ਜ਼ਿਲ੍ਹਾ ਪ੍ਰਸ਼ਾਸਨ ਨੇ ਚੀਨੀ ਡੋਰ ਦੀ ਵਰਤੋਂ ''ਤੇ ਲਗਾਈ ਪਾਬੰਦੀ

Friday, Dec 19, 2025 - 05:27 PM (IST)

ਜ਼ਿਲ੍ਹਾ ਪ੍ਰਸ਼ਾਸਨ ਨੇ ਚੀਨੀ ਡੋਰ ਦੀ ਵਰਤੋਂ ''ਤੇ ਲਗਾਈ ਪਾਬੰਦੀ

ਟਾਹਲੀ ਸਾਹਿਬ(ਬਲਜੀਤ)- ਜ਼ਿਲਾ ਪ੍ਰਸਾਸਨ ਨੇ ਨਾਈਲੋਨ, ਪਲਾਸਟਿਕ ਜਾਂ ਕਿਸੇ ਹੋਰ ਸਿੰਥੈਟਿਕ ਸਮੱਗਰੀ ਤੋਂ ਬਣੇ ਪਤੰਗ ਉਡਾਉਣ ਵਾਲੇ ਧਾਗੇ ਦੀ ਦਰਾਮਦ ਅਤੇ ਵਰਤੋਂ ਜਿਸ ਨੂੰ ਚੀਨੀ ਡੋਰ ਵਜੋਂ ਜਾਣਿਆ ਜਾਂਦਾ ਹੈ, ਦੀ ਵਰਤੋਂ ਅਤੇ ਭੰਡਾਰ ਉੱਤੇ ਪਾਬੰਦੀ ਲਗਾ ਦਿੱਤੀ ਹੈ। ਵਧੀਕ ਜ਼ਿਲ੍ਹਾ ਮਜਿਸਟਰੇਟ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਿੰਥੈਟਿਕ ਪਤੰਗ ਉਡਾਉਣ ਵਾਲਾ ਧਾਗਾ ਜੋ ਗੈਰ-ਬਾਇਓਡੀਗ੍ਰੇਡੇਬਲ ਹੋਵੇ ਜਾਂ ਸੀਸੇ, ਧਾਤ ਆਦਿ ਦੀ ਵਰਤੋਂ ਕਰਕੇ ਤਿੱਖਾ ਬਣਾਇਆ ਹੋਵੇ, ਦੇ ਨਿਰਮਾਣ, ਵਿਕਰੀ, ਸਟੋਰੇਜ, ਖਰੀਦ, ਸਪਲਾਈ, ਆਵਾਜਾਈ ‘ਤੇ ਪੂਰਨ ਪਾਬੰਦੀ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ : SHO ਦੀ ਦਰਦਨਾਕ ਮੌਤ, ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸੀ ਐਂਬੂਲੈਂਸ

ਉਨ੍ਹਾਂ ਸਪੱਸ਼ਟ ਕੀਤਾ ਕਿ ਪਤੰਗ ਉਡਾਉਣ ਦੀ ਇਜਾਜ਼ਤ ਸਿਰਫ ਸੂਤੀ ਧਾਗੇ ਨਾਲ ਹੀ ਹੋਵੇਗੀ ਜੋ ਕਿਸੇ ਵੀ ਤਿੱਖੇ/ਧਾਤੂ ਸੀਸੇ ਦੇ ਹਿੱਸੇ/ਚਿਪਕਣ ਵਾਲੇ/ਧਾਗੇ ਨੂੰ ਮਜਬੂਤ ਕਰਨ ਵਾਲੀ ਸਮੱਗਰੀ ਤੋਂ ਮੁਕਤ ਹੋਵੇ। ਉਨ੍ਹਾਂ ਦੱਸਿਆ ਕਿ ਆਪਣੇ ਹੁਕਮਾਂ ਵਿੱਚ ਉਪ ਮੰਡਲ ਮੈਜਿਸਟਰੇਟ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅਤੇ ਸੈਕੰਡਰੀ ਨੂੰ ਆਦੇਸ਼ ਦਿੱਤੇ ਹਨ ਕਿ ਆਪਣੇ ਆਪਣੇ ਅਧਿਕਾਰ ਖੇਤਰਾਂ ਵਿੱਚ ਜਨਤਕ ਜਾਗਰੂਕਤਾ ਮੁਹਿੰਮ ਚਲਾਉਣ ਤਾਂ ਜੋ ਨਾਗਰਿਕਾਂ, ਖਾਸ ਤੌਰ 'ਤੇ ਬੱਚਿਆਂ ਨੂੰ ਪਲਾਸਟਿਕ, ਨਾਇਲਨ ਜਾਂ ਇਸ ਤਰ੍ਹਾਂ ਦੇ ਸੰਥੈਟਿਕ ਪਦਾਰਥਾਂ ਤੋਂ ਬਣੇ ਧਾਗੇ/ਮਾਂਜ਼ਾ ਜਾਂ ਜਿਸ ਵਿੱਚ ਚੀਨੀ ਧਾਗਾ ਜਾਂ ਪਤੰਗ ਉਡਾਉਣ ਲਈ, ਕਿਸੇ ਹੋਰ ਧਾਗੇ ਨਾਲ ਲੇਪ ਵਾਲੇ ਕੱਚ, ਧਾਤੂ ਦੇ ਹਿੱਸਿਆਂ ਦੀ ਵਰਤੋਂ ਦੇ ਖਤਰਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ।

ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨਾਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ...

ਉਨ੍ਹਾਂ ਕਿਹਾ ਕਿ ਪਤੰਗ ਉਡਾਉਣ ਤੇ ਪੰਛੀਆਂ ਨੂੰ ਪਲਾਸਟਿਕ, ਨਾਈਲੋਨ ਜਾਂ ਇਸ ਤਰ੍ਹਾਂ ਦੀ ਸਿੰਥੈਟਿਕ ਸਮੱਗਰੀ ਤੋਂ ਬਣੇ ਧਾਗੇ ਨਾਲ ਬਹੁਤ ਜ਼ਿਆਦਾ ਸੱਟਾਂ ਲੱਗਦੀਆਂ ਹਨ। ਬਹੁਤ ਸਾਰੇ ਪੰਛੀਆਂ ਦੀ ਮੌਤ ਦਾ ਕਾਰਨ ਬਣਦਾ ਹੈ, ਇਸ ਲਈ ਲੋਕਾਂ ਨੂੰ ਇਸਦੇ ਘਾਤਕ ਪ੍ਰਭਾਵਾਂ ਤੋਂ ਬਚਾਉਣਾ ਜਰੂਰੀ ਹੈ। ਮਾਮਲੇ ਦੀ ਤਤਕਾਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਹੁਕਮ ਇੱਕਤਰਫਾ ਪਾਸ ਕੀਤਾ ਗਿਆ ਅਤੇ ਇਹ 9 ਫਰਵਰੀ 2026 ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ- ਵਿਦੇਸ਼ 'ਚ ਭਾਰਤ ਦੀ ਸ਼ਾਨ ਬਣਿਆ ਬਾਕਸਰ ਲਵ ਬੰਬੋਰਿਆ, ਕਈਆਂ ਨੂੰ ਹਰਾ ਕੇ ਮਨਵਾ ਚੁੱਕੈ ਆਪਣਾ ਲੋਹਾ


author

Shivani Bassan

Content Editor

Related News