ਪੰਜਾਬ 'ਚੋਂ ਮਿਲਿਆ ਇਕ ਹੋਰ ਗ੍ਰੇਨੇਡ! ਜਲੰਧਰ ਬਾਈਪਾਸ 'ਤੇ ਚੱਲਿਆ BSF ਤੇ ਪੁਲਸ ਦਾ ਸਾਂਝਾ ਆਪ੍ਰੇਸ਼ਨ

Wednesday, Jan 07, 2026 - 12:04 PM (IST)

ਪੰਜਾਬ 'ਚੋਂ ਮਿਲਿਆ ਇਕ ਹੋਰ ਗ੍ਰੇਨੇਡ! ਜਲੰਧਰ ਬਾਈਪਾਸ 'ਤੇ ਚੱਲਿਆ BSF ਤੇ ਪੁਲਸ ਦਾ ਸਾਂਝਾ ਆਪ੍ਰੇਸ਼ਨ

ਬਟਾਲਾ (ਸਾਹਿਲ): ਬੀ. ਐੱਸ. ਐੱਫ., ਸੀ. ਆਈ. ਏ. ਗੁਰਦਾਸਪੁਰ ਅਤੇ ਸੀ. ਆਈ. ਏ. ਬਟਾਲਾ ਦੀ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਬਟਾਲਾ ਦੇ ਜਲੰਧਰ ਰੋਡ ਬਾਈਪਾਸ ਤੋਂ ਇਕ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਇਸ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਹੈ।

ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ. ਐੱਸ. ਐੱਫ. ਦੀ 27 ਬਟਾਲੀਅਨ ਅਤੇ ਪੁਲਸ ਵੱਲੋਂ ਸਾਂਝਾ ਆਪ੍ਰੇਸ਼ਨ ਕਰਦਿਆਂ ਬਟਾਲਾ ਬਾਈਪਾਸ ਤੋਂ ਇਕ ਗ੍ਰੇਨੇਡ ਬਰਾਮਦ ਕੀਤਾ ਹੈ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਅਨੁਸਾਰ ਬੀ. ਐੱਸ. ਐੱਫ. ਦੇ ਖੁਫ਼ੀਆ ਵਿਭਾਗ ਅਤੇ ਸੀ. ਆਈ. ਏ. ਸਟਾਫ ਵੱਲੋਂ 27 ਬਟਾਲੀਅਨ ਦੇ ਜਵਾਨਾਂ ਦੇ ਸਹਿਯੋਗ ਨਾਲ ਬਟਾਲਾ ਬਾਈਪਾਸ ਤੋਂ ਇਕ ਕਾਲੇ ਰੰਗ ਦੇ ਲਿਫਾਫੇ ’ਚ ਪਏ ਗ੍ਰੇਨੇਡ ਨੂੰ ਬਰਾਮਦ ਕੀਤਾ ਹੈ, ਜਿਸ ਨੂੰ ਕਬਜ਼ੇ ’ਚ ਲੈ ਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Anmol Tagra

Content Editor

Related News