'ਪੰਜਾਬ ਕੇਸਰੀ' ਗਰੁੱਪ 'ਤੇ ਸਰਕਾਰੀ ਰੇਡਾਂ, ਸਰਕਾਰ ਦੀ ਗੁੰਡਾਗਰਦੀ ਦਾ ਸਬੂਤ ਹਨ: ਨਿਮਿਸ਼ਾ ਮਹਿਤਾ
Friday, Jan 16, 2026 - 04:13 PM (IST)
ਗੜ੍ਹਸ਼ੰਕਰ (ਵੈੱਬ ਡੈਸਕ)- ਪੰਜਾਬ ਕੇਸਰੀ ਗਰੁੱਪ ਦੀਆਂ ਪ੍ਰਿੰਟਿੰਗ ਪ੍ਰੈੱਸਾਂ ਅਤੇ ਹੋਰ ਅਦਾਰਿਆਂ 'ਤੇ ਕੀਤੀਆਂ ਜਾ ਰਹੀਆਂ ਸਰਕਾਰੀ ਛਾਪੇਮਾਰੀਆਂ ਦੀ ਸਖ਼ਤ ਨਿੰਦਾ ਕਰਦਿਆਂ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਸ ਕਾਰਵਾਈ ਨੂੰ ਗੁੰਡਾਗਰਦੀ ਅਤੇ ਤਾਨਾਸ਼ਾਹੀ ਦਾ ਵੱਡਾ ਸਬੂਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਸਰਕਾਰ ਦੀਆਂ ਇਹ ਛਾਪੇਮਾਰੀਆਂ ਪ੍ਰੈੱਸ ਦੀ ਆਜ਼ਾਦੀ ਦਾ ਗਲਾ ਘੁੱਟਣ ਦੀਆਂ ਕੋਸ਼ਿਸ਼ਾਂ ਦਾ ਪ੍ਰਮਾਣ ਹਨ।
ਇਹ ਵੀ ਪੜ੍ਹੋ: 'ਆਪ' ਸਰਕਾਰ ਦੀ ਕਾਰਵਾਈ ਨਾਲ ਸੱਚ ਦੀ ਕਲਮ ਨਹੀਂ ਰੁਕ ਸਕਦੀ: CM ਸੈਣੀ
'ਪੰਜਾਬ ਕੇਸਰੀ' ਪਰਿਵਾਰ ਉਹ ਪਰਿਵਾਰ ਹੈ, ਜਿਸ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਗੈਰ ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤੇ ਅਤੇ ਫਿਰ ਪੰਜਾਬ ਵਿਚ ਅੱਤਵਾਦ ਦੀ ਖ਼ਤਰਨਾਕ ਕਾਲੀ ਹਨ੍ਹੇਰੀ ਖ਼ਿਲਾਫ਼ 'ਪੰਜਾਬ ਕੇਸਰੀ' ਪਰਿਵਾਰ ਨੇ ਆਪਣੇ ਪਰਿਵਾਰਕ ਮੈਂਬਰ ਦਾ ਬਲੀਦਾਨ ਵੀ ਦੇਸ਼ ਦੀ ਅਖੰਡਤਾ ਲਈ ਦਿੱਤਾ ਪਰ ਨਾ ਧਮਕੀਆਂ ਅੱਗੇ ਝੁਕੇ ਅਤੇ ਨਾ ਹੀ ਡਰੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮੂਚਾ ਪੰਜਾਬ ਸਰਕਾਰ ਦੀ ਇਸ ਘਟੀਆ ਕਾਰਵਾਈ ਦੀ ਨਿੰਦਾ ਕਰ ਰਿਹਾ ਹੈ ਅਤੇ ਪੰਜਾਬ ਦੇ ਲੋਕ ਡਟ ਕੇ ਪੰਜਾਬ ਕੇਸਰੀ/ਜਗ ਬਾਣੀ ਗਰੁੱਪ ਨਾਲ ਖੜ੍ਹੇ ਹਨ ਅਤੇ ਜੇਕਰ ਇਨ੍ਹਾਂ ਦੀ ਖਾਤਿਰ ਕਿਸੇ ਵੀ ਕਿਮਸ ਦਾ ਸੰਘਰਸ਼ ਵੀ ਕਰਨਾ ਪੈਂਦਾ ਹੈ ਤਾਂ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਾਥੀ ਉਸ ਵਾਸਤੇ ਧੜੱਲੇ ਨਾਲ ਤਿਆਰ ਬਰ ਤਿਆਰ ਖੜ੍ਹੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਜਲੰਧਰ ਦਾ ਦੌਰਾ ਹੋਇਆ ਰੱਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
