ਪ੍ਰਸ਼ਾਸਨ ਨੂੰ ਮਿਲੀ ਵੱਡੀ ਕਾਮਯਾਬੀ: ਪੈਂਡੈਂਸੀ ਨੂੰ ਖ਼ਤਮ ਕਰਨ ’ਚ ਅੰਮ੍ਰਿਤਸਰ ਜ਼ਿਲ੍ਹਾ ਪੰਜਾਬ ’ਚ ਪਹਿਲੇ ਨੰਬਰ ’ਤੇ

Tuesday, Apr 16, 2024 - 04:23 PM (IST)

ਪ੍ਰਸ਼ਾਸਨ ਨੂੰ ਮਿਲੀ ਵੱਡੀ ਕਾਮਯਾਬੀ: ਪੈਂਡੈਂਸੀ ਨੂੰ ਖ਼ਤਮ ਕਰਨ ’ਚ ਅੰਮ੍ਰਿਤਸਰ ਜ਼ਿਲ੍ਹਾ ਪੰਜਾਬ ’ਚ ਪਹਿਲੇ ਨੰਬਰ ’ਤੇ

ਅੰਮ੍ਰਿਤਸਰ (ਨੀਰਜ)-ਆਮ ਲੋਕਾਂ ਨੂੰ ਆਨਲਾਈਨ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਪੈਂਡੈਂਸੀ ਨੂੰ ਖਤਮ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਅੰਮ੍ਰਿਤਸਰ ਇਕ ਵਾਰ ਫਿਰ ਤੋਂ ਪੰਜਾਬ ਵਿਚ ਪਹਿਲੇ ਨੰਬਰ ’ਤੇ ਬਣ ਗਿਆ ਹੈ, ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਹੁਦਾ ਸੰਭਾਲਣ ਤੋਂ ਬਾਅਦ ਡੀ. ਸੀ. ਘਣਿਸ਼ਾਮ ਥੋਰੀ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੁੱਖ ਤੌਰ ’ਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨਾਲ ਇਕ ਮੀਟਿੰਗ ਕੀਤੀ ਅਤੇ ਸਖ਼ਤ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਵਿਭਾਗ ਵਿਚ ਪੈਂਡੈਂਸੀ ਨਜ਼ਰ ਨਹੀਂ ਆਉਣੀ ਚਾਹੀਦੀ ਹੈ। ਮੁੱਖ ਤੌਰ ’ਤੇ ਸੇਵਾ ਕੇਂਦਰਾਂ ਵਿਚ ਆਮ ਲੋਕ ਰੋਜ਼ਾਨਾ ਦੇ ਜ਼ਰੂਰੀ ਕੰਮਾਂ ਲਈ ਸਭ ਤੋਂ ਪਹਿਲਾਂ ਸੇਵਾ ਕੇਂਦਰਾਂ ਦੇ ਸੰਪਰਕ ਵਿਚ ਆਉਂਦੇ ਹਨ, ਇਸ ਲਈ ਉਨ੍ਹਾਂ ਵਿਚ ਕਿਸੇ ਕਿਸਮ ਦੀ ਪੈਂਡੈਸੀ ਨਹੀਂ ਹੋਣੀ ਚਾਹੀਦੀ, ਡੀ. ਸੀ. ਦੀ ਪਹਿਲਕਦਮੀ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹਾ ਪੰਜਾਬ ਵਿਚ 19ਵੇਂ ਸਥਾਨ ’ਤੇ ਸੀ ਪਰ ਹੁਣ ਪਹਿਲੇ ਨੰਬਰ ’ਤੇ ਆ ਗਿਆ ਪਰ ਪਿਛਲੇ ਮਹੀਨੇ ਦੌਰਾਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਅਤੇ ਸੀ. ਡੀ. ਪੀ. ਓ. ਵਰਗੇ ਅਫ਼ਸਰਾਂ ਦੀ ਸਰਕਾਰ ਵੱਲੋਂ ਤਾਇਨਾਤੀ ਨਾ ਕੀਤੇ ਜਾਣ ਕਾਰਨ 22 ਦਿਨਾਂ ਲਈ ਜ਼ਿਲਾ ਅੰਮ੍ਰਿਤਸਰ ਹੋਰ ਜ਼ਿਲ੍ਹਿਆਂ ਦੇ ਮੁਕਾਬਲੇ ਵਿਚ ਪੱਛੜ ਗਿਆ ਸੀ ਪਰ ਜਿਵੇਂ ਹੀ ਸਰਕਾਰ ਵਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਤੇ ਹੋਰ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਤਾਂ ਇਕ ਵਾਰ ਫਿਰ ਤੋਂ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿਚ ਪਹਿਲੇ ਨੰਬਰ ’ਤੇ ਬਣ ਗਿਆ ਹੈ।

