ਅਮਰੀਕਾ ਗਏ ਪਿਤਾ ਦਾ ਪਿੱਛੇ ਉਜੜ ਗਿਆ ਪਰਿਵਾਰ, ਹੋਇਆ ਉਹ ਜੋ ਸੁਫਨੇ ''ਚ ਵੀ ਨਾ ਸੋਚਿਆ ਸੀ
Tuesday, Nov 19, 2024 - 06:21 PM (IST)
ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਹਿਯਾਤਪੁਰ ਵਿਖੇ ਘਰ ਦੇ ਵਿਹੜੇ ਵਿਚ ਖੇਡਦੀ ਡੇਢ ਸਾਲਾ ਮਾਸੂਮ ਬੱਚੀ ਬਾਣੀ ਕੌਰ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਕ ਲੋਹੇ ਦਾ ਗੇਟ ਉਸ ਉੱਪਰ ਆ ਡਿੱਗਿਆ ਜਿਸ ਕਾਰਨ ਉਸਦੀ ਜਾਨ ਚਲੀ ਗਈ। ਬੱਚੀ ਦੀ ਦਾਦੀ ਗੁਰਦੇਵ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਲੜਕੇ ਦਰਸ਼ਨ ਸਿੰਘ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਜਿਸ ਤੋਂ ਬੱਚੀ ਬਾਣੀ ਕੌਰ ਪੈਦਾ ਹੋਈ। ਬਾਣੀ ਕੌਰ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਦਰਸ਼ਨ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਅਤੇ ਉਹ ਵੱਖ ਰਹਿਣ ਲੱਗ ਪਈ। ਦਰਸ਼ਨ ਸਿੰਘ ਆਪ ਅਮਰੀਕਾ ਵਿਖੇ ਰੁਜ਼ਗਾਰ ਲਈ ਚਲਾ ਗਿਆ ਅਤੇ ਪੋਤਰੀ ਬਾਣੀ ਕੌਰ ਦਾ ਪਾਲਣ ਪੋਸ਼ਣ ਉਸਦੀ ਦਾਦੀ ਗੁਰਦੇਵ ਕੌਰ ਕਰ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਅਹਿਮ ਖ਼ਬਰ, ਬਦਲੇਗਾ ਸਮਾਂ
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਦੇਵ ਕੌਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਘਰ ਵਿਚ ਮਿਸਤਰੀ ਲੱਗੇ ਹੋਏ ਸਨ ਜੋ ਕਿ ਟਾਈਲਾਂ ਲਗਾ ਰਹੇ ਸਨ। ਮਿਸਤਰੀਆਂ ਵਲੋਂ ਇਕ ਲੋਹੇ ਦਾ ਗੇਟ ਖੋਲ੍ਹ ਕੇ ਕੰਧ ਨਾਲ ਖੜ੍ਹਾ ਕੀਤਾ ਹੋਇਆ ਸੀ। ਬੱਚੀ ਘਰ ਵਿਚ ਖੇਡਦੀ ਹੋਈ ਉਸ ਲੋਹੇ ਦੇ ਗੇਟ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਇਹ ਭਾਰੀ ਗੇਟ ਉਸ ਉੱਪਰ ਹੀ ਆ ਡਿੱਗਿਆ ਜਦੋਂ ਦਾਦੀ ਅਤੇ ਘਰ ਵਿਚ ਲੱਗੇ ਮਿਸਤਰੀਆਂ ਨੇ ਲੋਹੇ ਦੇ ਗੇਟ ਹੇਠੋਂ ਬਾਣੀ ਨੂੰ ਕੱਢਿਆ ਅਤੇ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਬੱਚੀ ਬਾਣੀ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਹਾਦਸੇ ਦੀ ਸਾਰੀ ਘਟਨਾ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ।
ਇਹ ਵੀ ਪੜ੍ਹੋ : ਆਰਮੀ ਗਰਾਊਂਡ 'ਚ ਰੋਂਦੀ ਬੱਚੀ ਨੂੰ ਦੇਖ ਹੈਰਾਨ ਰਹਿ ਗਏ ਲੋਕ, ਸੱਚ ਪਤਾ ਲੱਗਾ ਤਾਂ ਨਹੀਂ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e