ਤਾਜ ਲਸ਼ਕਰੀ ਨੰਗਲ ਨੂੰ ਸਦਮਾ, ਮਾਤਾ ਦਾ ਦਿਹਾਂਤ

Thursday, Feb 14, 2019 - 04:34 AM (IST)

ਤਾਜ ਲਸ਼ਕਰੀ ਨੰਗਲ ਨੂੰ ਸਦਮਾ, ਮਾਤਾ ਦਾ ਦਿਹਾਂਤ
ਅੰਮ੍ਰਿਤਸਰ (ਨਿਰਵੈਲ)-ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਫੌਜੀ ਲਸ਼ਕਰੀ ਨੰਗਲ ਵਾਲਿਆਂ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮਪਤਨੀ ਤੇ ਸੀਨੀਅਰ ਕਾਂਗਰਸੀ ਆਗੂ ਤਾਜ ਲਸ਼ਕਰੀ ਨੰਗਲ ਤੇ ਹੈਰੀ ਆਸਟ੍ਰੇਲੀਆ ਵਾਲਿਆਂ ਦੀ ਮਾਤਾ ਮਨਜੀਤ ਕੌਰ ਦੀ ਸੰਖ਼ੇਪ ਬਿਮਾਰੀ ਪਿੱਛੋਂ ਮੌਤ ਹੋ ਗਈ। ਮਨਜੀਤ ਕੌਰ ਦਾ ਸੰਸਕਾਰ ਅੱਜ ਲਸ਼ਕਰੀ ਨੰਗਲ ਸਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸਰਪੰਚ ਜਸਬੀਰ ਕੌਰ, ਆਡ਼੍ਹਤੀ ਦਲਜੀਤ ਸਿੰਘ, ਪਲਵਿੰਦਰ ਸਿੰਘ ਪੱਪੂ, ਪ੍ਰਭਪਾਲ ਸਿੰਘ ਪੱਪੂ, ਸਤਨਾਮ ਸਿੰਘ, ਪ੍ਰਧਾਨ ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਹਰਭਾਲ ਸਿੰਘ, ਸਾਬਕਾ ਸਰਪੰਚ ਗੁਰਪਾਲ ਸਿੰਘ, ਕਰਮਬੀਰ ਸਿੰਘ, ਸੋਨੂੰ ਸਿੰਘ, ਗੱਬਰ ਸਿੰਘ, ਰੇਸ਼ਮ ਸਿੰਘ, ਡਾ. ਸੰਦੀਪ ਸਿੰਘ, ਬਾਬਾ ਗੁਲਜ਼ਾਰ ਸਿੰਘ, ਕੁਲਵੰਤ ਸਿੰਘ, ਡਾ. ਬਲਰਾਜ ਸਿੰਘ, ਨੰਬਰਦਾਰ ਕਿਰਪਾਲ ਸਿੰਘ, ਮਨਜਿੰਦਰ ਸਿੰਘ, ਤੇਜਿੰਦਰ ਸਿੰਘ, ਡਾ. ਮਲਕੀਅਤ ਸਿੰਘ, ਹਰਭੇਜ ਸਿੰਘ, ਦਿਲਬਾਗ ਸਿੰਘ, ਲੱਕੀ ਗਿੱਲ, ਅਮਨਦੀਪ ਸਿੰਘ, ਸੁਰਜੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਆਦਿ ਵੱਲੋਂ ਪਹੁੰਚ ਕੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Related News