‘ਸਕਰਟ ਨਾਲ ਬਲੇਜ਼ਰ’ ਦੇ ਰਹੇ ਔਰਤਾਂ ਨੂੰ ਗ੍ਰੇਸਫੁੱਲ ਲੁੱਕ

Sunday, Dec 21, 2025 - 10:00 AM (IST)

‘ਸਕਰਟ ਨਾਲ ਬਲੇਜ਼ਰ’ ਦੇ ਰਹੇ ਔਰਤਾਂ ਨੂੰ ਗ੍ਰੇਸਫੁੱਲ ਲੁੱਕ

ਅੰਮ੍ਰਿਤਸਰ (ਕਵਿਸ਼ਾ)- ਅੱਜ ਦੀ ਆਧੁਨਿਕ ਔਰਤ ਫ਼ੈਸ਼ਨ ਦੇ ਮਾਮਲੇ ’ਚ ਆਤਮਵਿਸ਼ਵਾਸ, ਸਾਦਗੀ ਅਤੇ ਗ੍ਰੇਸ ਦਾ ਖੂਬਸੂਰਤ ਮੇਲ ਚਾਹੁੰਦੀ ਹੈ। ਅਜਿਹੇ ’ਚ ‘ਸਕਰਟ ਦੇ ਨਾਲ ਬਲੇਜ਼ਰ’ ਦਾ ਕੰਬੀਨੇਸ਼ਨ ਔਰਤਾਂ ਨੂੰ ਇਕ ਐਲੀਗੈਂਟ ਅਤੇ ਗ੍ਰੇਸਫੁੱਲ ਲੁੱਕ ਦੇਣ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਹ ਸਟਾਈਲ ਨਾ ਸਿਰਫ ਪ੍ਰੋਫੈਸ਼ਨਲ ਮਾਹੌਲ ਲਈ ਅਨੁਕੂਲ ਹੈ, ਸਗੋਂ ਕੈਜ਼ੂਅਲ ਅਤੇ ਪਾਰਟੀ ਲੁੱਕ ’ਚ ਵੀ ਸੌਖੇ ਤਰੀਕੇ ਨਾਲ ਅਪਣਾਇਆ ਜਾ ਸਕਦਾ ਹੈ।
‘ਸਕਰਟ ਦੇ ਨਾਲ ਬਲੇਜ਼ਰ’ ਦਾ ਸੰਯੋਗ ਔਰਤਾਂ ਦੀ ਪਰਸਨੈਲਿਟੀ ਨੂੰ ਸੰਤੁਲਿਤ ਰੂਪ ਨਾਲ ਉਭਾਰਦਾ ਹੈ, ਜਿੱਥੇ ‘ਸਕਰਟ ਫੇਮਿਨਿਜ਼ਮ ਨੂੰ ਦਰਸਾਉਂਦੀ ਹੈ, ਉਥੇ ਹੀ ਬਲੇਜ਼ਰ’ ਲੁੱਕ ’ਚ ਸਟਰਕਚਰ ਅਤੇ ਕਾਨਫੀਡੈਂਸ ਜੋੜਦਾ ਹੈ। ਇਹੀ ਕਾਰਨ ਹੈ ਕਿ ਇਹ ਆਊਟਫਿੱਟ ਵਰਕਿੰਗ ਵੂਮੈਨ ਤੋਂ ਲੈ ਕੇ ਕਾਲਜ ਗੋਇੰਗ ਗਰਲਸ ਤੱਕ ’ਚ ਕਾਫ਼ੀ ਲੋਕਪ੍ਰਿਯ ਹੋ ਰਿਹਾ ਹੈ।
ਆਫਿਸ ਵੀਅਰ ਦੀ ਗੱਲ ਕਰੀਏ ਤਾਂ ਪੈਂਸਿਲ ਸਕਰਟ ਦੇ ਨਾਲ ਫਿਟੇਡ ਬਲੇਜ਼ਰ ਇਕ ਕਲਾਸਿਕ ਬਦਲ ਹੈ। ਨਿਊਟਰਲ ਰੰਗ ਜਿਵੇਂ ਬਲੈਕ, ਨੇਵੀ ਬਲੂ, ਗ੍ਰੇ ਜਾਂ ਬੇਜ਼ ਪ੍ਰੋਫੈਸ਼ਨਲ ਲੁੱਕ ਦਿੰਦੇ ਹਨ। ਇਸ ਦੇ ਨਾਲ ਸਾਲਿਡ ਸ਼ਰਟ ਜਾਂ ਹਲਕਾ ਪ੍ਰਿੰਟਿਡ ਟਾਪ ਪਹਿਨ ਕੇ ਲੁੱਕ ਨੂੰ ਹੋਰ ਨਿਖਾਰਿਆ ਜਾ ਸਕਦਾ ਹੈ। ਇਹ ਆਊਟਫਿੱਟ ਜਿੱਥੇ ਮੀਟਿੰਗਸ, ਪ੍ਰੈਜ਼ੈਂਟੇਸ਼ਨ ਅਤੇ ਫਾਰਮਲ ਈਵੈਂਟਸ ਲਈ ਪ੍ਰਫੈਕਟ ਮੰਨਿਆ ਜਾਂਦਾ ਹੈ, ਉਥੇ ਹੀ ਕੈਜ਼ੂਅਲ ਲੁੱਕ ਲਈ ਫਲੇਇਰਡ ਜਾਂ ਏ-ਲਾਈਨ ਸਕਰਟ ਨਾਲ ਲਾਈਟਵੇਟ ਬਲੇਜ਼ਰ ਚੰਗੇ ਬਦਲ ਹਨ। ਡੈਨਿਮ ਸਕਰਟ ਦੇ ਨਾਲ ਪੇਸਟਲ ਜਾਂ ਬ੍ਰਾਈਟ ਕਲਰ ਦਾ ਬਲੇਜ਼ਰ ਪਹਿਨ ਕੇ ਇਕ ਫਰੈੱਸ਼ ਅਤੇ ਯੰਗ ਲੁੱਕ ਪਾਇਆ ਜਾ ਸਕਦਾ ਹੈ।
ਪਾਰਟੀ ਜਾਂ ਖਾਸ ਮੌਕੇ ਸਕਰਟ ਅਤੇ ਬਲੇਜ਼ਰ ਦਾ ਕੰਬੀਨੇਸ਼ਨ ਥੋੜ੍ਹਾ ਐਕਸਪੈਰੀਮੈਂਟਲ ਵੀ ਹੋ ਸਕਦਾ ਹੈ। ਸੀਕਵਿਨ ਜਾਂ ਸੈਟਿਨ ਸਕਰਟ ਦੇ ਨਾਲ ਸਟਾਈਲਿਸ਼ ਬਲੇਜ਼ਰ ਪਹਿਨ ਕੇ ਗਲੈਮਰਸ ਲੁੱਕ ਹਾਸਲ ਕੀਤੀ ਜਾ ਸਕਦੀ ਹੈ। ਇਸ ’ਚ ਬੇਲਟਿਡ ਬਲੇਜ਼ਰ ਜਾਂ ਕਰਾਪਡ ਬਲੇਜ਼ਰ ਦਾ ਖਾਸਾ ਟ੍ਰੈਂਡ ਹੈ। ਅੱਜ-ਕੱਲ ਇਹ ਸਟਾਈਲ ਅੰਮ੍ਰਿਤਸਰੀ ਔਰਤਾਂ ’ਚ ਵੀ ਖੂਬ ਪ੍ਰਚੱਲਿਤ ਹੋ ਰਿਹਾ ਹੈ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅੱਜਕਲ ਸਕਰਟ ਨਾਲ ਬਲੇਜ਼ਰ ਪਹਿਨੇ ਦਿਖਾਈ ਦੇ ਰਹੀਆਂ ਹਨ। ‘ਜਗ ਬਾਣੀ’ ਦੀ ਟੀਮ ਨੇ ਅੰਮ੍ਰਿਤਸਰੀ ਔਰਤਾਂ ਦੇ ਗ੍ਰੇਸਫੁੱਲ ਸਕਰਟ ਨਾਲ ਬਲੇਜ਼ਰ ਪਹਿਨੇ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ।


author

Aarti dhillon

Content Editor

Related News