ਪੰਜਾਬ ਦੇ ਸਰਕਾਰੀ ਸਕੂਲ ''ਚ ਸ਼ਰਮਨਾਕ ਕਾਰਾ, ਮਹਿਲਾ ਅਧਿਆਪਕ ਨੂੰ ਬਹਾਨੇ ਨਾਲ ਲੈਬ ''ਚ ਬੁਲਾਇਆ ਤੇ ਫਿਰ...
Monday, Apr 20, 2026 - 10:25 AM (IST)
ਬਠਿੰਡਾ (ਵਿਜੇ ਵਰਮਾ) : ਇਲਾਕੇ ਦੇ ਇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਕੰਮ ਕਰ ਰਹੀ ਮਹਿਲਾ ਸਾਇੰਸ ਅਧਿਆਪਿਕਾ ਨਾਲ ਛੇੜਛਾੜ ਅਤੇ ਬਦਸਲੂਕੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ਿਕਾਇਤ ’ਤੇ ਥਾਣਾ ਮੌੜ ਪੁਲਸ ਨੇ ਮੁਲਜ਼ਮ ਗਣਿਤ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਜੁਲਾਈ 2018 ਤੋਂ ਅਧਿਆਪਿਕਾ ਵਜੋਂ ਸੇਵਾ ਨਿਭਾਅ ਰਹੀ ਹੈ ਅਤੇ ਜੂਨ 2023 ਤੋਂ ਪਿੰਡ ਮੌੜ ਖੁਰਦ ਸਥਿਤ ਸਕੂਲ ’ਚ ਤਾਇਨਾਤ ਹੈ। ਸਕੂਲ ਦੀ ਸਾਇੰਸ ਲੈਬ ’ਚ ਚੱਲ ਰਹੇ ਕੰਮ ਦੌਰਾਨ ਅਲਮਾਰੀਆਂ ’ਚ ਆਈ ਖ਼ਰਾਬੀ ਨੂੰ ਲੈ ਕੇ ਇਕ ਕਮੇਟੀ ਬਣਾਈ ਗਈ ਸੀ, ਜਿਸ ’ਚ ਦੋਸ਼ੀ ਅਧਿਆਪਕ ਪ੍ਰਵੀਨ ਕੁਮਾਰ ਕੂਕਾ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ 'ਲੂ' ਦਾ ਅਲਰਟ, ਇਨ੍ਹਾਂ ਤਾਰੀਖ਼ਾਂ ਲਈ ਮੌਸਮ ਵਿਭਾਗ ਵਲੋਂ ਵੱਡੀ ਚਿਤਾਵਨੀ ਜਾਰੀ
ਪੀੜਤਾ ਦੇ ਅਨੁਸਾਰ ਜਦੋਂ ਉਸ ਨੇ ਅਲਮਾਰੀਆਂ ਦੀ ਸਮੱਸਿਆ ਬਾਰੇ ਮੁਲਜ਼ਮ ਨੂੰ ਦੱਸਿਆ ਤਾਂ ਉਸ ਨੇ ਲੈਬ ’ਚ ਆ ਕੇ ਦਿਖਾਉਣ ਲਈ ਕਿਹਾ। ਲੈਬ ’ਚ ਪਹੁੰਚਣ ’ਤੇ ਮੁਲਜ਼ਮ ਨੇ ਪਹਿਲਾਂ ਉਸ ’ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਅਤੇ ਫਿਰ ਉਸ ਦੇ ਨੇੜੇ ਆਉਣ ਲੱਗ ਪਿਆ। ਵਿਰੋਧ ਕਰਨ ’ਤੇ ਮੁਲਜ਼ਮ ਨੇ ਜ਼ਬਰਦਸਤੀ ਉਸ ਦਾ ਹੱਥ ਫੜ੍ਹ ਕੇ ਛੇੜਛਾੜ ਕੀਤੀ। ਮਹਿਲਾ ਅਧਿਆਪਕ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ 'ਚ ਹੀ ਰਹਿਣਾ ਪਵੇਗਾ, ਹਾਈਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਕਿਸੇ ਤਰ੍ਹਾਂ ਉਹ ਉੱਥੋਂ ਬਚ ਕੇ ਬਾਹਰ ਆ ਗਈ ਅਤੇ ਬਾਅਦ ’ਚ ਮਹਿਲਾ ਸਟਾਫ਼ ਅਤੇ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਣ ’ਤੇ ਪੀੜਤਾ ਦਾ ਪਤੀ ਅਤੇ ਸਹੁਰਾ ਸਕੂਲ ਪਹੁੰਚੇ। ਇਸ ਤੋਂ ਬਾਅਦ ਪੀੜਤਾ ਪਰਿਵਾਰ ਸਮੇਤ ਥਾਣਾ ਮੌੜ ਗਈ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮੁਲਜ਼ਮ ਅਧਿਆਪਕ ਦੇ ਖ਼ਿਲਾਫ਼ ਸਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਇਸ ਵੇਲੇ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
