ਮਾਂ ਬੱਚਿਆਂ ਨਾਲ ਕਰਦੀ ਸੀ ਕੁੱਟਮਾਰ ਤਾਂ ਚਾਚੀ ਨੇ ਮਾਸੂਮ ਬੱਚੀ ਨੂੰ ਕਰ ਲਿਆ ਅਗਵਾ, ਅਦਾਲਤ ਨੇ ਭੇਜਿਆ ਜੇਲ੍ਹ
Wednesday, Nov 20, 2024 - 05:50 AM (IST)
ਲੁਧਿਆਣਾ (ਤਰੁਣ)- ਸੀ.ਐੱਮ.ਸੀ. ਚੌਕ, 6ਵੀਂ ਪਾਤਸ਼ਾਹੀ ਗੁਰਦੁਆਰੇ ਨੇੜਲੇ ਇਲਾਕੇ ਤੋਂ ਚਾਚੀ ਵੱਲੋਂ ਇਕ ਢਾਈ ਸਾਲਾ ਬੱਚੀ ਨੂੰ ਅਗਵਾ ਕਰਨ ਦੇ ਮਾਮਲੇ ’ਚ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਮੁਲਜ਼ਮ ਚਾਚੀ ਕੁਲਜੀਤ ਕੌਰ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ।
ਏ.ਸੀ.ਪੀ. ਸੈਂਟ੍ਰਲ ਅਨਿਲ ਕੁਮਾਰ ਭਨੋਟ ਨੇ ਦੱਸਿਆ ਕਿ ਰਿਮਾਂਡ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਕੁਲਜੀਤ ਕੌਰ ਆਪਣੀ ਜੇਠਾਣੀ ਦੀ ਬੱਚੀ ਗੁਰਫਤਿਹ ਨਾਲ ਕਾਫੀ ਪਿਆਰ ਕਰਦੀ ਸੀ ਪਰ ਜੇਠਾਣੀ ਨਾਲ ਨਫਰਤ ਕਰਦੀ ਸੀ।
ਇਹ ਵੀ ਪੜ੍ਹੋ- ਬੱਚਿਆਂ ਨੂੰ ਛੁਡਾਉਣ ਗਏ ਬੰਦੇ 'ਤੇ ਹੋ ਗਿਆ ਹਮਲਾ ; ਕੁੱਟ-ਕੁੱਟ ਮਾਰ'ਤਾ 6 ਭੈਣਾਂ ਦਾ ਇਕਲੌਤਾ ਭਰਾ
ਰਿਮਾਂਡ ਦੌਰਾਨ ਪਤਾ ਲੱਗਿਆ ਕਿ ਕੁਲਜੀਤ ਕੌਰ ਦੀ ਜੇਠਾਣੀ ਉਸ ਦੇ ਦੋਵੇਂ ਬੱਚਿਆਂ ਨਾਲ ਕੁੱਟਮਾਰ ਕਰਦੀ ਸੀ। ਇਹ ਗੱਲ ਕੁਲਜੀਤ ਕੌਰ ਦੇ ਜ਼ਿਹਨ ’ਚ ਬਹਿ ਗਈ, ਜਿਸ ਕਾਰਨ ਉਸ ਨੇ ਕਰੀਬ ਇਕ ਹਫਤਾ ਪਹਿਲਾਂ ਗੁਰਫਤਿਹ ਨੂੰ ਘਰੋਂ ਚੁੱਕਿਆ ਅਤੇ ਗੁਰਦੇਵ ਨਗਰ ਪਾਰਕ ’ਚ ਛੱਡ ਦਿੱਤਾ, ਜਿਸ ਨੂੰ ਪੁਲਸ ਨੇ ਕਰੀਬ 3 ਘੰਟਿਆਂ ’ਚ ਲੱਭ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤਾ।
ਸ਼ੁਰੂਆਤੀ ਜਾਂਚ ’ਚ ਪੁਲਸ ਨੂੰ ਕੁਝ ਸ਼ੱਕ ਕੁਲਜੀਤ ਕੌਰ ’ਤੇ ਹੋਇਆ। ਸ਼ੱਕ ਦੀ ਪੁਸ਼ਟੀ ਸੀ.ਸੀ.ਟੀ.ਵੀ. ਫੁਟੇਜ ਤੋਂ ਹੋਈ, ਜਿਸ ਤੋਂ ਬਾਅਦ ਪੁਲਸ ਨੇ ਕੁਲਜੀਤ ਕੌਰ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਅਤੇ ਗੁਰਫਤਿਹ ਨੂੰ ਅਗਵਾ ਕਰਨ ਦਾ ਸੱਚ ਸਾਹਮਣੇ ਆਇਆ।
ਇਹ ਵੀ ਪੜ੍ਹੋ- ਜਦੋਂ ਥਾਣੇ ਦੱਸੇ ਬਗ਼ੈਰ ਬੱਚੀ ਨੂੰ ਗੱਡੀ 'ਚ ਪਾ ਕੇ ਲੈ ਗਈ ਪੁਲਸ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e