ਮੋਬਾਇਲ 'ਤੇ ਗੇਮ ਖਿਡਾਉਣ ਦੇ ਬਹਾਨੇ ਬੱਚੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ (ਵੀਡੀਓ)

12/12/2018 5:35:42 PM

ਅੰਮ੍ਰਿਤਸਰ (ਗੁਰਪ੍ਰੀਤ)—ਥਾਣਾ ਛੇਹਰਟਾ ਦੇ ਇਲਾਕਾ ਗੁਰੂ ਅਮਰਦਾਸ ਐਵਨਿਊ 'ਚ ਤਿੰਨ ਨੌਜਵਾਨਾਂ ਵਲੋਂ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਬੱਚੀ ਨੂੰ ਮੋਬਾਇਲ ਫੋਨ 'ਤੇ ਗੇਮ ਖਿਡਾਉਣ ਦਾ ਲਾਲਚ ਦੇ ਕੇ ਉਸ ਨੂੰ ਆਪਣੇ ਕਮਰੇ 'ਚ ਲੈ ਗਏ ਅਤੇ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ। 

ਉਸ ਦੀ ਮਾਂ ਨੇ ਕਿਹਾ ਕਿ ਉਹ ਚਾਰ-ਪੰਜ ਮਹੀਨੇ ਤੋਂ ਗੁਰੂ ਅਮਰਦਾਸ ਐਵਨਿਊ ਦੇ ਮਕਾਨ 'ਚ ਰਹਿ ਰਹੇ ਹਨ। ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ ਦੀ ਛੱਤ 'ਤੇ ਕੁਝ ਦਿਨ ਪਹਿਲਾਂ ਚਾਰ ਨੌਜਵਾਨ ਕਿਰਾਏ 'ਤੇ ਆ ਕੇ ਰਹਿ ਰਹੇ ਸੀ। ਲੜਕੀ ਦੀ ਮਾਤਾ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸ਼ਾਮ ਨੂੰ ਉਹ ਕਿਧਰੇ ਘਰ ਤੋਂ ਬਾਹਰ ਗਈ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਛੋਟੀ ਲੜਕੀ ਕਮਰੇ 'ਚ ਨਹੀਂ ਸੀ ਅਤੇ ਉਸ ਨੂੰ ਉੱਪਰਲੀ ਮੰਜ਼ਿਲ ਦੀ ਛੱਤ ਤੋਂ ਚੀਖਾਂ ਦੀ ਆਵਾਜ਼ ਆਈ ਤਾਂ ਲੜਕੀ ਦੀ ਮਾਂ, ਭਰਾ ਅਤੇ ਵੱਡੀ ਧੀ ਉੱਪਰਲੀ ਛੱਤ 'ਤੇ ਗਏ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਤਿੰਨ ਨੌਜਵਾਨ ਉਸ ਦੀ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਸਨ। ਮੌਕਾ ਦੇਖਦੇ ਹੀ ਦੋਸ਼ੀ ਭੱਜ ਗਏ। ਉਕਤ ਦੋਸ਼ੀਆਂ 'ਚੋਂ ਕੱਲ੍ਹ ਸ਼ਾਮ ਇਕ ਦੋਸ਼ੀ ਨੂੰ ਗਲੀ 'ਚ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News