ਨਵਜੋਤ ਕੌਰ ਸਿੱਧੂ ਨੂੰ ਮਿਲਣ ਤੋਂ ਹਾਈਕਮਾਂਡ ਦਾ ਇਨਕਾਰ! ਵਾਪਸ ਪਰਤੇ ਘਰ

Wednesday, Dec 10, 2025 - 02:46 PM (IST)

ਨਵਜੋਤ ਕੌਰ ਸਿੱਧੂ ਨੂੰ ਮਿਲਣ ਤੋਂ ਹਾਈਕਮਾਂਡ ਦਾ ਇਨਕਾਰ! ਵਾਪਸ ਪਰਤੇ ਘਰ

ਨਵੀਂ ਦਿੱਲੀ (ਕਮਲ) : ਕਾਂਗਰਸ ਵਿਚ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਬਾਅਦ ਚੱਲ ਰਹੇ ਵਿਵਾਦ ਨਾਲ ਸਿਆਸਤ ਵਿਚ ਭੂਚਾਲ ਆ ਗਿਆ ਹੈ। ਕਾਂਗਰਸ ਵੱਲੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਗਏ ਪਰ ਕਾਂਗਰਸ ਲੀਡਰਸ਼ਿਪ ਨੇ ਨਵਜੋਤ ਕੌਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਹਾਈਕਮਾਂਡ ਨੂੰ ਮਿਲੇ ਬਿਨਾਂ ਹੁਣ ਨਵਜੋਤ ਕੌਰ ਦਿੱਲੀ ਤੋਂ ਅੰਮ੍ਰਿਤਸਰ ਵਾਪਸ ਆ ਗਏ। 

ਪੜ੍ਹੋ ਇਹ ਵੀ - ਸੜਕ 'ਤੇ ਜਾਂਦੀ ਕਾਰ ਉੱਪਰ ਆ ਡਿੱਗਾ ਜਹਾਜ਼, ਪੈ ਗਈਆਂ ਭਾਜੜਾਂ (ਵੀਡੀਓ)

ਮਿਲੀ ਜਾਣਕਾਰੀ ਮੁਤਾਬਕ ਹਾਈਕਮਾਨ ਨੇ ਇਸ ਸਬੰਧ ਵਿਚ ਕੋਈ ਵੀ ਬਿਆਨ 19 ਦਸੰਬਰ ਤੱਕ ਨਾ ਦੇਣ ਦੀ ਹਦਾਇਤ ਕੀਤੀ ਹੈ। ਪੰਜਾਬ ਸੰਕਟ 'ਤੇ ਕੋਈ ਵੀ ਵਿਚਾਰ-ਚਰਚਾ ਹੁਣ ਸੰਸਦ ਸੈਸ਼ਨ ਤੋਂ ਬਾਅਦ ਹੀ ਹੋਵੇਗੀ। ਪੰਜਾਬ ਕਾਂਗਰਸ ਹਾਈਕਮਾਂਡ ਸੰਸਦ ਸੈਸ਼ਨ ਤੋਂ ਬਾਅਦ ਹੀ ਦਿੱਲੀ ਵਿੱਚ ਮੀਟਿੰਗ ਬੁਲਾ ਸਕਦੀ ਹੈ। ਇਸ ਦੌਰਾਨ ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪੜ੍ਹੋ ਇਹ ਵੀ - ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ! ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ, ਇਸ ਸੂਬੇ 'ਚ ਜਾਰੀ ਹੋਏ ਹੁਕਮ

ਜਾਣੋ ਪੂਰਾ ਵਿਵਾਦ
ਹਾਲ ਹੀ ਵਿੱਚ ਨਵਜੋਤ ਕੌਰ ਸਿੱਧੂ ਨੇ ਬੀਤੇ ਦਿਨੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਲਈ ₹500 ਕਰੋੜ ਰੁਪਏ ਦੇ 'ਸੂਟਕੇਸ' ਦੀ ਜ਼ਰੂਰਤ ਹੁੰਦੀ ਹੈ। ਨਵਜੋਤ ਕੌਰ ਦੇ ਇਸ ਬਿਆਨ ਨਾਲ ਸੂਬਾ ਕਾਂਗਰਸ ਵਿੱਚ ਭੂਚਾਲ ਆ ਗਿਆ, ਜਿਸ ਮਗਰੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਵੜਿੰਗ ਅਤੇ ਹੋਰ ਸੀਨੀਅਰ ਨੇਤਾਵਾਂ 'ਤੇ ਭ੍ਰਿਸ਼ਟਾਚਾਰ ਅਤੇ ਟਿਕਟਾਂ ਵੇਚਣ ਦੇ ਗੰਭੀਰ ਦੋਸ਼ ਵੀ ਲਗਾਏ ਹਨ।

ਪੜ੍ਹੋ ਇਹ ਵੀ - ਸੁਹਾਗਰਾਤ ਵਾਲੇ ਦਿਨ ਭੜਕੀ ਲਾੜੀ, ਵਿਆਹ ਤੋਂ 3 ਦਿਨ ਬਾਅਦ ਮੰਗਿਆ ਤਲਾਕ, ਹੈਰਾਨ ਕਰੇਗੀ ਵਜ੍ਹਾ


author

rajwinder kaur

Content Editor

Related News