ਬੈਂਗਲੁਰੂ ’ਚ 30.92 ਕਰੋੜ ਦੇ ਨਕਲੀ ਨੋਟ ਜ਼ਬਤ, 5 ਗ੍ਰਿਫਤਾਰ

04/08/2024 7:27:00 PM

ਬੈਂਗਲੁਰੂ, (ਭਾਸ਼ਾ)- ਕਰਨਾਟਕ ਵਿਚ ਬੈਂਗਲੁਰੂ ਪੁਲਸ ਦੀ ਕੇਂਦਰੀ ਅਪਰਾਧ ਸ਼ਾਖਾ (ਸੀ. ਸੀ. ਬੀ.) ਨੇ 30.92 ਕਰੋੜ ਰੁਪਏ ਦੇ ਨਕਲੀ ਨੋਟ ਜ਼ਬਤ ਕਰ ਕੇ ਇਸ ਸਿਲਸਿਲੇ ’ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੈਂਗਲੁਰੂ ਪੁਲਸ ਕਮਿਸ਼ਨਰ ਬੀ. ਦਯਾਨੰਦ ਨੇ ਸੋਮਵਾਰ ਨੂੰ ਕਿਹਾ ਕਿ ਜਾਅਲੀ ਕਰੰਸੀ ਗਿਰੋਹ ਵੱਖ-ਵੱਖ ਟਰੱਸਟਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਉਨ੍ਹਾਂ ਨੂੰ ਵੱਖ-ਵੱਖ ਕੰਪਨੀਆਂ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਫੰਡ ਦੇ ਤਹਿਤ 40 ਲੱਖ ਰੁਪਏ ਦਾ ਯੋਗਦਾਨ ਦੇਣ ’ਤੇ ਇਕ ਕਰੋੜ ਰੁਪਏ ਦੇਣ ਦਾ ਵਾਅਦਾ ਕਰਦਾ ਸੀ।

ਉਹ ਟਰੱਸਟ ਦੇ ਮੈਂਬਰਾਂ ਨੂੰ ਦੱਸਦੇ ਸਨ ਕਿ ਜੇਕਰ ਉਨ੍ਹਾਂ ਨੂੰ ਨਕਦੀ ਮੁਹੱਈਆ ਕਰਵਾਉਗੇ ਤਾਂ ਉਨ੍ਹਾਂ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਫੰਡ ਰਾਹੀਂ ਹੋਰ ਪੈਸੇ ਮਿਲਣਗੇ। ਇਕ ਵਾਰ ਜਦੋਂ ਟਰੱਸਟ ਦੇ ਮੈਂਬਰਾਂ ਨੂੰ ਭਰੋਸਾ ਹੋ ਜਾਂਦਾ ਸੀ ਅਤੇ ਉਨ੍ਹਾਂ ਨੂੰ ਰਕਮ ਅਦਾ ਕਰ ਦਿੰਦੇ ਸਨ, ਤਾਂ ਗਿਰੋਹ ਦੇ ਮੈਂਬਰ ਫਰਾਰ ਹੋ ਜਾਂਦੇ ਸਨ।


Rakesh

Content Editor

Related News