ਕ੍ਰਾਈਮ ਦੇ ਅੰਡਰ ਜਲੰਧਰ, ਸ਼ਹਿਰ ’ਚ ਪੁਲਸ ਫੋਟੋ ਸੈਸ਼ਨ ਜ਼ਿਆਦਾ, ਕ੍ਰਾਈਮ ਦੀ ਮਰਿਆਦਾ ਪਾਰ

04/29/2024 1:13:32 PM

ਜਲੰਧਰ (ਜ.ਬ.) - ਜਲੰਧਰ ਕ੍ਰਾਈਮ ਦੇ ਅੰਡਰ ਹੈ। ਜਲੰਧਰ ਦੇ ਸੀ. ਪੀ. ਨੇ ਖ਼ੁਦ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ ਹੈ ਕਿ ਉਹ ਅਪਰਾਧਾਂ ਨੂੰ ਹੋਣ ਤੋਂ ਨਹੀਂ ਰੋਕ ਸਕਦੇ ਪਰ ਇਨ੍ਹਾਂ ਨੂੰ ਟਰੇਸ ਕਰਨਾ ਪੁਲਸ ਦਾ ਕੰਮ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਕਈ ਘਟਨਾਵਾਂ ਹਨ, ਜਿਨ੍ਹਾਂ ਦਾ ਸੀ. ਪੀ. ਅਜੇ ਤੱਕ ਪਤਾ ਨਹੀਂ ਲਾ ਸਕੇ ਹਨ। ਗੁੱਜਾ ਪੀਰ ਰੋਡ ’ਤੇ ਸਾਬਕਾ ਮੈਨੇਜਰ ਨੂੰ ਸਪਰੇਅ ਕਰਕੇ ਲੁੱਟਣ ਦਾ ਮਾਮਲਾ ਹੋਵੇ, ਵੱਡਾ ਸਈਪੁਰ ਰੋਡ ’ਤੇ ਲੁੱਟ ਦੀ ਨੀਅਤ ਨਾਲ ਪ੍ਰਵਾਸੀ ਨੂੰ ਗੋਲੀ ਮਾਰਨ ਦਾ ਮਾਮਲਾ ਹੋਵੇ, ਅਰਬਨ ਅਸਟੇਟ ’ਚ ਇਕ ਮੈਨੇਜਰ ਦੇ ਸਿਰ ’ਚ ਦਾਤਰ ਮਾਰ ਕੇ ਉਸ ਤੋਂ 70 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਹੋਵੇ, ਕਾਲੀਆ ਕਾਲੋਨੀ ’ਚ ਸੁਪਰਵਾਈਜ਼ਰ ਨੂੰ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਕੇ ਲੁੱਟਣ ਦਾ ਮਾਮਲਾ ਹੋਵੇ, ਦੋਮੋਰੀਆ ਪੁਲ ’ਤੇ ਹੋਈ ਲੁੱਟ ਅਤੇ ਇਕ ਮਹੀਨੇ ’ਚ ਵਾਪਰੀਆਂ ਅਜਿਹੀਆਂ ਹੋਰ ਘਟਨਾਵਾਂ ਨੂੰ ਅਜੇ ਟਰੇਸ ਨਹੀਂ ਕੀਤਾ ਗਿਆ ਹੈ।

ਸ਼ਹਿਰ ਦੇ ਸੀ. ਆਈ. ਏ. ਸਟਾਫ਼ 1-2 ਤੋਂ ਇਲਾਵਾ ਸੀ. ਪੀ. ਨੇ ਕਈ ਹੋਰ ਵਿੰਗਾਂ ਨੂੰ ਹਟਾ ਕੇ ਸੀ. ਆਈ. ਏ. ਸਟਾਫ਼, ਸਪੈਸ਼ਲ ਸੈੱਲ, ਸਪੈਸ਼ਲ ਆਪ੍ਰੇਸ਼ਨ ਸੈੱਲ ਬਣਾਇਆ ਪਰ ਇਨ੍ਹਾਂ ਦਿਨਾਂ ’ਚ ਪੁਲਸ ਦਾ ਫੋਟੋ ਸੈਸ਼ਨ ਹੀ ਸਿਰਫ਼ ਟ੍ਰੈਂਡ ਬਣਿਆ ਹੈ। ਸ਼ਹਿਰ ’ਚ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ ਪਰ ਨਾ ਤਾਂ ਪੁਲਸ ਰਾਤ ਸਮੇਂ ਗਸ਼ਤ ਕਰਦੀ ਨਜ਼ਰ ਆ ਰਹੀ ਹੈ। ‘ਜਗ ਬਾਣੀ’ਪਹਿਲਾਂ ਹੀ ਦੱਸ ਚੁੱਕੀ ਹੈ ਕਿ ਰਾਤ ਸਮੇਂ ਪੁਲਸ ਦੇ ਸੁਰੱਖਿਆ ਪ੍ਰਬੰਧ ਮਾੜੇ ਹਨ। ਆਖਰ ਸ਼ਹਿਰ ਦੇ ਲੋਕ ਕਦੋਂ ਮੰਨਣਗੇ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਹੈ, ਕਿਉਂਕਿ ਹਾਲ ਹੀ ’ਚ ‘ਜਗ ਬਾਣੀ’ਨੇ ਅਪਰਾਧਿਕ ਘਟਨਾਵਾਂ ਦੇ ਅੰਕੜੇ ਪ੍ਰਕਾਸ਼ਿਤ ਕੀਤੇ ਸਨ। ਜਲੰਧਰ ’ਚ ਜੋ ਸਥਿਤੀ ਬਣ ਰਹੀ ਹੈ, ਉਹ ਹੁਣ ਡਰਾਉਣੀ ਬਣ ਗਈ ਹੈ। ਲੋਕ ਆਪਣੇ ਘਰਾਂ ’ਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ 2024 ਦੀ ਹੁਣ ਤਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਫੜੀ, ਕੈਨੇਡਾ ਸਣੇ 5 ਦੇਸ਼ਾਂ 'ਚ ਫੈਲਿਆ ਨੈੱਟਵਰਕ