ਇਹ ਵੀ ਪੜ੍ਹੋ-  ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ (ਵੀਡੀਓ)

ਇਕ ਸਾਲ ਵਿਚ 4 ਲੱਖ 22 ਹਜ਼ਾਰ 414 ਲੋਕਾਂ ਨੇ ਲਈਆਂ ਸੇਵਾਵਾਂ

ਡੀ. ਸੀ. ਘਣਿਸ਼ਾਮ ਥੋਰੀ ਨੇ ਦੱਸਿਆ ਕਿ ਆਮ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਆਮ ਤੌਰ ’ਤੇ ਸੇਵਾ ਕੇਂਦਰਾਂ ਵਿਚ ਪਹੁੰਚ ਕਰਦੀ ਹੈ, ਇਸ ਲਈ ਉਨ੍ਹਾਂ ਦਾ ਉਦੇਸ਼ ਸੇਵਾ ਕੇਂਦਰਾਂ ਵਿਚ ਤੁਰੰਤ ਪ੍ਰਭਾਵ ਨਾਲ ਕੰਮ ਕਰਵਾਉਣਾ ਹੈ ਤਾਂ ਜੋ ਲੋਕਾਂ ਨੂੰ ਵਾਰ-ਵਾਰ ਸੇਵਾ ਕੇਂਦਰਾਂ ਵਿਚ ਨਾ ਆਉਣਾ ਪਵੇ । ਇਸ ਸਮੇਂ ਜ਼ਿਲ੍ਹੇ ਵਿਚ 99.44 ਫੀਸਦੀ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜ਼ਿਲ੍ਹੇ ਵਿਚ 41 ਸੇਵਾ ਕੇਂਦਰਾਂ ਰਾਹੀਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 425 ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿਛਲੇ ਸਾਲ 15 ਅਪ੍ਰੈਲ 2023 ਤੋਂ ਹੁਣ ਤੱਕ 4 ਲੱਖ 22 ਹਜ਼ਾਰ 414 ਲੋਕ ਸੇਵਾ ਕੇਂਦਰਾਂ ਵਿਚ ਪਹੁੰਚ ਚੁੱਕੇ ਹਨ, ਜਿਨ੍ਹਾਂ ਵਿੱਚੋਂ 3 ਲੱਖ 92 ਹਜ਼ਾਰ 208 ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 9558 ਬਿਨੈ ਪੱਤਰ ਸਹੀ ਨਾ ਹੋਣ ਕਾਰਨ ਰੱਦ ਕੀਤੀਆਂ ਗਈਆਂ, 10313 ਅਰਜ਼ੀਆਂ ਪ੍ਰਕਿਰਿਆ ਅਧੀਨ ਹਨ ਅਤੇ 10335 ਅਰਜ਼ੀਆਂ ’ਤੇ ਇਤਰਾਜ਼ ਲੱਗੇ ਹੋਏ ਹਨ।

ਇਹ ਵੀ ਪੜ੍ਹੋ-  10 ਸਾਲਾ ਬੱਚੀ ਨਾਲ ਨੌਜਵਾਨ ਨੇ ਕੀਤਾ ਸ਼ਰਮਨਾਕ ਕਾਰਾ, ਫਿਰ ਧਮਕੀਆਂ ਦੇ ਕੇ ਹੋਇਆ ਫ਼ਰਾਰ

