ਫੇਸਬੁੱਕ ''ਤੇ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ''ਚ 4 ਕਾਬੂ

Thursday, Feb 22, 2018 - 07:16 AM (IST)

ਧਨੌਲਾ(ਰਵਿੰਦਰ)-ਫੇਸਬੁੱਕ 'ਤੇ ਬਦੇਸ਼ਾ 302 ਗਰੁੱਪ ਦੀ ਆਈ. ਡੀ. ਬਣਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਵੱਡਾ ਗਿਰੋਹ ਬਣਾਉਣ ਦੀ ਆੜ 'ਚ ਧਨੌਲਾ ਪੁਲਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਕੁਲਦੀਪ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਏ. ਐੱਸ. ਆਈ. ਜਰਨੈਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਹੋਰ ਨੌਜਵਾਨਾਂ ਨੂੰ ਫੇਸਬੁੱਕ ਨਾਲ ਜੋੜਨ ਲਈ ਉਤਸ਼ਾਹਿਤ ਕਰ ਰਹੇ ਹਨ, ਜਿਸ ਦੀ ਕਾਰਵਾਈ ਕਰਦਿਆਂ ਗੁਰਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਕੋਠੇ ਰਾਜਿੰਦਰਪੁਰਾ, ਪ੍ਰਿਤਪਾਲ ਸਿੰਘ ਪੁੱਤਰ ਪਾਲ ਸਿੰਘ, ਹਰਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਦੋਵੇਂ ਵਾਸੀ ਕੋਟਦੁੰਨਾ ਗੁਰਸੇਵਕ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਅਸਪਾਲ ਕਲਾਂ ਨੂੰ ਗ੍ਰਿਫਤਾਰ ਕਰ ਕੇ ਬਣਦੀ ਧਾਰਾ ਅਮਲ 'ਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਗਰੁੱਪ ਬਣਾ ਕੇ ਕਿਸੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੋ ਫੇਸਬੁੱਕ 'ਤੇ ਪੋਸਟਰ 'ਚ ਤਸਵੀਰਾਂ ਪਾਈਆਂ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਥਾਣਾ ਮੁਖੀ ਕੁਲਦੀਪ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਝੂਠੀ ਸ਼ੌਹਰਤ ਦੇ ਬਹਿਕਾਵੇ 'ਚ ਆ ਕੇ ਕੋਈ ਗਲਤ ਕਾਰਵਾਈਆਂ ਨਾ ਕਰਨ ਦਿਓ। ਆਪਣਾ ਕਰੀਅਰ ਬਣਾਉਣ ਵੱਲ ਧਿਆਨ ਦਿਓ। ਇਸ ਉਦੇਸ਼ ਨਾਲ ਅਸੀਂ ਅਸਮਾਜਕ ਕਾਰਵਾਈਆਂ 'ਚ ਹਿੱਸਾ ਲੈਣ ਵਾਲੇ ਗਰੁੱਪਾਂ ਦੀ ਸ਼ਨਾਖਤ ਕਰ ਕੇ ਕਾਰਵਾਈ ਕਰ ਰਹੇ ਹਾਂ। 
 


Related News