ਪਿੰਡ ਭੋਪਰ ’ਚ ਵਧਾਈ ਲੈਣ ਗਏ ਦੋ ਕਿੰਨਰ-ਗੁੱਟਾਂ ’ਚ ਲੜਾਈ, 5 ਜ਼ਖ਼ਮੀ

Saturday, Apr 20, 2024 - 11:34 AM (IST)

ਪਿੰਡ ਭੋਪਰ ’ਚ ਵਧਾਈ ਲੈਣ ਗਏ ਦੋ ਕਿੰਨਰ-ਗੁੱਟਾਂ ’ਚ ਲੜਾਈ, 5 ਜ਼ਖ਼ਮੀ

ਗੁਰਦਾਸਪੁਰ (ਵਿਨੋਦ)-ਥਾਣਾ ਸਦਰ ਪੁਲਸ ਦੇ ਅਧੀਨ ਪੈਂਦੇ ਪਿੰਡ ਭੋਪਰ ’ਚ ਵਧਾਈ ਲੈਣ ਨੂੰ ਲੈ ਕੇ ਦੋ ਕਿੰਨਰਾਂ ਦੇ ਗੁੱਟ ਆਪਸ ਵਿਚ ਭਿੜ ਗਏ, ਜਿਸ ਕਾਰਨ ਹੋਈ ਜ਼ਬਰਦਸਤ ਲੜਾਈ ’ਚ ਦੋਵਾਂ ਗੁੱਟਾਂ ਦੇ 5 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।ਜ਼ਖ਼ਮੀ ਲੋਕ ਇਸ ਸਮੇਂ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਦਾਖ਼ਲ ਹਨ। ਇਸ ਸਬੰਧੀ ਹਸਪਤਾਲ ਵਿਚ ਦਾਖ਼ਲ ਜਗਸੀਰ ਸਿੰਘ, ਸੋਨੀ ਵਾਸੀ ਜੋਈਆ ਤੇ ਲੱਕੀ ਵਾਸੀ ਮਹਾਦੇਵ ਨੇ ਦੱਸਿਆ ਕਿ ਉਹ ਬਾਬਾ ਨਾਮਿਕਾ, ਨੰਦਨੀ, ਮਜ਼ੀਰੀ ਤੇ ਦਾਵਿਆ ਦੇ ਨਾਲ ਕੰਮ ਕਰਦੇ ਹਨ। ਉਹ ਪਿੰਡ ਭੋਪਰ ਵਿਚ ਕਿਸੇ ਦੇ ਸਮਾਗਮ ’ਤੇ ਵਧਾਈ ਲੈਣ ਗਏ ਸਨ ਤੇ ਸਾਰੇ ਬਾਬੇ ਸਾਡੇ ਨਾਲ ਹੀ ਸਨ। ਜਦੋਂ ਅਸੀਂ ਵਧਾਈ ਲੈ ਕੇ ਵਾਪਸ ਆਉਣ ਲੱਗੇ ਤਾਂ ਰਸਤੇ ’ਚ ਮਹੰਤ ਸਿਮਰਨ ਬਾਬਾ ਦੇ ਸੇਵਾਦਾਰ ਬਲਵਿੰਦਰ ਸਿੰਘ ਵਾਸੀ ਜੋਈਆ ਆਪਣੇ ਲੜਕੇ ਤੇ ਹੋਰ ਨੌਜਵਾਨਾਂ ਨਾਲ ਗੱਡੀਆਂ ’ਚ ਆ ਗਏ ਤੇ ਸਾਡੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਸਾਡੇ ’ਤੇ ਹਮਲਾ ਕਰ ਕੇ ਸਾਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਤੀ ਨੇ ਜ਼ਿਊਂਦੀ ਸਾੜ ਦਿੱਤੀ ਗਰਭਵਤੀ ਪਤਨੀ

ਦੂਜੇ ਪਾਸੇ ਹਸਪਤਾਲ ਵਿਚ ਦਾਖ਼ਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਘਰ ਵਿਚ ਇਹ ਲੋਕ ਵਧਾਈ ਲੈਣ ਲਈ ਗਏ ਸਨ, ਉਹ ਘਰ ਸਾਡੇ ਜਾਣ-ਪਛਾਣ ਦਾ ਹੈ ਤੇ ਪਿਛਲੇ 40 ਸਾਲਾਂ ਤੋਂ ਸਾਨੂੰ ਜਾਣਦਾ ਹੈ। ਮੈਂ ਅੱਜ ਉਸ ਘਰ ਵਿਚ ਘਰ ਵਾਲਿਆਂ ਨੂੰ ਬਸ ਇਹ ਹੀ ਕਹਿਣ ਗਿਆ ਕਿ ਇਨ੍ਹਾਂ ਨੂੰ ਵਧਾਈ ਨਾ ਦਿਓ। ਜਦੋਂ ਮੈਂ ਬਾਹਰ ਆਇਆ ਤਾਂ ਇਨ੍ਹਾਂ ਨੇ ਮੇਰੇ ’ਤੇ ਹਮਲਾ ਕਰ ਕੇ ਮੈਨੂੰ ਤੇ ਮੇਰੇ ਲੜਕੇ ਸਾਜਨ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਤੇ ਸਾਡੀ ਕਾਰ ਵੀ ਤੋੜ ਦਿੱਤੀ। ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਗੁਟਾਂ ਦਾ ਪੁਰਾਣਾ ਝਗੜਾ ਵੀ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਤੇਜ਼ ਹਨੇਰੀ ਕਾਰਨ ਦੁੱਬਈ ਕਾਰਨੀਵਾਲ 'ਚ ਨੌਜਵਾਨ 'ਤੇ ਡਿੱਗਾ ਆਈਫਿਲ ਟਾਵਰ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News