ਪੰਜਾਬ 'ਚ ਰਿਸ਼ਤਿਆਂ ਨੂੰ ਲੱਗੀ ਲਾਜ, ਪੁੱਤ ਨੇ ਮਾਂ 'ਤੇ ਚੜ੍ਹਾ 'ਤਾ ਟਰੈਕਟਰ, ਦੇਖੋ ਦਿਲ ਦਹਿਲਾਉਣ ਵਾਲੀ ਵੀਡੀਓ

Wednesday, Apr 08, 2026 - 11:19 AM (IST)

ਪੰਜਾਬ 'ਚ ਰਿਸ਼ਤਿਆਂ ਨੂੰ ਲੱਗੀ ਲਾਜ, ਪੁੱਤ ਨੇ ਮਾਂ 'ਤੇ ਚੜ੍ਹਾ 'ਤਾ ਟਰੈਕਟਰ, ਦੇਖੋ ਦਿਲ ਦਹਿਲਾਉਣ ਵਾਲੀ ਵੀਡੀਓ

ਬਠਿੰਡਾ (ਵਿਜੇ ਵਰਮਾ) : ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ 'ਚ ਰਿਸ਼ਤਿਆਂ ਨੂੰ ਲਾਜ ਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਜ਼ਮੀਨ ਅਤੇ ਮਸ਼ੀਨਰੀ ਦੀ ਵੰਡ ਨੂੰ ਲੈ ਕੇ ਮਾਂ-ਪੁੱਤ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਇਨਸਾਨੀਅਤ ਸ਼ਰਮਸਾਰ ਹੋ ਗਈ। ਪੁੱਤ ਕੁਲਦੀਪ ਸਿੰਘ ਨੇ ਆਪਣੀ ਬਜ਼ੁਰਗ ਮਾਂ ਨਸੀਬ ਕੌਰ ‘ਤੇ ਟਰੈਕਟਰ ਚੜ੍ਹਾ ਦਿੱਤਾ ਅਤੇ ਫਿਰ ਉਸ ਨੂੰ ਘੜੀਸ ਕੇ ਕਿਨਾਰੇ ਸੁੱਟ ਦਿੱਤਾ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਪਰਿਵਾਰਕ ਸਮਝੌਤਾ ਹੋ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬੀ ਹੋ ਜਾਣ ਸਾਵਧਾਨ! ਅਗਲੇ 3 ਘੰਟਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਜਾਣਕਾਰੀ ਅਨੁਸਾਰ ਜਦੋਂ ਕੁਲਦੀਪ ਸਿੰਘ ਟਰੈਕਟਰ ਲੈ ਕੇ ਜਾ ਰਿਹਾ ਸੀ ਤਾਂ ਉਸ ਦੀ ਬਜ਼ੁਰਗ ਮਾਂ ਨਸੀਬ ਕੌਰ ਟਰੈਕਟਰ ਦੇ ਅੱਗੇ ਲੇਟ ਗਈ ਪਰ ਪੁੱਤ ਨੇ ਰੁਕਣ ਦੀ ਬਜਾਏ ਟਰੈਕਟਰ ਦਾ ਅੱਗਲਾ ਹਿੱਸਾ ਮਾਂ ਦੇ ਉੱਪਰ ਚੜ੍ਹਾ ਦਿੱਤਾ। ਚੰਗੀ ਗੱਲ ਇਹ ਰਹੀ ਕਿ ਬਜ਼ੁਰਗ ਔਰਤ ਦਾ ਵਾਲ-ਵਾਲ ਬਚਾਅ ਹੋ ਗਿਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਟਰੈਕਟਰ ਰੋਕਣ ਤੋਂ ਬਾਅਦ ਪੁੱਤ ਨੇ ਆਪਣੀ ਜ਼ਖ਼ਮੀ ਮਾਂ ਨੂੰ ਸਹਾਰਾ ਦੇਣ ਦੀ ਬਜਾਏ ਉਸਨੂੰ ਬੇਰਹਮੀ ਨਾਲ ਘੜੀਸ ਕੇ ਟਰੈਕਟਰ ਹੇਠੋਂ ਕੱਢਿਆ ਅਤੇ ਕਿਨਾਰੇ ਕਰ ਦਿੱਤਾ।

ਇਹ ਵੀ ਪੜ੍ਹੋ : 35 ਹਜ਼ਾਰ ਵਿਦਿਆਰਥੀਆਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ! ਸਕੂਲਾਂ 'ਚ ਹੁਣ NCERT ਦੀ ਵੈੱਬਸਾਈਟ ਤੋਂ ਹੀ...

ਇਸ ਤੋਂ ਬਾਅਦ ਉਹ ਆਪਣੇ ਇੱਕ ਸਾਥੀ ਨੂੰ ਬੁਲਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੂਰੀ ਵਾਰਦਾਤ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ, ਜਿਸ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਸੱਚਾਈ ਨੂੰ ਬੇਨਕਾਬ ਕਰ ਦਿੱਤਾ। ਘਟਨਾ 'ਚ ਜ਼ਖ਼ਮੀ ਨਸੀਬ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਗੋਨਿਆਣਾ 'ਚ ਦਾਖ਼ਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


author

Babita

Content Editor

Related News