ਹੁਣ ਸੀਨੀਅਰ ਕਾਂਗਰਸੀ ਆਗੂ ਨੇ ਕਰ'ਤਾ ਓਹੀ ਕੰਮ, ਸਟੇਜ 'ਤੇ ਖੜ੍ਹ ਭਾਜਪਾ ਲਈ ਮੰਗੀਆਂ ਵੋਟਾਂ, ਵੀਡੀਓ ਵਾਇਰਲ

Thursday, May 02, 2024 - 09:40 PM (IST)

ਹੁਣ ਸੀਨੀਅਰ ਕਾਂਗਰਸੀ ਆਗੂ ਨੇ ਕਰ'ਤਾ ਓਹੀ ਕੰਮ, ਸਟੇਜ 'ਤੇ ਖੜ੍ਹ ਭਾਜਪਾ ਲਈ ਮੰਗੀਆਂ ਵੋਟਾਂ, ਵੀਡੀਓ ਵਾਇਰਲ

ਨੈਸ਼ਨਲ ਡੈਸਕ- ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਦੀ ਇਕ ਵੀਡੀਓ ਨੂੰ ਲੈ ਕੇ ਸੂਬੇ ਭਰ ’ਚ ਹੰਗਾਮਾ ਮਚਿਆ ਹੋਇਆ ਹੈ। ਇਸ ਵੀਡੀਓ ਨੂੰ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇ ਸਾਂਝਾ ਕੀਤਾ ਹੈ। ਇਸ ਵੀਡੀਓ ’ਚ ਅਧੀਰ ਰੰਜਨ ਲੋਕਾਂ ਨੂੰ ਕਹਿ ਰਹੇ ਹਨ ਕਿ ਟੀ.ਐੱਮ.ਸੀ. ਨੂੰ ਵੋਟ ਪਾਉਣ ਨਾਲੋਂ ਭਾਜਪਾ ਨੂੰ ਵੋਟ ਪਾਉਣਾ ਚੰਗਾ ਹੈ। 

ਅਧੀਰ ਰੰਜਨ ’ਤੇ ਹਮਲਾ ਬੋਲਦਿਆਂ ਤ੍ਰਿਣਮੂਲ ਨੇ ਕਿਹਾ ਹੈ ਕਿ ਸਿਰਫ ਇਕ ਬੰਗਾਲੀ ਵਿਰੋਧੀ ਹੀ ਭਾਜਪਾ ਲਈ ਪ੍ਰਚਾਰ ਕਰ ਸਕਦਾ ਹੈ, ਜਿਸ ਨੇ ਬੰਗਾਲ ਦੇ ਪ੍ਰਤੀਕਾਂ ਦਾ ਵਾਰ-ਵਾਰ ਅਪਮਾਨ ਕੀਤਾ ਹੈ। ਹਾਲਾਂਕਿ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੇ ਤ੍ਰਿਣਮੂਲ ਕਾਂਗਰਸ ਦੇ ਇਨ੍ਹਾਂ ਦੋਸ਼ਾਂ ’ਤੇ ਪ੍ਰਤੀਕਿਰਿਆ ਦੇਣ ਤੋਂ ਗੁਰੇਜ਼ ਕੀਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਹੈ ਕਿ ਪਾਰਟੀ ਦੀ ਵਿਚਾਰਧਾਰਕ ਵਚਨਬੱਧਤਾ ਦੇ ਖ਼ਿਲਾਫ਼ ਜਾਣਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਸਾਰੇ ਨੇਤਾਵਾਂ ਨੂੰ ਅਜਿਹੇ ਬਿਆਨਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ- ਜਦੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੀ ਪਤਨੀ ਦੀ ਫਿਸਲੀ ਜ਼ੁਬਾਨ ! ਕਰ'ਤੀ AAP ਨੂੰ ਵੋਟਾਂ ਪਾਉਣ ਦੀ ਅਪੀਲ

ਇਸ ਵੀਡੀਓ ਨੂੰ ਛੇੜਛਾੜ ਕਰ ਕੇ ਵਾਇਰਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਤ੍ਰਿਣਮੂਲ ਕਾਂਗਰਸ ਦੇ ਨੇਤਾ ਅਭਿਸ਼ੇਕ ਬੈਨਰਜੀ ਨੇ ਇਸ ਮਾਮਲੇ ’ਚ ਅਧੀਰ ਰੰਜਨ ਚੌਧਰੀ ’ਤੇ ਹਮਲਾ ਬੋਲਿਆ ਹੈ। ਅਭਿਸ਼ੇਕ ਨੇ ਅਧੀਰ ਨੂੰ ਭਾਜਪਾ ਦਾ ਏਜੰਟ ਦੱਸਦੇ ਹੋਏ ਕਿਹਾ ਕਿ ਅਸੀਂ ਬੰਗਾਲ ’ਚ ਗੱਠਜੋੜ ਚਾਹੁੰਦੇ ਸਨ ਪਰ ਅਧੀਰ ਰੰਜਨ ਨੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਅਜਿਹਾ ਨਹੀਂ ਹੋਣ ਦਿੱਤਾ। 

ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ ਦੀਆਂ 42 ਸੀਟਾਂ ’ਤੇ ਟਿਕੀਆਂ ਹੋਈਆਂ ਹਨ। ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਰਾਸ਼ਟਰੀ ਪੱਧਰ ’ਤੇ ਤ੍ਰਿਣਮੂਲ ਇੰਡੀਆ ਅਲਾਇੰਸ/ਕਾਂਗਰਸ ਦੇ ਨਾਲ ਹੈ ਪਰ ਪੱਛਮੀ ਬੰਗਾਲ ’ਚ ਵੱਖਰੇ ਤੌਰ ’ਤੇ ਚੋਣਾਂ ਲੜ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸੇ ਦੌਰਾਨ ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਕਾਂਗਰਸ ਅਤੇ ਤ੍ਰਿਣਮੂਲ ਵਿਚਾਲੇ ਤਣਾਅ ਹੋਰ ਵਧ ਸਕਦਾ ਹੈ।

Instead of Voting for TMC, go and vote for BJP : WB Congress chief Adhir Ranjan Chaudhary 🤣🤣 pic.twitter.com/vFCOTV6rqG

— Mr Sinha (Modi's family) (@MrSinha_) May 1, 2024

ਇਹ ਵੀ ਪੜ੍ਹੋ- ਇਹ ਹੈ 'ਹਿੱਟਮੈਨ' ਦੀ ਪਲਟਨ, ਜੋ ਭਾਰਤ ਨੂੰ ਬਣਾਏਗੀ ਵਿਸ਼ਵ ਚੈਂਪੀਅਨ, ਇਕ ਤਾਂ ਮੌਤ ਦੇ ਮੂੰਹ 'ਚੋਂ ਆਇਐ ਵਾਪਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Harpreet SIngh

Content Editor

Related News