38 ਵਰ੍ਹੇ ਪਹਿਲਾਂ ਬਰਨਾਲਾ ਨੂੰ ਥਮਲੇ ਨਾਲ ਬੰਨ੍ਹਣ ਦੀ ਮਿਲੀ ਸੀ ਸਜ਼ਾ, ਇਕ ਮਹੀਨਾ ਗਲ਼ ’ਚ ਪਾਈ ਸੀ ਤਖ਼ਤੀ
Monday, Sep 02, 2024 - 12:49 PM (IST)
ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ’ਚ ਅੱਜ ਤੋਂ 38 ਸਾਲ ਪਹਿਲਾਂ 1987 ਦੇ ਲਾਗੇ-ਤਾਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਅਕਾਲੀ ਦਲ ਭੰਗ ਨਾ ਕਰਨ ’ਤੇ ਉਸ ਵੇਲੇ ਦੇ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੇ ਤਨਖਾਹੀਆ ਕਰਾਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਰੋਡਵੇਜ਼ ਦੇ ਸਬ-ਇੰਸਪੈਕਟਰਾਂ ਨੇ ਕੁੜੀ ਨਾਲ ਕੀਤਾ ਸ਼ਰਮਨਾਕ ਕਾਰਾ! ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ
ਪਰ ਬਰਨਾਲਾ ਸਾਹਿਬ ਕੋਈ 15 ਮਹੀਨੇ ਬਾਅਦ ਸਾਬਕਾ ਮੁੱਖ ਮੰਤਰੀ ਹੋਣ ਉਪਰੰਤ ਅਤੇ ਜਥੇ. ਤੋਤਾ ਸਿੰਘ ਜੋ ਪੂਰਨ ਗੁਰਸਿੱਖ ਸਨ, ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋਏ ਸਨ, ਜਿਥੇ ਪ੍ਰੋ. ਦਰਸ਼ਨ ਸਿੰਘ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਸਜ਼ਾ ਦੌਰਾਨ ਰੱਸੀਆਂ ਨਾਲ ਥਮਲੇ ਨਾਲ ਬੰਨ੍ਹਣ ’ਤੇ ਗਲ ਵਿਚ ‘ਮੈਂ ਪਾਪੀ ਤੂੰ ਬਖਸ਼ਣਹਾਰ’ ਦੀ ਤਖ਼ਤੀ ਪਾਉਣ ਦੀ ਸਜ਼ਾ ਸੁਣਾਈ। ਇਹ ਸਜ਼ਾ ਉਨ੍ਹਾਂ ਨੇ ਕੋਈ ਇਕ ਮਹੀਨੇ ਦੇ ਲਗਭਗ ਵੱਖ-ਵੱਖ ਗੁਰਦੁਆਰਿਆਂ ਦੀ ਸੇਵਾ ਕਰਕੇ ਪੂਰੀ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਭੈਣ-ਭਰਾ ਨੇ ਬੰਦ ਪਏ ਘਰ 'ਚ ਵੜ ਕੇ ਕਰ 'ਤਾ ਕਾਰਾ! CCTV ਤੋਂ ਹੋਇਆ ਖ਼ੁਲਾਸਾ (ਵੀਡੀਓ)
ਉਸ ਤੋਂ ਬਾਅਦ ਭਾਵੇਂ ਜਥੇਦਾਰ ਟੌਹੜਾ ਤੇ ਹੋਰਨਾਂ ਨੂੰ ਸਜ਼ਾਵਾਂ ਲੱਗੀਆਂ ਪਰ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਹੁਣ ਸੁਖਬੀਰ ਬਾਦਲ ਨੂੰ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ’ਤੇ ਅਸਤੀਫਾ ਦੇਣ ਦੀ ਜੋ ਕਾਵਾਂਰੌਲੀ ਪਈ ਹੈ। ਹੁਣ ਦੇਖਦੇ ਹਾਂ ਕਿ ਸੁਖਬੀਰ ਕੀ ਫੈਸਲਾ ਲੈਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8