ਭਿਟੇਵੱਡ ''ਚ ਅਕਾਲੀ ਦਲ ਨੇ ਮਾਰੀ ਬਾਜ਼ੀ, ''ਆਪ'' ਉਮੀਦਵਾਰ ਨੂੰ ਹਰਾਇਆ

Wednesday, Dec 17, 2025 - 05:20 PM (IST)

ਭਿਟੇਵੱਡ ''ਚ ਅਕਾਲੀ ਦਲ ਨੇ ਮਾਰੀ ਬਾਜ਼ੀ, ''ਆਪ'' ਉਮੀਦਵਾਰ ਨੂੰ ਹਰਾਇਆ

ਚੌਗਾਵਾ (ਹਰਜੀਤ ) : ਬਲਾਕ ਹਰਸ਼ਾ ਛੀਨਾ ਦੇ ਜੋਨ ਨੰਬਰ 6 ਭਿੱਟੇਵੱਡ ਤੋਂ ਅਕਾਲੀ ਦਲ ਦੇ ਉਮੀਦਵਾਰ ਬਚਨ ਨਾਥ ਨੇ ਬਾਜ਼ੀ ਮਾਰ ਲਈ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਮਾਹਲਾ ਨੂੰ 223 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਜੇਤੂ ਉਮੀਦਵਾਰ ਬਚਨ ਨਾਥ ਨੇ 1016, ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਮਾਹਲਾ ਨੇ 793 ਅਤੇ ਭਾਜਪਾ ਦੇ ਉਮੀਦਵਾਰ ਬਿੱਟੂ ਸਿੰਘ ਨੇ 166 ਵੋਟਾਂ ਪ੍ਰਾਪਤ ਕੀਤੀਆਂ।

ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਭਿੱਟੇਵੱਡ, ਸਾਬਕਾ ਸਰਪੰਚ ਸਰਬਜੀਤ ਸਿੰਘ ਰਾਜੂ ਭਿੱਟੇਵੱਡ, ਸ਼ਾਨਵੀਰ ਸਿੰਘ, ਕੁਲਰਾਜ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਮੈਂਬਰ, ਚੇਅਰਮੈਨ ਬਲਦੇਵ ਸਿੰਘ, ਸਤਨਾਮ ਸਿੰਘ ਪੰਚ ਭਲਵਾਨ, ਗੁਰਨਾਮ ਸਿੰਘ ਆੜਤੀ ਦਲਵਿੰਦਰ ਸਿੰਘ ਨੰਬਰਦਾਰ ਰਣਜੀਤ ਸਿੰਘ ਪੰਚ, ਫਰੰਗੀ ਨਾਥ ਪੰਚ, ਹਰਪ੍ਰਤਾਪ ਸਿੰਘ, ਜੋਬਨਜੀਤ ਸਿੰਘ ਭਲਵਾਨ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਇਹ ਵੀ ਇਕ ਵੱਡੀ ਜਿੱਤ ਹੈ।


author

Gurminder Singh

Content Editor

Related News