ਜਲੰਧਰ ਦੀ ਇਹ ਮਸ਼ਹੂਰ ਦੁਕਾਨ ਵਿਵਾਦਾਂ 'ਚ ਘਿਰੀ, ਪਾਪੜੀ ਚਾਟ 'ਚ ਛਿਪਕਲੀ ਵੇਖ ਪਰਿਵਾਰ ਦੇ ਉੱਡੇ ਹੋਸ਼

Sunday, Apr 28, 2024 - 03:16 PM (IST)

ਜਲੰਧਰ ਦੀ ਇਹ ਮਸ਼ਹੂਰ ਦੁਕਾਨ ਵਿਵਾਦਾਂ 'ਚ ਘਿਰੀ, ਪਾਪੜੀ ਚਾਟ 'ਚ ਛਿਪਕਲੀ ਵੇਖ ਪਰਿਵਾਰ ਦੇ ਉੱਡੇ ਹੋਸ਼

ਜਲੰਧਰ (ਸੋਨੂੰ)- ਜਲੰਧਰ ਦੇ ਅਰਬਨ ਅਸਟੇਟ ਸਥਿਤ ਮਸ਼ਹੂਰ ਚਾਰਟ ਸ਼ਾਪ ਬਿੱਟੂ ਪ੍ਰਦੇਸੀ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਦੁਕਾਨ 'ਤੇ ਗਾਹਕਾਂ ਵੱਲੋਂ ਹੰਗਾਮਾ ਕੀਤਾ ਗਿਆ ਹੈ। ਦਰਅਸਲ ਦੁਕਾਨ ਤੋਂ ਪਾਪੜੀ ਚਾਟ ਲੈਣ ਗਏ ਇਕ ਗਾਹਕ ਵੱਲੋਂ ਸਨਸਨੀਖੇਜ਼ ਇਲਜ਼ਾਮ ਲਗਾਏ ਗਏ ਹਨ। ਸ਼ਿਵਨਗਰ ਦੇ ਰਹਿਣ ਵਾਲੇ ਸ਼ਾਂਤ ਮਲਿਕ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਬਿੱਟੂ ਪ੍ਰਦੇਸੀ ਕੋਲੋਂ ਪਾਪੜੀ ਚਾਰਟ ਪੈਕ ਕਰਵਾ ਕੇ ਘਰ ਲੈ ਕੇ ਗਏ ਸਨ। 

ਇਹ ਵੀ ਪੜ੍ਹੋ- ਅਮਰੀਕਨ ਫਲਾਈਟ ’ਚ ਕੁੜੀ ਦੀ ਇਤਰਾਜ਼ਯੋਗ ਵੀਡੀਓ ਆਈ ਸਾਹਮਣੇ, ਟਾਇਲਟ ’ਚ ਲੁਕਾ ਕੇ ਰੱਖਿਆ ਸੀ ਕੈਮਰਾ

PunjabKesari

ਇਸ ਦੌਰਾਨ ਜਿਵੇਂ ਹੀ ਉਨ੍ਹਾਂ ਨੇ ਘਰ ਪਹੁੰਚ ਕੇ ਪਾਪੜੀ ਚਾਰਟ ਦੇ ਲਿਫ਼ਾਫ਼ੇ ਨੂੰ ਖੋਲ੍ਹ ਕੇ ਪਾਪੜੀ ਚਾਟ ਨੂੰ ਭਾਂਡੇ ਵਿਚ ਪਾਇਆ ਤਾਂ ਇਕ ਵੱਡੀ ਛਿਪਕਲੀ ਨਿਕਲ ਆਈ। ਇਸ ਤੋਂ ਬਾਅਦ ਉਹ ਤੁਰੰਤ ਮਾਮਲੇ ਦੀ ਸ਼ਿਕਾਇਤ ਲੈ ਕੇ ਬਿੱਟੂ ਪ੍ਰਦੇਸੀ ਦੀ ਦੁਕਾਨ 'ਤੇ ਪਹੁੰਚੇ। ਗ੍ਰਾਹਕ ਦਾ ਦੋਸ਼ ਹੈ ਕਿ ਦੁਕਾਨਦਾਰ ਦੀ ਸ਼ਿਕਾਇਤ 'ਤੇ ਧਿਆਨ ਦੇਣ ਦੀ ਗੱਲ ਤਾਂ ਦੂਰ, ਬਿੱਟੂ ਪ੍ਰਦੇਸੀ ਦੇ ਹੱਕ 'ਚ ਆਏ ਬਜ਼ਾਰ ਦੇ ਮੁਖੀ ਨੇ ਗਾਹਕ ਨਾਲ ਹੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ।  ਇਸ ਮਾਮਲੇ ਵਿਚ ਜਦੋਂ ਮੀਡੀਆ ਨੇ ਦਖ਼ਲ ਦਿੱਤਾ ਤਾਂ ਪ੍ਰਧਾਨ ਕਾਰ ਵਿੱਚ ਬੈਠਦਿਆਂ ਹੀ ਨੌਂ-ਦੋ ਗਿਆਰਾਂ ਹੋ ਗਿਆ। ਇਸ ਦੌਰਾਨ ਗਾਹਕ ਵੱਲੋਂ ਲਾਏ ਦੋਸ਼ਾਂ ਤੋਂ ਬਾਅਦ ਬਿੱਟੂ ਪ੍ਰਦੇਸੀ ਦੇ ਸੰਚਾਲਕ ਦੁਕਾਨ ਦੇ ਸ਼ਟਰ ਬੰਦ ਕਰਕੇ ਚਲੇ ਗਏ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਗੈਂਗਸਟਰ ਵਿੱਕੀ ਗੌਂਡਰ ਗੈਂਗ ਦਾ ਇਕ ਨੌਜਵਾਨ ਹਥਿਆਰਾਂ ਸਣੇ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News