ਸਰਹੱਦੀ ਕਸਬਾ ਰਮਦਾਸ ਵਿਖੇ ਅਕਾਲੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ
Thursday, Feb 14, 2019 - 04:33 AM (IST)
ਅੰਮ੍ਰਿਤਸਰ (ਸਾਰੰਗਲ)-ਸਰਹੱਦੀ ਕਸਬਾ ਰਮਦਾਸ ਵਿਖੇ ਅਕਾਲੀ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਸੁਰਿੰਦਰਪਾਲ ਕਾਲੀਆ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਰਮਦਾਸ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਮੁਖ ਤੌਰ ’ਤੇ ਜੋਧ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲ ਨੇ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਤੌਰ ’ਤੇ ਨਗਰ ਕੌਂਸਲ ਰਮਦਾਸ ਦੀ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ ਵੀ ਪਹੁੰਚੇ। ®ਮੀਟਿੰਗ ਦੌਰਾਨ ਜਿਥੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬੀਬੀ ਗਿੱਲ ਵਲੋਂ ਅਕਾਲੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਨਾਲ ਹੀ ਆਖਿਆ ਕਿ ਜਦੋਂ ਹਲਕਾ ਅਜਨਾਲਾ ਦਾ ਇੰਚਾਰਜ ਜੋਧ ਸਿੰਘ ਸਮਰਾ ਨੂੰ ਨਿਯੁਕਤ ਕੀਤਾ ਹੈ, ਉਦੋਂ ਤੋਂ ਹਲਕੇ ਦੇ ਅਕਾਲੀ ਵਰਕਰਾਂ ਤੇ ਆਗੂਆਂ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬੀਬੀ ਗਿੱਲ ਨੇ ਕਿਹਾ ਕਿ ਜੋਧ ਸਿੰਘ ਸਮਰਾ ਬਹੁਤ ਹੀ ਸੁਲਝੇ ਹੋਏ ਘਾਗ ਸਿਆਸਤਦਾਨ ਹਨ ਜੋ ਰਾਜਨੀਤੀ ਦੇ ਇਕ-ਇਕ ਪਹਿਲੂ ਨੂੰ ਪੂਰੀ ਤਰ੍ਹਾਂ ਨਾਲ ਜਾਣਦੇ ਹਨ। ®ਇਸ ਮੌਕੇ ਬੋਲਦਿਆਂ ਜੋਧ ਸਿੰਘ ਸਮਰਾ ਹਲਕਾ ਇੰਚਾਰਜ ਅਜਨਾਲਾ ਨੇ ਕਿਹਾ ਕਿ ਅਕਾਲੀ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਪਾਰਟੀ ਦੀ ਕੋਰ ਕਮੇਟੀ ਵਿਚ ਲਏ ਜਾਣ ’ਤੇ ਉਹ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਪਾਰਟੀ ਵਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਅਕਾਲੀ ਦਲ ਦੀ ਚਡ਼੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ। ਅੰਤ ਵਿਚ ਜੋਧ ਸਿੰਘ ਸਮਰਾ ਨੂੰ ਸਿਰੋਪਾ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰਪਾਲ ਕਾਲੀਆ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਰਮਦਾਸ, ਇੰਦਰਜੀਤ ਸਿੰਘ ਰੰਧਾਵਾ ਕੌਂਸਲਰ, ਕਰਨ ਨੰਬਰਦਾਰ, ਅਮਰਜੀਤ ਸਿੰਘ ਫੌਜੀ ਇੰਚਾਰਜ ਵਾਰਡ ਨੰ.6, ਸ਼ੇਰਾ ਅਵਾਣ, ਸੋਨੀਆ, ਬੀਬੀ ਕੰਵਲ, ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਪੀ.ਏ, ਦਲਬੀਰ ਕੌਰ ਇੰਚਾਰਜ ਵਾਰਡ ਨੰ.10, ਕੰਵਲਜੀਤ ਸਿੰਘ ਕੌਂਸਲਰ ਵਾਰਡ ਨੰ.1, ਪਰਮਜੀਤ ਖੋਸਲਾ, ਸੈਣੀ ਰਮਦਾਸ ਆਦਿ ਮੌਜੂਦ ਸਨ।
