ਸ਼ਹਿਰ ''ਚ ਸਾਰੀਆਂ 26 ਪੇਡ ਪਾਰਕਿੰਗਜ਼ ਹੋਈਆਂ ਸ਼ੁਰੂ

Tuesday, Jun 20, 2017 - 04:33 AM (IST)

ਚੰਡੀਗੜ੍ਹ,   (ਰਾਏ)- ਆਰਿਆ ਇਫ੍ਰਾ ਲਿਮਟਿਡ ਨੇ ਅੱਜ ਸ਼ਹਿਰ ਦੀਆਂ ਸਾਰੀਆਂ 26 ਪਾਰਕਿੰਗਜ਼ ਨੂੰ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਅੱਜ ਹਰ ਥਾਂ ਪਾਰਕਿੰਗਜ਼ ਚਾਰਜਿਜ਼ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਸੈਕਟਰ-17 ਦੀ ਮਲਟੀਲੈਵਲ ਪਾਰਕਿੰਗ ਨੂੰ ਟ੍ਰਾਇਲ ਬੇਸ 'ਤੇ ਸ਼ੁਰੂ ਕਰ ਦਿੱਤਾ ਸੀ। 
ਅੱਜ ਪਏ ਮੀਂਹ ਦੇ ਕਾਰਨ ਪਾਰਕਿੰਗ ਠੇਕੇਦਾਰਾਂ ਦੇ ਕਰਮੀਆਂ ਨੇ ਥੋੜ੍ਹੀ ਦੇਰ ਕੰਮ ਬੰਦ ਰੱਖਿਆ ਪਰ ਮੀਂਹ ਦੇ ਖਤਮ ਹੁੰਦੇ ਹੀ ਉਹ ਫਿਰ ਤੋਂ ਪਾਰਕਿੰਗ ਚਾਰਜਿਜ਼ ਲੈਂਦੇ ਨਜ਼ਰ ਆਏ। ਸੈਕਟਰ-22 ਵਿਚ ਅੱਜ ਸਵੇਰ ਤੋਂ ਹੀ ਪਾਰਕਿੰਗ ਕਰਮੀ ਹਰੀਆਂ ਤੇ ਸੰਤਰੀ ਵਰਦੀਆਂ ਵਿਚ ਪਹੁੰਚੇ ਹੋਏ ਸਨ ਤੇ ਮਾਰਕੀਟ 'ਚ ਹਰ ਆਉਣ-ਜਾਣ ਵਾਲੇ ਤੋਂ ਪਾਰਕਿੰਗ ਚਾਰਜਿਜ਼ ਵਸੂਲ ਰਹੇ ਸਨ।
ਕੰਪਨੀ ਦੇ ਪ੍ਰਾਈਵੇਟ ਕੋਆਰਡੀਨੇਟਰ ਸੰਦੀਪ ਨੇ ਦੱਸਿਆ ਕਿ ਉਹ ਕਰਮਚਾਰੀਆਂ ਦੀ ਟ੍ਰੇਨਿੰਗ ਲਈ ਪਾਰਕਿੰਗਜ਼ ਸ਼ੁਰੂ ਕਰ ਰਹੇ ਹਨ, ਤਾਂ ਕਿ ਉਹ ਆਪਣੇ ਕੰਮ ਨੂੰ ਸਮਝ ਸਕਣ। ਉਨ੍ਹਾਂ ਦੱਸਿਆ ਕਿ ਕੁੱਲ 350 ਕਰਮੀਆਂ ਨੂੰ ਪਾਰਕਿੰਗ ਡਿਊਟੀ 'ਚ ਲਾਇਆ ਗਿਆ ਹੈ, ਜਿਸ 'ਚ 70 ਫੀਸਦੀ ਮਹਿਲਾ ਕਰਮੀ ਹਨ। 


Related News