ਕਿਰਾਏ ''ਤੇ ਰਹਿ ਰਹੇ ਜੀਂਦ ਨਿਵਾਸੀ ਦੀ ਮੌਤ
Monday, Jan 12, 2026 - 03:51 PM (IST)
ਬਠਿੰਡਾ (ਸੁਖਵਿੰਦਰ) : ਇੱਥੇ ਸੁਰਖਪੀਰ ਰੋਡ 'ਤੇ ਗਲੀ ਨੰਬਰ 34ਏ ਵਿਚ ਕਿਰਾਏ 'ਤੇ ਇਕੱਲੇ ਰਹਿਣ ਵਾਲੇ ਜੀਂਦ ਨਿਵਾਸੀ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਸੰਦੀਪ ਗੋਇਲ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ।
ਕੈਨਾਲ ਕਾਲੋਨੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਬਾਅਦ ਵਿਚ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਜੀਂਦ ਹਰਿਆਣਾ ਵਜੋਂ ਹੋਈ।
