ਫਰਜ਼ੀ ਸਫਾਈ ਮੁਲਾਜ਼ਮਾਂ ਨਾਲ ਰੈਗੂਲਰ ਮੁਲਾਜ਼ਮਾਂ ਨੂੰ ਵੀ ਗਲਤ ਤਰੀਕੇ ਨਾਲ ਟ੍ਰਾਂਸਫਰ ਹੋਇਆ ਸੀ ਫੰਡ
Saturday, Aug 03, 2024 - 04:12 PM (IST)

ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੀ ਹੈਲਥ ਸ਼ਾਖਾ ’ਚ ਜੋ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਸੀ, ਉਸ ਦੀ ਰਿਕਵਰੀ ਲਈ ਜਾਰੀ ਨੋਟਿਸਾਂ ਤੋਂ ਖ਼ੁਲਾਸਾ ਹੋਇਆ ਹੈ ਕਿ ਫਰਜ਼ੀ ਸਫਾਈ ਮੁਲਾਜ਼ਮਾਂ ਨਾਲ ਰੈਗੂਲਰ ਮੁਲਾਜ਼ਮਾਂ ਨੂੰ ਵੀ ਗਲਤ ਤਰੀਕੇ ਨਾਲ ਫੰਡ ਟ੍ਰਾਂਸਫਰ ਹੋਇਆ ਸੀ। ਇਹ ਮਾਮਲਾ ਕੈਗ ਦੀ ਰਿਪੋਰਟ ਨਾਲ ਜੁੜਿਆ ਹੋਇਆ ਹੈ, ਜਿਸ ਦੇ ਮੁਤਾਬਕ ਕਈ ਲੋਕਾਂ ਨੂੰ ਸਫਾਈ ਮੁਲਾਜ਼ਮ ਦੱਸ ਕੇ ਉਨ੍ਹਾਂ ਦੇ ਖਾਤੇ ’ਚ ਸਟੈਂਪ ਅਪ ਦਾ ਫੰਡ ਟ੍ਰਾਂਸਫਰ ਕਰ ਦਿੱਤਾ ਗਿਆ ਪਰ ਉਹ ਨਗਰ ਨਿਗਮ ਦੇ ਮੁਲਾਜ਼ਮ ਹੀ ਨਹੀਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ ਹੋਣੋਂ ਟਲ਼ੀ! ਅਮਰੀਕੀ ਹਥਿਆਰਾਂ ਸਣੇ 2 ਵਿਅਕਤੀ ਗ੍ਰਿਫ਼ਤਾਰ
ਇਨ੍ਹਾਂ ਲੋਕਾਂ ਨੂੰ ਫੰਡ ਦੀ ਰਿਕਵਰੀ ਲਈ ਨੋਟਿਸ ਜਾਰੀ ਕੀਤੇ ਗਏ ਤਾਂ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ’ਚੋਂ 3 ਮੁਲਾਜ਼ਮ ਰੈਗੂਲਰ ਹਨ ਅਤੇ ਉਨ੍ਹਾਂ ’ਚੋਂ 2 ਸਫਾਈ ਮੁਲਾਜ਼ਮਾਂ ਦੇ ਖਾਤੇ ਵਿਚ ਟ੍ਰਾਂਸਫਰ ਕੀਤੇ ਕਰੀਬ 10 ਲੱਖ ਦੀ ਉਨ੍ਹਾਂ ਦੀ ਸਰਵਿਸ ਬੁਕ ’ਚ ਐਂਟਰੀ ਹੀ ਨਹੀਂ ਕੀਤੀ ਗਈ। ਇਸ ਦੇ ਮੱਦੇਨਜ਼ਰ ਕਮਿਸ਼ਨਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਤੋਂ ਨਗਰ ਨਿਗਮ ਦੇ ਫੰਡ ਦੀ ਰਿਕਵਰੀ ਦੇ ਨਾਲ ਹੀ ਪਹਿਲਾਂ ਗਲਤ ਤਰੀਕੇ ਨਾਲ ਪੈਸਾ ਟ੍ਰਾਂਸਫਰ ਕਰਨ ਦੀ ਸਿਫਾਰਸ਼ ਕਰਨ ਵਾਲੇ ਹੈਲਥ ਸ਼ਾਖਾ ਦੇ ਅਮਲਾ ਕਲਰਕ ਦੀ ਜ਼ਿੰਮੇਵਾਰੀ ਤੈਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਬੈਂਕ ਅਕਾਊਂਟ ਖੁੱਲ੍ਹਵਾਉਣ ਲਈ ਦਿੱਤੇ ਗਏ ਪਤੇ ਵੀ ਨਿਕਲੇ ਫਰਜ਼ੀ
ਇਸ ਮਾਮਲੇ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ ਕਿ ਹੈਲਥ ਸ਼ਾਖਾ ਦੇ ਸਟਾਫ ਵੱਲੋਂ ਜਿਨ੍ਹਾਂ ਲੋਕਾਂ ਨੂੰ ਮੁਲਾਜ਼ਮ ਦੱਸ ਕੇ ਗਲਤ ਤਰੀਕੇ ਨਾਲ ਫੰਡ ਟ੍ਰਾਂਸਫਰ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਬੈਂਕ ਅਕਾਊਂਟ ਖੁੱਲ੍ਹਵਾਉਣ ਲਈ ਐਡਰੈੱਸ ਵੀ ਫਰਜ਼ੀ ਨਿਕਲੇ ਹਨ ਕਿਉਂਕਿ ਨਗਰ ਨਿਗਮ ਇਨ੍ਹਾਂ ਲੋਕਾਂ ਨੂੰ ਫੰਡ ਦੀ ਰਿਕਵਰੀ ਲਈ ਜਾਰੀ ਕੀਤੇ ਅੱਧੇ ਤੋਂ ਵੱਧ ਨੋਟਿਸ ਉਨ੍ਹਾਂ ਦੇ ਪਤੇ ਮੌਜੂਦ ਨਾ ਹੋਣ ਦੀ ਰਿਪੋਰਟ ਦੇ ਨਾਲ ਵਾਪਸ ਆ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਤੇਜ਼ ਰਫ਼ਤਾਰ ਨੇ ਉਜਾੜਿਆ ਪਰਿਵਾਰ! ਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ
ਜ਼ਮਾਨਤ ਲੈਣ ’ਚ ਕਾਮਯਾਬ ਹੋ ਚੁੱਕੇ ਹਨ ਮੁਲਜ਼ਮ
ਇਸ ਮਾਮਲੇ ’ਚ ਕਮਿਸ਼ਨਰ ਵੱਲੋਂ ਸੈਨੇਟਰੀ ਇੰਸਪੈਕਟਰ ਸਮੇਤ ਹੈਲਥ ਸ਼ਾਖਾ ਦੇ 7 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਨਾਲ ਹੀ ਉਨ੍ਹਾਂ ਖਿਲਾਫ ਕੇਸ ਦਰਜ ਕਰਵਾਉਣ ਦੀ ਕਾਰਵਾਈ ਕੀਤੀ ਗਈ ਸੀ ਪਰ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੂੰ ਇਨ੍ਹਾਂ ਮੁਲਾਜ਼ਮਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਨਾ ਹੋਣ ਦਾ ਫਾਇਦਾ ਉਠਾ ਕੇ ਉਹ ਜ਼ਮਾਨਤ ਲੈਣ ’ਚ ਕਾਮਯਾਬ ਹੋ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8