੋਣ ਦਾ ਹੌਕਾ ਵੀ ਦਿੱਤਾ।
ਲੋਕ ਉਡੀਕ ਰਹੇ 2027 : ਧਾਮੀ
ਇਸ ਦੌਰਾਨ ਹਰਜਿੰਦਰ ਧਾਮੀ ਨੇ ਅਕਾਲੀ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਉੱਤੇ ਤੁਸੀਂ ਰਿਕਾਰਡ ਤੋੜ ਇਕੱਠ ਕੀਤਾ ਹੈ। ਮੈਂ ਤੁਹਾਡੇ ਜਜ਼ਬੇ ਨੂੰ ਨਮਸਕਾਰ ਕਰਦਾਂ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਤਿਆਰ ਹੋ, 2027 ਉਡੀਕਦੇ ਹੋ। ਸਿਰਫ 11 ਮਹੀਨੇ ਰਹਿ ਗਏ ਹਨ। ਫਰਵਰੀ 'ਚ ਚੋਣ ਹੋ ਜਾਣੀ ਹੈ। ਤਿੰਨ ਮਹੀਨੇ ਤਾਂ ਵੈਸੇ ਹੀ ਲੱਗ ਜਾਣੇ ਹਨ। ਤੁਹਾਡੇ ਕੋਲ ਸਿਰਫ 7 ਮਹੀਨੇ ਹੀ ਰਹਿ ਗਏ ਹਨ।
ਮਾਘੀ ਕਾਨਫਰੰਸ ਵਿਚ ਬੋਲੇ ਸੁਖਬੀਰ ਬਾਦਲ, 'ਪੰਜਾਬ ਦਾ ਖਜ਼ਾਨਾ ਲੁੱਟ ਰਹੀ ਸੂਬਾ ਸਰਕਾਰ'
ਅਕਾਲੀ ਦਲ ਨੂੰ ਕੀਤੀ ਅਪੀਲ
ਇਸ ਦੌਰਾਨ ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਨਤੀ ਕਰਦਾਂ ਹਾਂ ਕਿ ਲੋਕਾਂ ਕੋਲ ਇਕੋ ਵੱਡਾ ਸਵਾਲ ਹੈ ਕਿ ਹੁਣ ਸਾਡਾ ਅਕਾਲੀ ਦਲ ਬਿਨਾਂ ਗੁਜ਼ਾਰਾ ਨਹੀਂ ਹੈ। ਹੁਣ ਤੁਸੀਂ ਵਿਜ਼ਨ ਬਣਾਓ। ਮੌਜੂਦਾ ਵਾਲੇ ਤਾਂ ਨਿਰੇ ਲੁੱਟਣ ਵਾਲੇ ਸਨ। ਅੱਗੇ ਦਾ ਸਮਾਂ ਅਜਿਹਾ ਹੈ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਆਪਣਾ ਬਿਸਤਰਾ ਗੱਡੀ ਦੇ ਪਿੱਛੇ ਹੀ ਰੱਖਣਾ ਪੈਣਾ। ਤੁਹਾਡੇ ਸਾਹਮਣੇ ਇਕ ਇਕੱਠਾ ਤੁਹਾਨੂੰ ਦਰਸਾ ਰਿਹਾ ਹੈ ਕਿ ਹੁਣ ਬਦਲਾਅ ਜ਼ਰੂਰੀ ਹੈ।
ਸ੍ਰੀ ਤਖ਼ਤ ਸਾਹਿਬ ਦਾ ਹੋਇਆ ਹੁਕਮ
ਇਸ ਦੌਰਾਨ ਧਾਮੀ ਨੇ ਕਿਹਾ ਕਿ ਵੈਸੇ ਤਾਂ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਨੇ ਹੁਕਮ ਕੀਤਾ ਹੈ ਕਿ ਚੱਲ ਰਹੇ ਮਸਲੇ ਬਾਰੇ ਕੋਈ ਡਿਬੇਟ ਨਾ ਹੋਵੇ। ਮੈਂ ਉਨ੍ਹਾਂ ਦੇ ਹੁਕਮਾਂ ਦਾ ਪਾਬੰਦ ਹਾਂ। ਉਨ੍ਹਾਂ ਹੁਕਮ ਲਾਇਆ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਕਾਰਨ ਐੱਸਜੀਪੀਸੀ ਸਿੱਟ ਨਾਲ ਸਹਿਯੋਗ ਕਰੇ। ਪਰ ਕਈ ਵਾਰ ਹੁੰਦਾ ਹੈ ਕਿ ਕੋਈ ਛੋਟੀ ਜਿਹੀ ਗੱਲ ਵੀ ਵੱਡੀ ਕਰ ਕੇ ਦੱਸੀ ਜਾਂਦੀ ਹੈ। ਇਸ ਲਈ ਮੈਂ ਇਸ ਬਾਰੇ ਹੋਰ ਗੱਲ ਨਹੀਂ ਕਰ ਸਕਦਾ। ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜ ਸਾਲ ਕਾਂਗਰਸ ਨੇ ਕੀ ਕੀਤਾ ਪਰ ਹੁਣ ਇਨ੍ਹਾਂ ਨੇ ਪੰਜ ਸਾਲ ਕੀ ਕੀਤਾ ਹੈ। ਇਸ ਲਈ ਮੈਂ ਸਾਰਿਆਂ ਨੂੰ ਅਪੀਲ ਕਰਦਾਂ ਹਾਂ ਕਿ ਗੁੰਮਰਾਹ ਨਹੀਂ ਹੋਣਾ। ਅਕਾਲੀ ਦਲ ਧਰਮ ਦੀ ਰਾਖੀ ਲਈ ਹੈ। ਇਹ ਅਧਰਮੀ ਸਾਨੂੰ ਧਰਮਾਂ ਦੀ ਸਿੱਖਿਆ ਦੇ ਰਹੇ ਹਨ।
ਸਿਆਸੀ ਅਖਾੜੇ ਦੌਰਾਨ ਗਰਜੇ ਬਲਵਿੰਦਰ ਭੂੰਦੜ, 'ਆਪ' ਸਰਕਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਲੋਕ ਨਾਇਕ ਸਨ ਵੱਡੇ ਬਾਦਲ ਸਾਹਬ
ਇਸ ਦੌਰਾਨ ਧਾਮੀ ਨੇ ਕਿਹਾ ਕਿਹਾ ਕਿ ਤੁਹਾਨੂੰ ਦੇਖਣਾ ਪਏਗਾ ਕਿ 9 ਸਾਲਾਂ 'ਚ ਕਿਹੜੀ ਪ੍ਰਾਪਤੀ ਹੋਈ ਹੈ। ਤੁਸੀਂ ਗੁੰਮਰਾਹ ਨਹੀਂ ਹੋਣਾ ਹੈ। ਤੁਹਾਡੇ ਅੱਜ ਇਕੱਠ ਨੇ ਦੱਸ ਦਿੱਤਾ ਕਿ ਸੁਖਬੀਰ ਬਾਦਲ ਤੁਹਾਡੇ ਪਹਿਲਾਂ ਵੀ ਲੀਡਰ ਸੀ ਤੇ ਹੁਣ ਅਗਾਂਹ ਕੀ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਸਾਹਬ ਲੋਕ ਨਾਇਕ ਸਨ। ਉਨ੍ਹਾਂ ਦਾ ਵਿਜ਼ਨ ਸੀ ਕਿ ਬਿਜਲੀ ਤੇ ਸੜਕਾਂ ਦਾ ਜਾਲ ਕਿਵੇਂ ਵਿਛਾਉਣਾ ਹੈ। ਇਸ ਸਭ ਸੁਖਬੀਰ ਬਾਦਲ ਤੇ ਅਕਾਲੀ ਦਲ ਨੇ ਕਰ ਦਿਖਾਇਆ। ਅਕਾਲੀ ਹਾਲ ਦੀਆਂ ਚੋਣਾਂ ਵਿਚ ਵੱਡਾ ਹੱਲਾ ਮਾਰਿਆ ਹੈ। ਉਨ੍ਹਾਂ ਨੇ ਦਿਖਾ ਦਿੱਤਾ ਹੈ ਕਿ ਮਾਲਵੇ ਦੀ ਆਵਾਜ਼ ਚੰਡੀਗੜ੍ਹ ਤੱਕ ਜਾਂਦੀ ਹੈ। ਹੁਣ ਤੁਸੀਂ ਆਵਾਜ਼ ਦਿੱਤੀ ਹੈ ਤੇ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੈ। ਅਸੀਂ ਸਾਰੇ ਇਕੱਠੇ ਹੋਈਏ, ਗਿਲੇ ਸ਼ਿਕਵੇ ਛੱਡੀਏ। ਇਹ ਜੋ ਹਨੇਰੀ ਚੱਲ ਪਈ ਪਰ ਹੁਣ ਨਹੀਂ ਰੁਕਣੀ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
