ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਜਾਵੇਗਾ ਸਰਜਰੀ ਕੈਂਪ
Saturday, Dec 20, 2025 - 06:16 AM (IST)
ਅੰਮ੍ਰਿਤਸਰ (ਸਰਬਜੀਤ) : ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਰਜਰੀ ਕੈਂਪ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖੀ ਭਾਈ ਅਮਨਦੀਪ ਸਿੰਘ ਨੇ ਦੱਸਿਆ ਕਿ 21 ਦਸੰਬਰ ਤੋਂ ਲੈ ਕੇ 10 ਜਨਵਰੀ ਤੱਕ ਇਹ ਸਰਜਰੀ ਕੈਂਪ ਲਗਾਇਆ ਜਾਵੇਗਾ ਜਿਸ ਦਾ ਇਲਾਕਾ ਨਿਵਾਸੀ ਤੇ ਹੋਰ ਸੰਗਤਾਂ ਲਾਭ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਰਜਰੀ ਕੈਂਪ ਵਿੱਚ ਬਹੁਤ ਹੀ ਘੱਟ ਰੇਟਾਂ ਤੇ ਲੋੜਵੰਦਾਂ ਦੇ ਆਪ੍ਰੇਸ਼ਨ ਕੀਤੇ ਜਾਣਗੇ।
ਇਹ ਵੀ ਪੜ੍ਹੋ : ਨੌਕਰ ਨੇ ਆਪਣੇ ਮਾਲਕ ਨਾਲ ਕੀਤਾ ਧੋਖਾ, ਸਾਮਾਨ ਵੇਚ ਕੇ ਪਤਨੀ ਦੇ ਖਾਤੇ 'ਚ ਜਮ੍ਹਾ ਕਰਵਾਏ ਲੱਖਾਂ ਰੁਪਏ
ਭਾਈ ਸਾਹਿਬ ਨੇ ਅੱਗੇ ਦੱਸਿਆ ਕਿ ਇਸ ਸਰਜਰੀ ਕੈਂਪ ਵਿੱਚ ਹਰਨੀਆ, ਫਾਈਬਰੋਇਡਜ਼, ਸਿਸਟ, ਅਪੈਂਡਿਕਸ, ਬਵਾਸੀਰ, ਪਿੱਤੇ ਦੀ ਪੱਥਰੀ ਅਤੇ ਬੱਚੇਦਾਨੀ ਦੀਆਂ ਸਰਜਰੀਆਂ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਮੋਤੀਆ ਬਿੰਦ ਦੀ ਸਰਜਰੀ ਸਿਰਫ 4,000 ਵਿੱਚ ਕੀਤੀ ਜਾਵੇਗੀ ਅਤੇ ਬਾਕੀ ਦੀਆਂ ਸਾਰੀਆਂ ਜਨਰਲ ਸਰਜਰੀਆਂ ਦੀ ਕੀਮਤ ਬਹੁਤ ਹੀ ਘੱਟ ਹੋਵੇਗੀ। ਇਸ ਕੈਂਪ ਦਾ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਬਿਹਤਰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਇਸ ਸੇਵਾ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਲਈ ਮਰੀਜ਼ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਬਾਉਲੀ ਅੱਡਾ, ਰਾਮ ਤੀਰਥ ਰੋਡ ਵਿਖੇ ਸੰਪਰਕ ਕਰ ਸਕਦੇ ਹਨ।
