ਅੰਮ੍ਰਿਤਸਰ : ਵੋਟਾਂ ਨੂੰ ਲੈ ਕੇ ਅਕਾਲੀ ਤੇ ਕਾਂਗਰਸੀ ਸਰਥਕਾਂ 'ਚ ਝੜਪ (ਵੀਡੀਓ)

09/19/2018 12:28:51 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਰਾਜਾ ਸਾਂਸੀ ਇਲਾਕੇ ਦੇ ਪਿੰਡ ਲੋਧੀ ਗੁਜਰ 'ਚ ਜ਼ਿਲਾ ਪ੍ਰੀਸ਼ਦ ਤੇ ਬਲਕਾ ਸੰਮਤੀ ਦੀਆਂ ਚੋਣਾਂ ਦੌਰਾਨ ਕਾਂਗਰਸੀ ਤੇ ਅਕਾਲੀ ਦਲ ਦੇ ਸਮਰਥਕ ਆਪਸ 'ਚ ਭਿੜ ਗਏ । 

ਜਾਣਕਾਰੀ ਮੁਤਾਬਕ ਬੂਥ ਨੰਬਰ ਤਿੰਨ ਜੇ ਅੰਦਰ ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਗਹਿਮਾ-ਗਹਿਮੀ ਹੋ ਗਈ ਤੇ ਦੋਵੇਂ ਧਿਰ ਹੱਥੋਂਪਾਈ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ। ਝਗੜੇ ਤੋਂ ਬਾਅਦ ਪੁਲਸ ਨੇ ਵੋਟਾਂ ਦੁਬਾਰਾ ਸ਼ੁਰੂ ਕਰਵਾ ਦਿੱਤੀ ਹੈ। ਵੋਟਿੰਗ ਪ੍ਰਕਿਰਿਆ ਪਹਿਲਾਂ ਦੀ ਤਰ੍ਹਾਂ ਹੀ ਚਾਲੂ ਹੈ।


Related News