ਕੈਨੇਡਾ ਦੇ ਨੌਜਵਾਨ ਤੋਂ 5 ਲੱਖ ਡਾਲਰ ਦੀ ਮੰਗੀ ਫਿਰੌਤੀ, ਨਾ ਦੇਣ ''ਤੇ ਪਰਿਵਾਰ ਨੂੰ ਮਾਰਨ ਦੀ ਦਿੱਤੀ ਧਮਕੀ

Monday, Dec 15, 2025 - 06:00 PM (IST)

ਕੈਨੇਡਾ ਦੇ ਨੌਜਵਾਨ ਤੋਂ 5 ਲੱਖ ਡਾਲਰ ਦੀ ਮੰਗੀ ਫਿਰੌਤੀ, ਨਾ ਦੇਣ ''ਤੇ ਪਰਿਵਾਰ ਨੂੰ ਮਾਰਨ ਦੀ ਦਿੱਤੀ ਧਮਕੀ

ਅੰਮ੍ਰਿਤਸਰ(ਸੰਜੀਵ)- ਕੈਨੇਡਾ ਵਿਚ ਬੈਠੇ ਨੌਜਵਾਨ ਤੋਂ 5 ਲੱਖ ਡਾਲਰ ਦੀ ਫਿਰੌਤੀ ਮੰਗਣ ਦੇ ਮਾਮਲੇ ਵਿਚ ਥਾਣਾ ਲੋਪੋਕੇ ਦੀ ਪੁਲਸ ਨੇ ਗੋਲਡੀ ਅਤੇ ਵਿੱਕੀ ਪਹਿਲਵਾਨ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਮਸ਼ੇਰ ਸਿੰਘ ਔਲਖ ਨੇ ਦੱਸਿਆ ਕਿ ਉਸ ਦੇ ਦੋ ਬੱਚੇ, ਇੱਕ ਲੜਕਾ ਅਤੇ ਇੱਕ ਲੜਕੀ, ਪੜ੍ਹਾਈ ਲਈ ਕੈਨੇਡਾ ਗਏ ਸਨ। ਉਸ ਦੇ ਪੁੱਤ ਯੁਵਰਾਜ ਸਿੰਘ ਔਲਖ ਨੂੰ ਇਕ ਵਾਇਸ ਮੈਸੇਜ ਮਿਲਿਆ, ਜਿਸ ਵਿਚ ਦੋਸ਼ੀਆਂ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਅਤੇ ਵਿੱਕ ਪਹਿਲਵਾਨ ਦੱਸਿਆ ਅਤੇ ਕਿਹਾ ਕਿ 5 ਲੱਖ ਡਾਲਰ ਨਾ ਦਿੱਤੇ ਗਏ ਤਾਂ ਭਾਰਤ ਵਿੱਚ ਉਸਦੇ ਪਰਿਵਾਰ ਨੂੰ ਮਾਰ ਦੇਣਗੇ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 5 ਟਰੱਕ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ


author

Shivani Bassan

Content Editor

Related News