ਲੁਧਿਆਣਾ ''ਚ ਯੂਥ ਕਾਂਗਰਸੀ ਆਗੂ ''ਤੇ FIR ਦਰਜ, ਮੁਲਾਜ਼ਮਾਂ ਨਾਲ ਕੁੱਟਮਾਰ ਦੇ ਲੱਗੇ ਦੋਸ਼

Saturday, Apr 20, 2024 - 12:00 PM (IST)

ਲੁਧਿਆਣਾ ''ਚ ਯੂਥ ਕਾਂਗਰਸੀ ਆਗੂ ''ਤੇ FIR ਦਰਜ, ਮੁਲਾਜ਼ਮਾਂ ਨਾਲ ਕੁੱਟਮਾਰ ਦੇ ਲੱਗੇ ਦੋਸ਼

ਲੁਧਿਆਣਾ (ਅਨਿਲ) : ਇੱਥੇ ਯੂਥ ਕਾਂਗਰਸ ਨਾਰਥ ਦੇ ਪ੍ਰਧਾਨ ਰੇਸ਼ਮ ਸਿੰਘ ਨੱਤ 'ਤੇ ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਐੱਸ. ਸੀ. ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਨਗਰ ਨਿਗਮ 'ਚ ਤਾਇਨਾਤ ਬੇਲਦਾਰ ਸੁਨੀਲ ਕੁਮਾਰ ਦੀ ਸ਼ਿਕਾਇਤ 'ਤੇ ਉਕਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਯੂਥ ਕਾਂਗਰਸ ਹਲਕਾ ਨਾਰਥ ਦੇ ਪ੍ਰਧਾਨ ਰੇਸ਼ਮ ਸਿੰਘ ਨੱਤ 'ਤੇ ਨਗਰ ਨਿਗਮ ਦੇ ਕਰਮਚਾਰੀਆਂ ਨਾਲ ਕੁੱਟਮਾਰ ਦਾ ਵੀ ਦੋਸ਼ ਲਾਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਮਾਮਲਾ ਦਰਜ ਕੀਤਾ ਹੈ।
 


author

Babita

Content Editor

Related News