ਨਿਗਮ ਕਮਿਸ਼ਨਰ ਦੇ ਯਤਨਾਂ ਸਦਕਾ ਨਿਗਮ ’ਚ ਪੈਂਡੈਂਸੀ ਖ਼ਤਮ

ਸੀ. ਡੀ. ਪੀ. ਓ. ਅਤੇ ਡੀ. ਐੱਸ. ਐੱਸ. ਓ. ਦੀ ਤਾਇਨਾਤੀ ਨਾ ਹੋਣ ਕਾਰਨ ਤਾਂ ਪੈਂਡੈਂਸੀ ਚੱਲ ਹੀ ਰਹੀ ਸੀ, ਉਥੇ ਹੀ ਨਗਰ ਨਿਗਮ ਦੀ ਅਹਿਮ ਸੀਟ ’ਤੇ ਤਾਇਨਾਤ ਇਕ ਸਰਕਾਰੀ ਮੁਲਾਜ਼ਮ ਦੀ ਮੌਤ ਕਾਰਨ ਵੀ ਨਿਗਮ ’ਚ ਵੀ ਪੈਂਡੈਂਸੀ ਚੱਲ ਰਹੀ ਸੀ ਪਰ ਨਵ-ਨਿਯੁਕਤ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਸਬੰਧਤ ਕਰਮਚਾਰੀ ਦੀ ਸੀਟ ’ਤੇ ਪੈਂਡਿੰਗ ਚੱਲ ਰਹੀ ਪੈਂਡੈਂਸੀ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਪੈਂਡੈਂਸੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ, ਜਿਸ ਨਾਲ ਜ਼ਿਲ੍ਹਾ ਅੰਮ੍ਰਿਤਸਰ ਪੈਂਡੈਂਸੀ ਖ਼ਤਮ ਕਰਨ ਵਿਚ ਪਹਿਲੇ ਨੰਬਰ ’ਤੇ ਫਿਰ ਤੋਂ ਬਣ ਗਿਆ।

ਡੀ. ਐੱਸ. ਐੱਸ. ਓ. ਮੀਨੀ ਕੁਮਾਰੀ ਨੇ 1500 ਦੀ ਪੈਂਡੈਂਸੀ ਕੀਤੀ ਰੱਦ

ਜ਼ਿਲਾ ਸਮਾਜਿਕ ਸੁਰੱਖਿਆ ਵਿਭਾਗ ਵਿਚ ਵੀ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਦੀ ਤਾਇਨਾਤੀ ਨਾ ਹੋਣ ਕਾਰਨ ਪੈਨਸ਼ਨਾਂ ਨਾਲ ਸਬੰਧਤ 1500 ਦੇ ਕਰੀਬ ਪੈਂਡੈਂਸੀ ਚੱਲ ਰਹੀ ਸੀ ਪਰ ਨਵ-ਨਿਯੁਕਤ ਡੀ. ਐੱਸ. ਐੱਸ. ਈ. ਓ. ਮੀਨਾ ਕੁਮਾਰੀ ਨੇ ਡੀ. ਐੱਸ. ਐੱਸ. ਓ. ਦਾ ਅਹੁਦਾ ਸੰਭਾਲਦੇ ਹੀ ਵਿਭਾਗੀ ਮੁਲਾਜ਼ਮਾਂ ਦੀ ਮਦਦ ਨਾਲ ਪੈਂਡੈਂਸੀ ਨੂੰ ਰੱਦ ਕਰ ਦਿੱਤਾ। ਹਾਂਲਾਕਿ ਕਈ ਫਾਈਲਾਂ ਅਜਿਹੀਆਂ ਹਨ, ਜਿਸ ਵਿਚ ਬੁਢਾਪਾ ਪੈਨਸ਼ਨ ਲੈਣ ਵਾਲੇ ਲਾਭਪਾਤਰੀਆਂ ਵਲੋਂ ਯੂ. ਡੀ. ਆਈ. ਡੀ. ਨੰਬਰ ਆਨਲਾਈਨ ਨੱਥੀ ਨਹੀਂ ਕੀਤੇ ਗਏ ਸਨ।

ਇਹ ਵੀ ਪੜ੍ਹੋ-  ਪੰਜਾਬ 'ਚ ਭਲਕੇ ਰਹੇਗੀ ਸਰਕਾਰੀ ਛੁੱਟੀ

ਮਾਲ ਵਿਭਾਗ ਵਿਚ ਵੀ ਪੈਂਡੈਂਸੀ ਖ਼ਤਮ

ਡੀ. ਸੀ. ਘਣਿਸ਼ਾਮ ਥੋਰੀ ਨੇ ਅਹੁਦਾ ਸੰਭਾਲਦੇ ਸਮੇਂ ਪੰਜ ਹਜ਼ਾਰ ਦੇ ਕਰੀਬ ਇੰਤਕਾਲ ਪੈਂਡਿੰਗ ਚੱਲ ਰਹੇ ਸੀ ਪਰ ਡੀ. ਸੀ. ਨੇ ਮਾਲ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਕੇ ਪੈਂਡਿੰਗ ਇੰਤਕਾਲ ਖਤਮ ਕਰਵਾਏ ਅਤੇ ਪੈਂਡੈਂਸੀ ਨੂੰ ਰੱਦ ਕਰਵਾਇਆ। ਹਾਲਾਂਕਿ ਮੌਜੂਦਾ ਸਮੇਂ ਉਹੀ ਇੰਤਕਾਲ ਪੈਂਡਿੰਗ ਚੱਲ ਰਹੇ ਹਨ, ਜਿਨ੍ਹਾਂ ਵਿਚ ਅਦਾਲਤਾਂ ਨਾਲ ਸਬੰਧਤ ਕਿਸੇ ਤਰ੍ਹਾਂ ਦਾ ਸਟੇਅ ਅਤੇ ਹੋਰ ਤਕਨੀਕੀ ਕਾਰਨ ਹੈ, ਜਿਸ ਦੇ ਚੱਲਦਿਆਂ ਕੁਝ ਇੰਤਕਾਲ ਪੈਂਡਿੰਗ ਹਨ।

ਇਹ ਵੀ ਪੜ੍ਹੋ-  ਜਲੰਧਰ ਦੇ ਲੈਦਰ ਕੰਪਲੈਕਸ ਸਥਿਤ ਸਪੋਰਟਸ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਮਚਿਆ ਚੀਕ-ਚਿਹਾੜਾ

ਹਰ ਰੋਜ਼ ਕੀਤੀ ਜਾਂਦੀ ਹੈ ਪੈਂਡੈਂਸੀ ਦੀ ਸਮੀਖਿਆ

ਜ਼ਿਲਾ ਪ੍ਰਸ਼ਾਸਨਿਕ ਸੁਧਾਰ ਸ਼ਾਖਾ ਦੇ ਤਕਨੀਕੀ ਕੋਆਰਡੀਨੇਟਰ ਪ੍ਰਿੰਸ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ 41 ਸੇਵਾ ਕੇਂਦਰਾਂ ਰਾਹੀਂ ਜਨਮ ਅਤੇ ਮੌਤ ਸਰਟੀਫਿਕੇਟ, ਅਸਲਾ, ਲਰਨਿੰਗ ਲਾਇਸੈਂਸ, ਆਧਾਰ ਕਾਰਡ, ਹਲਫ਼ੀਆ ਬਿਆਨ ਆਦਿ ਹਰ ਤਰ੍ਹਾਂ ਦੀਆਂ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਡੀ. ਸੀ. ਖੁਦ ਰੋਜ਼ਾਨਾ ਪੈਂਡੈਂਸੀ ਦਾ ਜਾਇਜ਼ਾ ਲੈ ਰਹੇ ਹਨ, ਜਿਸ ਕਾਰਨ ਇਸ ਸਮੇਂ ਪੈਂਡੈਂਸੀ ਜ਼ੀਰੋ ਹੈ ਅਤੇ ਜ਼ਿਲਾ ਪਹਿਲੇ ਨੰਬਰ ’ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News