ਪੰਜਾਬ ਆਬਕਾਰੀ ਨੀਤੀ 2026-27: ਸੂਬੇ ''ਚ 71 ਫੀਸਦੀ ਸ਼ਰਾਬ ਦੇ ਲਾਇਸੈਂਸ ਗਰੁੱਪਾਂ ਦਾ ਹੋਇਆ ਨਵੀਨੀਕਰਨ

Saturday, Mar 14, 2026 - 06:42 PM (IST)

ਪੰਜਾਬ ਆਬਕਾਰੀ ਨੀਤੀ 2026-27: ਸੂਬੇ ''ਚ 71 ਫੀਸਦੀ ਸ਼ਰਾਬ ਦੇ ਲਾਇਸੈਂਸ ਗਰੁੱਪਾਂ ਦਾ ਹੋਇਆ ਨਵੀਨੀਕਰਨ

ਚੰਡੀਗੜ੍ਹ : ਸਾਲ 2026-27 ਦੀ ਆਬਕਾਰੀ ਨੀਤੀ ਦੇ ਤਹਿਤ ਸੂਬੇ ਵਿਚ ਸ਼ਰਾਬ ਦੇ ਲਾਇਸੈਂਸਾਂ ਦੇ ਨਵੀਨੀਕਰਨ (Renewal) ਦੀ ਪ੍ਰਕਿਰਿਆ ਸਫਲਤਾਪੂਰਵਕ ਨੇਪਰੇ ਚੜ੍ਹ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਦੇ ਕੁੱਲ 207 ਰਿਟੇਲ ਲਾਇਸੈਂਸ ਗਰੁੱਪਾਂ ਵਿੱਚੋਂ 147 ਗਰੁੱਪਾਂ ਨੇ ਆਪਣੇ ਕੰਟਰੈਕਟ ਅਗਲੇ ਸਾਲ ਲਈ ਰੀਨਿਊ ਕਰਵਾ ਲਏ ਹਨ, ਜਦੋਂ ਕਿ 60 ਗਰੁੱਪਾਂ ਦਾ ਨਵੀਨੀਕਰਨ ਅਜੇ ਬਾਕੀ ਹੈ। ਇਸ ਦੇ ਨਾਲ ਹੀ ਸੂਬੇ ਵਿਚ ਨਵੀਨੀਕਰਨ ਦੀ ਕੁੱਲ ਦਰ 71 ਫੀਸਦੀ ਰਹੀ ਹੈ।

ਨਵੀਨੀਕਰਨ ਦੀ ਆਖਰੀ ਮਿਤੀ ਅਤੇ ਪੈਂਡਿੰਗ ਗਰੁੱਪ 
ਆਬਕਾਰੀ ਨੀਤੀ ਦੀਆਂ ਸ਼ਰਤਾਂ ਅਨੁਸਾਰ ਮੌਜੂਦਾ ਲਾਇਸੈਂਸ ਧਾਰਕਾਂ ਕੋਲ ਆਪਣੇ ਕੰਟਰੈਕਟ ਰੀਨਿਊ ਕਰਨ ਲਈ 13 ਮਾਰਚ ਤੱਕ ਦਾ ਸਮਾਂ ਸੀ। ਜਿਹੜੇ 60 ਗਰੁੱਪਾਂ ਨੇ ਨਵੀਨੀਕਰਨ ਦੇ ਬਦਲ ਦੀ ਵਰਤੋਂ ਨਹੀਂ ਕੀਤੀ ਹੈ, ਉਹ ਹੁਣ ਟੈਂਡਰ ਰਾਹੀਂ ਹੋਣ ਵਾਲੀ ਨਵੀਂ ਅਲਾਟਮੈਂਟ ਪ੍ਰਕਿਰਿਆ ਵਿਚ ਹਿੱਸਾ ਲੈ ਸਕਣਗੇ। 

ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਨਵੀਨੀਕਰਨ ਦੀ ਪ੍ਰਕਿਰਿਆ ਸ਼ਾਨਦਾਰ ਰਹੀ ਹੈ। ਬਰਨਾਲਾ, ਫਰੀਦਕੋਟ, ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਮਾਨਸਾ, ਪਟਿਆਲਾ ਅਤੇ ਤਰਨਤਾਰਨ ਅਜਿਹੇ ਜ਼ਿਲ੍ਹੇ ਹਨ, ਜਿੱਥੇ ਸਾਰੇ ਗਰੁੱਪਾਂ ਦਾ 100 ਫੀਸਦੀ ਨਵੀਨੀਕਰਨ ਹੋਇਆ ਹੈ।

ਵੱਡੇ ਵਪਾਰਕ ਜ਼ਿਲ੍ਹਿਆਂ 'ਚ ਵੀ ਨਤੀਜੇ ਸਕਾਰਾਤਮਕ ਰਹੇ ਹਨ। ਅੰਕੜਿਆਂ ਮੁਤਾਬਕ ਜਲੰਧਰ 76 ਫੀਸਦ, ਅੰਮ੍ਰਿਤਸਰ 75 ਫੀਸਦੀ, ਲੁਧਿਆਣਾ 73 ਫੀਸਦੀ ਰਿਹਾ ਹੈ। ਹਾਲਾਂਕਿ ਫਾਜ਼ਿਲਕਾ, ਫਿਰੋਜ਼ਪੁਰ, ਐੱਸ.ਬੀ.ਐੱਸ. ਨਗਰ, ਕਪੂਰਥਲਾ, ਮੋਗਾ ਅਤੇ ਪਠਾਨਕੋਟ ਵਰਗੇ ਜ਼ਿਲ੍ਹਿਆਂ ਵਿਚ ਨਵੀਨੀਕਰਨ ਦੀ ਦਰ ਕੁਝ ਘੱਟ ਰਹੀ ਹੈ, ਜਿਸ ਕਾਰਨ 60 ਗਰੁੱਪ ਪੈਂਡਿੰਗ ਰਹਿ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News