ਇਕ ਪ੍ਰਚਾਰ ਅਜਿਹਾ ਵੀ! ਗਲ਼ੇ 'ਚ ਚੱਪਲਾਂ ਦਾ ਹਾਰ ਪਾ ਕੇ ਵੋਟਾਂ ਮੰਗ ਰਿਹਾ ਉਮੀਦਵਾਰ, ਦੱਸੀ ਇਹ ਵਜ੍ਹਾ (ਵੀਡੀਓ)

04/09/2024 2:45:35 PM

ਅਲੀਗੜ੍ਹ- 19 ਅਪ੍ਰੈਲ ਤੋਂ ਲੋਕ ਸਭਾ ਚੋਣਾਂ 2024 ਲਈ ਪਹਿਲੇ ਪੜਾਅ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ। ਇਸਨੂੰ ਲੈ ਕੇ ਸਿਆਸੀ ਪਾਰਟੀਆਂ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ। ਸਿਆਸੀ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਚੋਣ ਪ੍ਰਚਾਰ 'ਚ ਡਟੇ ਹੋਏ ਹਨ ਅਤੇ ਵੋਟਰਾਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਯੂ.ਪੀ. ਦੇ ਅਲੀਗੜ੍ਹ ਖੇਤਰ 'ਚ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ, ਜਿੱਥੇ ਇਕ ਆਜ਼ਾਦ ਉਮੀਦਵਾਰ ਆਪਣੇ ਗਲ਼ੇ 'ਚ ਚੱਪਲਾਂ ਦਾ ਹਾਰ ਪਾ ਕੇ ਲੋਕਾਂ ਕੋਲ ਜਾ ਕੇ ਵੋਟਾਂ ਮੰਗ ਰਿਹਾ ਹੈ। 

ਦਰਅਸਲ, ਅਲੀਗੜ੍ਹ ਲੋਕ ਸਭਾ ਸੀਟ ਦੇ ਉਮੀਦਵਾਰ ਕੇਸ਼ਵ ਦੇਵ ਆਜ਼ਾਦ ਉਮੀਦਵਾਰ ਦੇ ਰੂਪ 'ਚ ਖੜ੍ਹੇ ਹਨ। ਕੇਸ਼ਵਦੇਵ ਨੂੰ ਚੋਣ ਕਮਿਸ਼ਨ ਵੱਲੋਂ ਚੱਪਲ ਦਾ ਚੋਣ ਨਿਸ਼ਾਨਾ ਮਿਲਿਆ ਹੈ, ਜਿਸਤੋਂ ਬਾਅਦ ਉਹ ਗਲ਼ੇ 'ਚ 7 ਚੱਪਲਾਂ ਦਾ ਹਾਰ ਪਾ ਕੇ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਹਨ। ਇਸਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸਵਿਚ ਤੁਸੀਂ ਦੇਖ ਸਕਦੇ ਹੋ ਕਿ ਕੇਸ਼ਵ ਦੇਵ ਆਪਣੇ ਸਮਰਥਕਾਂ ਦੇ ਨਾਲ ਬਾਜ਼ਾਰ 'ਚ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਆਪਣੇ ਲਈ ਵੋਟਾਂ ਮੰਗ ਰਹੇ ਹਨ। 

ਦੱਸ ਦੇਈਏ ਕਿ ਅਲੀਗੜ੍ਹ ਲੋਕ ਸਭਾ ਸੀਟ 'ਤੇ 14 ਉਮੀਦਵਾਰ ਚੋਣ ਲੜ ਰਹੇ ਹਨ। ਕੁੱਲ 21 ਲੋਕਾਂ ਨੇ ਨਾਮਜ਼ਦਗੀ ਪੱਤਰ ਭਰਿਆ ਸੀ, ਜਿਨ੍ਹਾਂ 'ਚੋਂ 5 ਉਮੀਦਵਾਰਾਂ ਦੇ ਨਾਂ ਵਾਪਸ ਹੋ ਗਏ ਜਦੋਂਕਿ ਦੋ ਨੇ ਆਪਣੇ ਨਾਂ ਵਾਪਸ ਲੈ ਲਏ ਹਨ। ਅਲੀਗੜ੍ਹ ਸੀਟ ਤੋਂ ਭਾਜਪਾ ਵੱਲੋਂ ਸਤੀਸ਼ ਕੁਮਾਰ ਅਤੇ ਸਮਾਜਵਾਦੀ ਪਾਰਟੀ ਵੱਲੋਂ ਬਿਜੇਂਦਰ ਸਿੰਘ ਚੋਣ ਮੈਦਾਨ 'ਚ ਉਤਰੇ ਹਨ। ਬਹੁਜਨ ਸਮਾਜ ਪਾਰਟੀ ਵੱਲੋਂ ਹਿਤੇਂਦਰ ਕੁਮਾਰ ਚੋਣ ਲੜ ਰਹੇ ਹਨ। ਅਲੀਗੜ੍ਹ 'ਚਕਰੀਬ ਸਾਢੇ ਤਿੰਨ ਲੱਖ ਮੁਸਲਿਮ ਵੋਟਰ ਹਨ, ਫਿਰ ਵੀ ਕਿਸੇ ਵੀ ਪਾਰਟੀ ਨੇ ਮੁਸਲਿਮ ਨੇਤਾ ਨੂੰ ਟਿਕਟ ਨਹੀਂ ਦਿੱਤੀ। 


Rakesh

Content Editor

Related News