ਜਲੰਧਰ ਦੇ ਪਠਾਨਕੋਟ ਚੌਂਕ 'ਤੇ ਵੱਡਾ ਹਾਦਸਾ, ਟੈਂਕਰ ਨੇ ਭੰਨ 'ਤੀਆਂ ਲਗਜ਼ਰੀ ਗੱਡੀਆਂ, ਮਚਿਆ ਚੀਕ-ਚਿਹਾੜਾ

Friday, Apr 26, 2024 - 04:31 PM (IST)

ਜਲੰਧਰ ਦੇ ਪਠਾਨਕੋਟ ਚੌਂਕ 'ਤੇ ਵੱਡਾ ਹਾਦਸਾ, ਟੈਂਕਰ ਨੇ ਭੰਨ 'ਤੀਆਂ ਲਗਜ਼ਰੀ ਗੱਡੀਆਂ, ਮਚਿਆ ਚੀਕ-ਚਿਹਾੜਾ

ਜਲੰਧਰ (ਵਰੁਣ)- ਪਠਾਨਕੋਟ ਚੌਂਕ 'ਤੇ ਸ਼ੁੱਕਰਵਾਰ ਦੁਪਹਿਰ ਨੂੰ ਇਕ ਦੁੱਧ ਵਾਲਾ ਟੈਂਕਰ ਬੇਕਾਬੂ ਹੋ ਗਿਆ। ਕੁਝ ਹੀ ਦੇਰ ਵਿਚ ਟੈਂਕਰ ਦੇ ਅੱਗੇ ਜੋ ਵੀ ਵਾਹਨ ਆਇਆ, ਉਸ ਨੂੰ ਟੈਂਕਰ ਘੜੀਸ ਕੇ ਲੈ ਗਿਆ। ਟੈਂਕਰ ਨੇ ਕਰੀਬ 8 ਵਾਹਨਾਂ ਅਤੇ 4 ਆਟੋ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਇਹ ਰੁਕ ਗਿਆ। ਦੱਸਿਆ ਜਾ ਰਿਹਾ ਹੈ ਕਿ ਟੈਂਕਰ ਚਾਲਕ ਜਾਂ ਤਾਂ ਸੌਂ ਗਿਆ ਸੀ ਜਾਂ ਉਹ ਕਿਸੇ ਨਸ਼ੇ ਵਿਚ ਸੀ। ਇਸ ਹਾਦਸੇ ਵਿੱਚ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।

PunjabKesari

ਦੱਸਿਆ ਜਾ ਰਿਹਾ ਹੈ ਕਿ ਕਰੀਬ 15 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਚੌਂਕ ’ਤੇ ਤਾਇਨਾਤ ਪੁਲਸ ਟੀਮ ਨੇ ਵੀ ਡਰਾਈਵਰ ਨੂੰ ਕਾਬੂ ਕਰਕੇ ਟੈਂਕਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਥਾਣਾ 8 ਦੀ ਪੁਲਸ ਵੀ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਪੁਲਸ ਮੁਤਾਬਕ ਜ਼ਖ਼ਮੀਆਂ ਦੀ ਗਿਣਤੀ 15 ਦੇ ਕਰੀਬ ਹੈ, ਜਿਨ੍ਹਾਂ 'ਚੋਂ 5 ਲੋਕਾਂ ਦੀਆਂ ਲੱਤਾਂ 'ਤੇ ਫਰੈਕਚਰ ਹੈ, ਜਦਕਿ 2 ਲੋਕ ਗੰਭੀਰ ਜ਼ਖ਼ਮੀ ਹੋਏ ਹਨ। 

ਇਹ ਵੀ ਪੜ੍ਹੋ- ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼, ਵੇਖ ਹੈਰਾਨ ਰਹਿ ਗਏ ਸਭ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News