GNDU ਦੇ VC ਡਾ. ਕਰਮਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗੀ ਮੁਆਫ਼ੀ

Monday, Dec 08, 2025 - 02:54 PM (IST)

GNDU ਦੇ VC ਡਾ. ਕਰਮਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗੀ ਮੁਆਫ਼ੀ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ 'ਤੇ ਵੱਡਾ ਫੈਸਲਾ ਸੁਣਾਇਆ ਹੈ। ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿਘ ਗੜਗੱਜ  ਕਿ ਅਗਸਤ 2025 'ਚ ਦੱਖਣ ਭਾਰਤ ਵਿਚ ਇਕ ਪ੍ਰੈੱਸ ਕਾਨਫਰੰਸ ਹੋਈ ਸੀ, ਜਿਸ 'ਚ ਤੁਹਾਡੀ  ਇਕ ਵੀਡੀਓ ਵਾਇਰਲ ਹੋਈ ਅਤੇ ਬਹੁਤ ਸ਼ਿਕਾਇਤਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਈਆਂ।  

ਇਹ ਵੀ ਪੜ੍ਹੋ- ਪੰਜਾਬ 'ਚ ਚੋਣਾਂ ਤੋਂ ਪਹਿਲਾਂ ਮਘੀ ਸਿਆਸਤ, ਕਾਂਗਰਸ ਵੱਲੋਂ ਇਨ੍ਹਾਂ ਹਲਕਿਆਂ 'ਚ ਚੋਣਾਂ ਦਾ ਮੁਕੰਮਲ ਬਾਈਕਾਟ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ  ਕਿ ਤੁਸੀਂ ਸਿੱਖ ਕੌਮ ਦੇ ਫਲਸਫੇ ਨੂੰ ਰਲਗਡ ਕਰਨ ਵਾਲੀ ਗੱਲ ਕੀਤੀ ਹੈ ਅਤੇ ਇਸ ਬਿਆਨ ਬਾਜ਼ੀ ਲਈ ਤੁਸੀਂ ਸਮੁੱਚੇ ਪੰਥ ਤੋਂ ਮੁਆਫ਼ੀ ਮੰਗਦੇ  ਹੋ? ਜਿਸ ਦਾ ਕਰਮਜੀਤ ਸਿੰਘ ਨੇ ਹਾਂ ਦਾ ਜਵਾਬ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਜਥੇਦਾਰ ਨੇ ਅੱਗੇ ਬੋਲਦਿਆਂ ਕਿਹਾ ਕਿ ਤੁਸੀਂ ਸਿੱਖ ਕੌਮ ਨੂੰ ਵੱਖਰੀ ਅਤੇ ਨਿਆਰੀ ਕੌਮ ਮੰਨਦੇ ਹੋ? ਇਸ ਦਾ ਵੀ ਹਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਤੁਸੀਂ ਆਪਣੀ ਯੂਨੀਵਰਸਿਟੀ 'ਚ ਕੋਈ ਵੀ ਅਜਿਹਾ ਕਾਰਜ ਨਹੀਂ ਕਰੋਗੇ ਜਿਸ ਨਾਲ ਸਾਡੀ ਪਛਾਣ ਨੂੰ ਖੋਰਾ ਲਗਾਉਣ ਦੀ ਗੱਲ ਹੋਵੇ, ਕੀ ਤੁਸੀਂ ਅਕਾਲ ਤਖਤ ਦੇ ਸਾਹਮਣੇ ਪੰਥ ਦੇ ਸਾਹਮਣੇ ਇਹ ਪੱਕਾ ਪ੍ਰਣ ਕਰਦੇ ਹੋ? ਜਿਸ ਦਾ ਉਨ੍ਹਾਂ ਨੇ ਹਾਂ ਦਾ ਜਵਾਬ ਦਿੱਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ


author

Shivani Bassan

Content Editor

Related News