ਸੰਸਦ ''ਚ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਨੂੰ ਲੈ ਕੇ ਕੀਤੀ ਵੱਡੀ ਮੰਗ, ਸਰਕਾਰ ਤੋਂ ਮੰਗੇ ਜਵਾਬ

Thursday, Dec 11, 2025 - 04:36 PM (IST)

ਸੰਸਦ ''ਚ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਨੂੰ ਲੈ ਕੇ ਕੀਤੀ ਵੱਡੀ ਮੰਗ, ਸਰਕਾਰ ਤੋਂ ਮੰਗੇ ਜਵਾਬ

ਨਵੀਂ ਦਿੱਲੀ- ਲੋਕ ਸਭਾ 'ਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਨੈਸ਼ਨਲ ਹਾਈਵੇਅ (National Highway) ਪ੍ਰਾਜੈਕਟਾਂ ਦੇ ਰੁਕੇ ਹੋਏ ਕੰਮਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸਦਨ ਰਾਹੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਧਿਆਨ ਇਸ ਮਾਮਲੇ ਵੱਲ ਦਿਵਾਉਂਦਿਆਂ ਕਿਹਾ ਕਿ ਭਾਵੇਂ ਮੰਤਰੀ ਸਾਹਿਬ ਨੇ ਚੰਗੇ ਪ੍ਰਾਜੈਕਟ ਦਿੱਤੇ ਹਨ, ਪਰ ਹੁਣ ਜ਼ਮੀਨ 'ਤੇ ਕੰਮ ਨਹੀਂ ਹੋ ਰਿਹਾ।

ਔਜਲਾ ਨੇ ਖਾਸ ਤੌਰ 'ਤੇ ਅੰਮ੍ਰਿਤਸਰ 'ਚ ਕਈ ਪ੍ਰਮੁੱਖ ਫਲਾਈਓਵਰਾਂ ਦੇ ਕੰਮਾਂ ਦੇ ਰੁਕਣ ਦਾ ਮੁੱਦਾ ਚੁੱਕਿਆ। ਉਨ੍ਹਾਂ ਦੱਸਿਆ ਕਿ ਬਾਬਾ ਬਕਾਲਾ ਨੇੜੇ ਕਿਲੋਮੀਟਰ 417 'ਤੇ ਬਣਨ ਵਾਲਾ ਸਿਕਸ ਲੇਨ ਫਲਾਈਓਵਰ ਪਿਛਲੇ ਤਿੰਨ ਸਾਲਾਂ ਤੋਂ ਬਿਲਕੁਲ ਰੁਕਿਆ ਹੋਇਆ ਹੈ। ਇਸ ਤੋਂ ਇਲਾਵਾ, ਬੱਲਾ ਨੇੜੇ ਕਿਲੋਮੀਟਰ 451 'ਤੇ ਸਿਕਸ ਲੇਨ ਫਲਾਈਓਵਰ ਦਾ ਕੰਮ ਵੀ ਨਹੀਂ ਹੋ ਰਿਹਾ ਅਤੇ ਲੋਹਾਰਕਾ ਰੋਡ ਨੇੜੇ ਐੱਨਐੱਚ3 'ਤੇ ਕਿਲੋਮੀਟਰ 462/160.160 'ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਇਹ ਕੰਮ ਨਾ ਹੋਣ ਕਾਰਨ ਭਾਰੀ ਟ੍ਰੈਫਿਕ ਜਾਮ ਲੱਗ ਰਿਹਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੰਮ ਕਰਨ ਵਾਲੇ ਅਧਿਕਾਰੀ (ਪੀੜ੍ਹੀ) ਸਰਵਿਸ ਲੇਨ ਵੀ ਸਹੀ ਢੰਗ ਨਾਲ ਨਹੀਂ ਬਣਾ ਰਹੇ ਹਨ, ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ।

ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼

ਔਜਲਾ ਨੇ 2 ਖਾਸ ਪੁਲਾਂ ਦੁਬੁਰਜੀ ਬਰਿੱਜ ਅਤੇ ਗੋਲਡਨ ਗੇਟ ਉੱਪਰ ਬਣੇ ਇਕ ਹੋਰ ਬਰਿੱਜ 'ਚ ਵੱਡੇ ਪੱਧਰ 'ਤੇ ਹੋਏ ਭ੍ਰਿਸ਼ਟਾਚਾਰ ਦਾ ਗੰਭੀਰ ਮੁੱਦਾ ਚੁੱਕਿਆ। ਉਨ੍ਹਾਂ ਨੇ ਸਦਨ ਨੂੰ ਦੱਸਿਆ ਕਿ ਜਦੋਂ ਇਹ ਬਰਿੱਜ ਬਣ ਰਹੇ ਸਨ, ਉਦੋਂ ਵੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਇਹ ਡਿੱਗ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਉਹ ਬਰਿੱਜ ਸਾਰੇ ਡਿੱਗਣ ਦੀ ਕਗਾਰ 'ਤੇ ਹਨ, ਪਰ ਕੋਈ ਇਸ ਦੀ ਖ਼ਬਰ ਨਹੀਂ ਲੈ ਰਿਹਾ।

ਮੰਤਰੀ ਸਾਹਿਬ ਨੂੰ ਸੰਬੋਧਨ ਕਰਦਿਆਂ ਔਜਲਾ ਨੇ ਮੰਗ ਕੀਤੀ ਕਿ:

1. ਜਿਹੜੇ ਕੰਮ ਰੁਕੇ ਹੋਏ ਹਨ, ਉਨ੍ਹਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲ ਸਕੇ।
2. ਇਕ ਚੰਗੀ ਕਮੇਟੀ ਬਣਾ ਕੇ ਇਨ੍ਹਾਂ ਪ੍ਰਾਜੈਕਟਾਂ 'ਚ ਹੋਏ ਵੱਡੇ ਭ੍ਰਿਸ਼ਟਾਚਾਰ ਦੀ ਜਾਂਚ (ਇਨਕੁਆਰੀ) ਕਰਵਾਈ ਜਾਵੇ।
3. ਭ੍ਰਿਸ਼ਟਾਚਾਰ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।


author

DIsha

Content Editor

Related News