ਨਕਲੀ ਨਹੀਂ UAE 'ਚ ਪਿਆ ਅਸਲੀ ਮੀਂਹ; ਰਿਕਾਰਡ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਬਣੀ ਹੜ੍ਹ ਵਰਗੀ ਸਥਿਤੀ
Wednesday, Apr 17, 2024 - 06:33 PM (IST)
ਦੁਬਈ (ਭਾਸ਼ਾ)- ਰੇਗਿਸਤਾਨੀ ਦੇਸ਼ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਮੰਗਲਵਾਰ ਨੂੰ ਰਿਕਾਰਡ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ ਜ਼ਿਆਦਾਤਰ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੋਹਲੇਧਾਰ ਮੀਂਹ ਕਾਰਨ ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਹੜ੍ਹ ਵਰਗੀ ਸਥਿਤੀ ਕਾਰਨ ਵੱਡੇ ਪੈਮਾਨੇ 'ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ (ਐਨਸੀਐਮ) ਦੇ ਅਨੁਸਾਰ, 1949 ਵਿੱਚ ਰਿਕਾਰਡ ਤੋੜ ਮੀਂਹ ਤੋਂ ਬਾਅਦ 75 ਸਾਲਾਂ ਵਿੱਚ ਇਹ ਸਭ ਤੋਂ ਵੱਧ ਮੀਂਹ ਪਿਆ ਹੈ। ਅਲ ਐਨ ਵਿੱਚ 24 ਘੰਟਿਆਂ ਦੇ ਅੰਦਰ 254 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਲਗਭਗ ਦੋ ਸਾਲਾਂ ਦੇ ਔਸਤ ਮੀਂਹ ਦੇ ਬਰਾਬਰ ਹੈ। ਮੌਸਮ ਕੇਂਦਰ ਨੇ ਕਿਹਾ ਕਿ ਇਹ "ਜਲਵਾਯੂ ਡਾਟਾ ਰਿਕਾਰਡ ਕਰਨ ਦੀ ਸ਼ੁਰੂਆਤ ਤੋਂ ਬਾਅਦ ਯੂ.ਏ.ਈ. ਦੇ ਜਲਵਾਯੂ ਇਤਿਹਾਸ ਵਿੱਚ ਇਹ ਇੱਕ ਅਸਾਧਾਰਨ ਘਟਨਾ' ਹੈ।
ਇਹ ਵੀ ਪੜ੍ਹੋ: ਬੁਸ਼ਰਾ ਬੀਬੀ ਨੂੰ ਨਹੀਂ ਮਿਲੀ ਇਮਰਾਨ ਦੇ ਕੋਲ ਅਦਿਆਲਾ ਜੇਲ੍ਹ ’ਚ ਸ਼ਿਫਟ ਹੋਣ ਦੀ ਇਜਾਜ਼ਤ
ਬਹਿਰੀਨ, ਓਮਾਨ, ਕਤਰ ਅਤੇ ਸਾਊਦੀ ਅਰਬ ਵਿੱਚ ਵੀ ਮੀਂਹ ਪਿਆ। ਹਾਲਾਂਕਿ, ਪੂਰੇ ਯੂ.ਏ.ਈ. ਵਿੱਚ ਮੋਹਲੇਧਾਰ ਮੀਂਹ ਪਿਆ। ਮੰਨਿਆ ਜਾਂਦਾ ਹੈ ਕਿ 'ਕਲਾਊਡ ਸੀਡਿੰਗ' ਕਾਰਨ ਮੋਹਲੇਧਾਰ ਮੀਂਹ ਪਿਆ, ਕਿਉਂਕਿ ਸਰਕਾਰ ਨੇ ਨਕਲੀ ਮੀਂਹ ਦੀ ਕੋਸ਼ਿਸ਼ ਤਹਿਤ ਛੋਟੇ ਜਹਾਜ਼ਾਂ ਨੂੰ ਤਾਇਨਾਤ ਕੀਤਾ ਸੀ। ਕਈ ਰਿਪੋਰਟਾਂ ਵਿੱਚ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਮੌਸਮ ਵਿਗਿਆਨੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੀਂਹ ਤੋਂ ਪਹਿਲਾਂ 6 ਜਾਂ 7 'ਕਲਾਊਡ ਸੀਡਿੰਗ' ਉਡਾਣਾਂ ਭਰੀਆਂ ਗਈਆਂ ਸਨ। ਸੰਯੁਕਤ ਅਰਬ ਅਮੀਰਾਤ ਆਪਣੇ ਘਟ ਰਹੇ, ਸੀਮਤ ਜ਼ਮੀਨੀ ਪਾਣੀ ਨੂੰ ਭਰਨ ਲਈ 'ਕਲਾਊਡ ਸੀਡਿੰਗ' ਦਾ ਸਹਾਰਾ ਲੈਂਦਾ ਹੈ। ਖਰਾਬ ਮੌਸਮ ਦੇ ਕਾਰਨ UAE ਭਰ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸਨ ਅਤੇ ਬੁੱਧਵਾਰ ਨੂੰ ਵੀ ਬੰਦ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਗੁਆਂਢੀ ਮੁਲਕ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 293.94 ਰੁਪਏ ਪ੍ਰਤੀ ਲੀਟਰ ਹੋਈ ਪੈਟਰੋਲ ਦੀ ਕੀਮਤ
ਦੁਬਈ ਇੰਟਰਨੈਸ਼ਨਲ ਏਅਰਪੋਰਟ 'ਤੇ ਇਕੱਠੇ ਕੀਤੇ ਗਏ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਮੀਂਹ ਸੋਮਵਾਰ ਦੇਰ ਰਾਤ ਤੋਂ ਸ਼ੁਰੂ ਹੋਇਆ। ਮੋਹਲੇਧਾਰ ਮੀਂਹ ਕਾਰਨ ਦੁਬਈ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ। ਇਸ ਤੋਂ ਬਾਅਦ ਮੰਗਲਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9 ਵਜੇ ਤੇਜ਼ ਤੂਫਾਨ ਆਇਆ ਅਤੇ ਫਿਰ ਇਹ ਦਿਨ ਭਰ ਜਾਰੀ ਰਿਹਾ। ਇਸ ਦੇ ਨਾਲ ਹੀ ਮੋਹਲੇਧਾਰ ਮੀਂਹ ਅਤੇ ਗੜੇਮਾਰੀ ਹੋਈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ।
ਇਹ ਵੀ ਪੜ੍ਹੋ: ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਇਕੋ ਪਰਿਵਾਰ ਦੇ 5 ਜੀਆਂ ਸਣੇ 14 ਲੋਕਾਂ ਦੀ ਮੌਤ
ਜਾਣੋ ਕੀ ਹੁੰਦਾ ਹੈ ਕਲਾਉਡ ਸੀਡਿੰਗ
ਕਲਾਉਡ ਸੀਡਿੰਗ ਨਕਲੀ ਮੀਂਹ ਬਣਾਉਣ ਦੀ ਪ੍ਰਕਿਰਿਆ ਹੈ। ਇਸ ਵਿੱਚ, ਵਿਗਿਆਨਕ ਪ੍ਰਕਿਰਿਆ ਦੇ ਅਨੁਸਾਰ, ਛੋਟੇ ਜਹਾਜ਼ਾਂ ਨੂੰ ਬੱਦਲਾਂ ਵਿੱਚੋਂ ਲੰਘਾਇਆ ਜਾਂਦਾ ਹੈ। ਇਹ ਜਹਾਜ਼ ਸਿਲਵਰ ਆਇਓਡਾਈਡ, ਡਰਾਈ ਆਈਸ ਅਤੇ ਕਲੋਰਾਈਡ ਨਾਲ ਲੈਸ ਹੁੰਦੇ ਹਨ। ਜਹਾਜ਼ ਇਸ ਨੂੰ ਬੱਦਲਾਂ ਵਿਚ ਛੱਡਦੇ ਜਾਂਦੇ ਹਨ, ਇਸ ਨਾਲ ਬੱਦਲਾਂ ਵਿਚ ਪਾਣੀ ਦੀਆਂ ਬੂੰਦਾਂ ਜੰਮਣ ਲੱਗਦੀਆਂ ਹਨ ਅਤੇ ਫਿਰ ਮੀਂਹ ਦੇ ਰੂਪ ਵਿਚ ਜ਼ਮੀਨ 'ਤੇ ਡਿੱਗਣ ਲੱਗਦੀਆਂ ਹਨ। ਇਸ ਨੂੰ ਕਲਾਉਡ ਸੀਡਿੰਗ ਕਿਹਾ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।