ਪੰਜਾਬ ਦੀ ਇਸ ਜੇਲ੍ਹ ’ਚ ਕੈਦੀ ਆਪਸ ’ਚ ਭਿੜੇ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

Monday, Sep 23, 2024 - 02:39 PM (IST)

ਪੰਜਾਬ ਦੀ ਇਸ ਜੇਲ੍ਹ ’ਚ ਕੈਦੀ ਆਪਸ ’ਚ ਭਿੜੇ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਗੁਰਦਾਸਪੁਰ ਜੇਲ੍ਹ ’ਚੋਂ ਮਿਲੇ 9 ਮੋਬਾਈਲ ਫੋਨਾਂ ਦੇ ਚੱਲਦੇ ਕੈਦੀਆਂ ਦੇ ਦੋ ਗੁਟਾਂ ਵਿਚ ਇਸ ਲਈ ਲੜਾਈ ਹੋ ਗਈ, ਕਿਉਂਕਿ ਦੋਵੇਂ ਹੀ ਗੁਟ ਇਕ ਦੂਜੇ ਤੇ ਮੋਬਾਈਲ ਫੜਾਉਣ ਦਾ ਦੋਸ਼ ਲਗਾ ਰਹੇ ਹਨ। ਸਿਟੀ ਪੁਲਸ ਨੇ ਮੋਬਾਈਲ ਬਰਾਮਦ ਸਬੰਧੀ ਕੇਸ ਦਰਜ ਤਾਂ ਕਰ ਲਿਆ ਹੈ ਪਰ ਬੀਤੇ ਦਿਨ ਜੇਲ੍ਹ ’ਚ ਦੋ ਗੁਟਾਂ ’ਚ ਹੋਈ ਲੜਾਈ ਦੇ ਕਾਰਨ ਭਾਰੀ ਮਾਤਰਾ ’ਚ ਪੁਲਸ ਜੇਲ੍ਹ ’ਚ ਦਾਖ਼ਲ ਹੋਈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਬੀਤੇ ਦਿਨ ਜੇਲ੍ਹ ਵਿਚ ਅਚਨਚੇਤ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ’ਚ ਜੇਲ੍ਹ ਦੀ ਚਾਰਦੀਵਾਰੀ ’ਚੋਂ ਵੱਖ-ਵੱਖ ਥਾਵਾਂ ’ਤੇ ਛੁਪਾਏ 9 ਮੋਬਾਈਲ ਫੋਨ ਬਰਾਮਦ ਹੋਏ।

ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ

ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੇ ਪੱਤਰ ਦੇ ਆਧਾਰ ’ਤੇ ਥਾਣਾ ਸਿਟੀ ’ਚ ਅਣਪਛਾਤੇ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਬੀਤੇ ਅਚਾਨਕ ਜੇਲ੍ਹ ਦੇ ਅੰਦਰ ਹੀ ਕੈਦੀਆਂ ਦੇ ਦੋ ਧੜੇ ਆਪਸ ਵਿਚ ਭਿੜ ਗਏ। ਇਸ ਸਬੰਧੀ ਸੂਚਨਾ ਮਿਲਣ ’ਤੇ ਪੁਲਸ ਅਧਿਕਾਰੀਆਂ ਦੀ ਮੰਗ ’ਤੇ ਜ਼ਿਲ੍ਹਾ ਪੁਲਸ ਨੇ ਵੱਡੀ ਗਿਣਤੀ ਪੁਲਸ ਮੁਲਾਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ।

ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...

ਪੁਲਸ ਨੇ ਦੋਵਾਂ ਧੜਿਆਂ ਨੂੰ ਵੱਖ ਕਰ ਕੇ ਬੈਰਕਾਂ ਵਿਚ ਬੰਦ ਕਰ ਦਿੱਤਾ। ਪਤਾ ਲੱਗਾ ਹੈ ਕਿ ਕੈਦੀਆਂ ਦੇ ਇਹ ਟੋਲੇ ਇਕ ਦੂਜੇ ’ਤੇ ਮੋਬਾਈਲ ਫ਼ੋਨ ਸਬੰਧੀ ਜਾਣਕਾਰੀ ਦੇ ਕੇ ਮੋਬਾਈਲ ਫੜਾਉਣ ਦੇ ਦੋਸ਼ ਲਗਾ ਰਹੇ ਹਨ। ਸਿਟੀ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਨਵ-ਵਿਆਹੁਤਾ ਦੀ ਮੌਤ, ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News