ਜਲੰਧਰ ਦੇ ਮਸ਼ਹੂਰ ਚੌਂਕ ''ਚ ਪਿਆ ਭੜਥੂ, ਮਹੰਤਾਂ ਨੇ ਭਜਾ-ਭਜਾ ਕੇ ਕੁੱਟੇ ਨਕਲੀ ਕਿੰਨਰ (ਵੀਡੀਓ)

11/06/2015 7:17:19 PM

ਜਲੰਧਰ : ਨਕਲੀ ਕਿੰਨਰਾਂ ਨੂੰ ਉਸ ਵੇਲੇ ਵਧਾਈ ਮੰਗਣੀ ਮਹਿੰਗੀ ਪੈ ਗਈ ਜਦੋਂ ਅਸਲੀ ਮਹੰਤਾਂ ਨੇ ਮੌਕੇ ''ਤੇ ਪਹੁੰਚ ਕੇ ਉਨ੍ਹਾਂ ਦੀ ਛਿੱਤਰ ਪਰੇਡ ਕਰ ਦਿੱਤੀ। ਇਹ ਮਾਮਲਾ ਜਲੰਧਰ ਦੇ ਬੀ.ਐਮ.ਸੀ. ਚੌਂਕ ਦਾ ਹੈ। ਦਰਅਸਲ ਇਥੇ ਕੁਝ ਨਕਲੀ ਕਿੰਨਰ ਦੀਵਾਲੀ ਮੰਗ ਰਹੇ ਸਨ, ਜਦੋਂ ਇਸ ਦੀ ਜਾਣਕਾਰੀ ਇਲਾਕੇ ਦੇ ਮਹੰਤਾਂ ਨੂੰ ਲੱਗੀ ਤਾਂ ਉਹ ਮੌਕੇ ''ਤੇ ਪਹੁੰਚ ਗਏ ਅਤੇ ਦੀਵਾਲੀ ਮੰਗਣ ਵਾਲੇ ਲੋਕਾਂ ਦਾ ਜੰਮ ਕੇ ਕੁਟਾਪਾ ਚਾੜ੍ਹਿਆ।
ਮਹੰਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ''ਚ ਬਾਹਰੋਂ ਆ ਕੇ ਬਹਿਰੂਪੀਏ ਲੋਕਾਂ ਵਲੋਂ ਉਨ੍ਹਾਂ ਦੇ ਨਾਂ ''ਤੇ ਪੈਸੇ ਦੀ ਵਸੂਲੀ ਕੀਤੀ ਜਾ ਰਹੀ ਹੈ। ਮਹੰਤ ਵਲੋਂ ਨਕਲੀ ਕਿੰਨਰਾਂ ਤੋਂ ਇਕੱਠੇ ਕੀਤੇ ਗਏ ਪੈਸੇ ਵੀ ਖੋਹ ਲਏ ਗਏ ਅਤੇ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਭਜਾ ਦਿੱਤਾ ਗਿਆ।


Gurminder Singh

Content Editor

Related News