ਗਦਈਪੁਰ ਇਲਾਕੇ ’ਚ ਦੋ ਜਿਊਲਰਾਂ ਤੋਂ ਹੋਈ ਲੁੱਟ ਵੀ ਅਨਟ੍ਰੇਸ
8 ਜਨਵਰੀ ਨੂੰ ਪੇਸ਼ੇਵਰ ਲੁਟੇਰਿਆਂ ਨੇ ਅਮਿਤ ਜਵੈਲਰਜ਼ ਅਤੇ ਸ਼੍ਰੀ ਨਾਥ ਜਵੈਲਰਜ਼ ’ਚ ਵਾਰਦਾਤ ਕੀਤੀ ਸੀ। ਮੁਲਜ਼ਮ ਪੇਸ਼ੇਵਰ ਸਨ, ਜੋ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ। ਜਲੰਧਰ ਕਮਿਸ਼ਨਰੇਟ ਪੁਲਸ ਬਸ ਦੇਖਦੀ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਰਾਤ ਸਮੇਂ ਚੌਕਸ ਰਹਿਣ ਦਾ ਦਾਅਵਾ ਕਰਨ ਵਾਲੀ ਪੁਲਸ ਇੰਨੀ ਬੇਵੱਸ ਨਿਕਲੀ ਕਿ ਮੁਲਜ਼ਮ ਸ਼ਹਿਰ ਤੋਂ ਭੱਜ ਗਏ ਅਤੇ ਫਿਰ ਜਲੰਧਰ ਪੁਲਸ ਨੇ ਮੁਲਜ਼ਮਾਂ ਦਾ ਸੁਰਾਗ ਲੈਣ ਲਈ ਆਪਣੇ ਮੁਲਾਜ਼ਮਾਂ ਨੂੰ ਯੂ. ਪੀ .ਭੇਜਿਆ ਪਰ ਉਥੋਂ ਵੀ ਕੁਝ ਨਹੀਂ ਮਿਲਿਆ। ਹਾਲ ਹੀ ’ਚ ਗਦਈਪੁਰ ਨੇੜੇ ਗੰਨ ਪੁਆਇੰਟ ’ਤੇ ਹੋਈ ਲੁੱਟ ਵੀ ਅਨਟ੍ਰੇਸ ਹੈ।

ਸ਼ਹਿਰ ’ਚ ਕਈ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆਂ ਵਾਰਦਾਤਾਂ ਅਨਟ੍ਰੇਸ
ਜਲੰਧਰ ’ਚ ਲੁੱਟ-ਖੋਹ ਦੀਆਂ ਇੰਨੀਆਂ ਵੱਡੀਆਂ ਵਾਰਦਾਤਾਂ ਹੋਈਆਂ ਕਿ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ। ਸੀ. ਪੀ. ਵੀ ਘਟਨਾ ਵਾਲੀ ਥਾਂ ’ਤੇ ਨਹੀਂ ਪਹੁੰਚੇ। ਹਾਲਾਂਕਿ ਉਹ ਨਿਸ਼ਚਿਤ ਤੌਰ ’ਤੇ ਐਨਕਾਊਂਟਰ ਵਾਲੀ ਥਾਂ 'ਤੇ ਪਹੁੰਚ ਜਾਂਦੇ ਹਨ ਪਰ ਕਮਿਸ਼ਨਰੇਟ ਪੁਲਸ ਆਮ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ’ਚ ਖਾਲੀ ਹੱਥ ਰਹਿ ਜਾਂਦੀ ਹੈ। ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ’ਚ ਲੋਕਾਂ ਨੂੰ ਪੁਲਸ ਤੋਂ ਵੱਡੀਆਂ ਆਸਾਂ ਹਨ।

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਬੱਕਰੀਆਂ ਦੇ ਵਾੜੇ 'ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕੀਤਾ ਕਤਲ


shivani attri

Content Editor

Related News