ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪਿੰਡਾਂ ’ਚ ਚੋਣ ਦੰਗਲ ਭਖਣੇ ਸ਼ੁਰੂ
Saturday, Sep 28, 2024 - 03:25 PM (IST)
ਭਵਾਨੀਗੜ੍ਹ (ਕਾਂਸਲ)- ਪੰਜਾਬ ’ਚ ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ’ਚ ਚੋਣ ਦੰਗਲ ਭਖਣੇ ਸ਼ੁਰੂ ਹੋ ਗਏ ਹਨ ਅਤੇ ਇਨ੍ਹਾਂ ਚੋਣਾਂ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਿੰਡਾਂ ’ਚ ਚੋਣਾਂ ਨੂੰ ਲੈ ਕੇ ਸਰਗਰਮੀਆਂ ਕਾਫੀ ਤੇਜ਼ ਨਜ਼ਰ ਆ ਰਹੀਆਂ ਹਨ। ਭਾਵੇਂ ਕਿ ਮੁੱਖ ਮੰਤਰੀ ਮਾਨ ਵੱਲੋਂ ਇਨ੍ਹਾਂ ਚੋਣਾਂ ਨੂੰ ਲੈ ਕੇ ਪਿੰਡ ’ਚ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਕਰਨ ਅਤੇ ਪਿੰਡਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ’ਤੇ ਦੂਜਾ ਸਿਆਸਤ ਤੋਂ ਉਪਰ ਉਠ ਕੇ ਪਿੰਡਾਂ ਦਾ ਸਹੀ ਵਿਕਾਸ ਕਰਨ ਵਾਲੇ ਈਮਾਨਦਾਰ ਵਿਅਕਤੀਆਂ ਨੂੰ ਮੌਕਾ ਦੇ ਕੇ ਬਿਨਾਂ ਕੋਈ ਖਰਚਾ ਕਰਵਾਏ ਪਿੰਡਾਂ ਦਾ ਸਰਪੰਚ ਚੁਣਨ ਦੇ ਸੰਦੇਸ਼ ਦਿੱਤੇ ਹਨ ਪਰ ਇਸ ਸਭ ਦੇ ਬਾਵਜੂਦ ਇਨ੍ਹਾਂ ਚੋਣਾਂ ਨੂੰ ਲੈ ਕੇ ਪਿੰਡਾਂ ’ਚ ਸਿਆਸਤ ਕਾਫੀ ਗਰਮਾਉਂਦੀ ਨਜ਼ਰ ਆ ਰਹੀ ਹੈ ਅਤੇ ਪਿੰਡਾਂ ’ਚ ਲੋਕਾਂ ਵੱਲੋਂ ਸਰਪੰਚੀ ਦੇ ਉਮੀਦਾਰ ਖੜ੍ਹੇ ਕਰਨ ਲਈ ਜ਼ੋਰਾਂ-ਸ਼ੋਰਾਂ ਨਾਲ ਜੋੜ-ਤੋੜ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਝੋਨੇ ਦੀ ਵਾਢੀ ਦਾ ਸੀਜ਼ਨ ਸਿਰ ’ਤੇ ਹੋਣ ਦੇ ਬਾਵਜੂਦ ਪਿੰਡਾਂ ’ਚ ਲੋਕ ਹੁਣ ਸੀਜ਼ਨ ਨੂੰ ਭੁੱਲ ਕੇ ਇਨ੍ਹਾਂ ਚੋਣਾਂ ਦੀਆਂ ਤਿਆਰੀਆਂ ’ਚ ਪੂਰੀ ਤਰ੍ਹਾਂ ਰੁਝੇ ਨਜ਼ਰ ਆ ਰਹੇ ਹਨ ਅਤੇ ਸਰਪੰਚੀ ਦੇ ਚਾਹਵਾਨ ਵਿਅਕਤੀਆਂ ਵੱਲੋਂ ਸੋਸ਼ਲ ਮੀਡੀਆ ਦੀਆਂ ਵੱਖ-ਵੱਖ ਸਾਈਟਾਂ ’ਤੇ ਆਪਣੀਆਂ ਪੋਸਟਾਂ ਸ਼ੇਅਰ ਕਰ ਕੇ ਖੁਦ ਦੇ ਸਰਪੰਚੀ ਦੀ ਚੋਣ ਲੜਣ ਦੇ ਐਲਾਨ ਕਰਨ ਦੇ ਨਾਲ-ਨਾਲ ਲੋਕਾਂ ਨੂੰ ਚੋਣਾਂ ’ਚ ਮਦਦ ਲਈ ਗੁਹਾਰ ਲਾਈ ਜਾ ਰਹੀ ਹੈ। ਪਿੰਡਾਂ ’ਚ ਕਈ ਲੋਕ ਇਸ ਤਰ੍ਹਾਂ ਦੇ ਵੀ ਹਨ ਜੋ ਕਿ ਚੋਣਾਂ ਦੌਰਾਨ ਖਾਣ-ਪੀਣ ਦੀਆਂ ਮੌਜਾਂ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਬਲਾਕ ਦੇ 66 ਪਿੰਡਾਂ ’ਚ ਸਰਪੰਚੀ ਦੀ ਚੋਣ ਲਈ ਜਨਰਲ ਤੇ ਰਾਖਵਾਂਕਰਨ ਦੀ ਸੂਚੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਚੋਣਾਂ ਦਾ ਮੌਸਮ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਤੱਕ ਅਗਲੇ ਦਿਨਾਂ ’ਚ ਪਿੰਡਾਂ ’ਚ ਕਿਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ - MP ਗੁਰਮੀਤ ਸਿੰਘ ਮੀਤ ਹੇਅਰ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ
ਜ਼ਿਲਾ ਪ੍ਰਸ਼ਾਸਨ ਵੱਲੋਂ ਰਾਖਵੇਂਕਰਨ ਦੀ ਜਾਰੀ ਕੀਤੀ ਗਈ ਸੂਚੀ ਅਨੁਸਾਰ ਪਿੰਡ ਭਰਾਜ, ਬੀਬੜ, ਚੰਨੋਂ, ਕਾਲਾਝਾੜ ਖੁਰਦ, ਮੁਨਸ਼ੀਵਾਲਾ ਉਰਫ ਫਤਿਹ ਨਗਰ, ਨੂਰਪੁਰਾ, ਰਾਮਗੜ੍ਹ, ਰੇਤਗੜ੍ਹ, ਸੰਘਰੇੜੀ, ਸੰਤੋਖਪੁਰਾ ਤੇ ਸ਼ਾਹਪੁਰ ਐੱਸ. ਸੀ. ਕੈਟਾਗਰੀ ਲਈ ਰਾਖਵੇਂ ਕੀਤੇ ਗਏ ਹਨ।
ਆਲੋਅਰਖ, ਬਾਲਦ ਖੁਰਦ, ਬਾਸੀਅਰਖ, ਭੱਟੀਵਾਲ ਖੁਰਦ, ਬਿਜਲਪੁਰ, ਹਰਦਿੱਤਪੁਰਾ, ਨੰਦਗੜ੍ਹ, ਰਾਏ ਸਿੰਘ ਵਾਲਾ ਤੇ ਸਕਰੌਦੀਂ ਐੱਸ.ਸੀ. ਕੈਟਾਗਰੀ ਦੀਆਂ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ। ਅਕਬਰਪੁਰ, ਬਖੋਪੀਰ, ਬਖਤੜੀ, ਬਟਰਿਆਣਾ, ਦਿਆਲਗੜ੍ਹ, ਦਿੱਤੂਪੁਰ, ਫਤਿਹਗੜ੍ਹ ਭਾਦਸੋਂ, ਗਹਿਲਾ, ਹਰਕ੍ਰਿਸ਼ਨਪੁਰਾ, ਕਾਕੜਾ, ਕਾਲਾਝਾੜ, ਖੇੜੀਚੰਦਵਾ, ਮਾਝਾ, ਮਾਝੀ, ਮਸਾਣੀ, ਮਹਿਸਮਪੁਰ, ਨੰਦਗੜ੍ਹ ਥੰਮਣ ਸਿੰਘ ਵਾਲਾ, ਨਰੈਣਗੜ੍ਹ, ਪੰਨਵਾ, ਸੰਜੂਮਾ, ਸੰਗਤਪੁਰਾ ਤੇ ਤੂਰੀ ਔਰਤਾਂ ਲਈ ਰਾਖਵੇਂ ਕੀਤੇ ਗਏ ਹਨ।
ਇਸੇ ਤਰ੍ਹਾਂ ਬਾਕੀ ਬਚੇ ਪਿੰਡ ਬਖਤੜਾ, ਬਾਲਦ ਕਲਾਂ, ਬਲਿਆਲ, ਭੱਟੀਵਾਲ ਕਲਾਂ, ਡੇਹਲੇਵਾਲ, ਘਰਾਚੋਂ, ਜਲਾਣ, ਝਨੇੜੀ, ਜੌਲੀਆਂ, ਕਪਿਆਲ, ਖੇੜੀ ਗਿੱਲਾਂ, ਲੱਖੇਵਾਲ, ਮੱਟਰਾਂ, ਨਾਗਰਾ, ਨਕਟੇ, ਨਦਾਮਪੁਰ, ਫੱਗੂਵਾਲਾ, ਫੁੰਮਣਵਾਲ, ਰਾਜਪੁਰਾ, ਰਸੂਲਪੁਰ ਛੰਨਾ ਤੇ ਰੋਸ਼ਨਵਾਲਾ ਜਨਰਲ ਕੈਟਾਗਰੀ ਲਈ ਰਾਖਵੇਂ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8