ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਮਾਲੇਰਕੋਟਲਾ ਤੇ ਅਮਰਗੜ੍ਹ ਦੇ ਅਕਾਲੀ ਵਰਕਰਾਂ ਨੇ ਰੋਡ ਜਾਮ ਕਰਕੇ ਦਿੱਤਾ ਧਰਨਾ

12/08/2017 3:54:34 PM

ਮਾਲੇਰਕੋਟਲਾ (ਜ਼ਹੂਰ/ਸ਼ਹਾਬੂਦੀਨ) — ਨਗਰ ਪੰਚਾਇਤ ਮੱਲਾਂਵਾਲਾ ਤੇ ਮੱਖੂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਭਰਣ ਦੇ ਵੀਰਵਾਰ ਅੰਤਿਮ ਦਿਨ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐੱਨ.ਓ. ਸੀ. ਨਾ ਦੇਣ, ਝੂੱਠੇ ਪਰਚੇ ਦਰਜ ਕਰਨ ਅਤੇ ਅਕਾਲੀ ਵਰਕਰਾਂ 'ਤੇ ਹਿੰਸਕ ਹਮਲੇ ਕਰਨ ਵਰਗੀਆਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਰੋਸ ਵੱਜੋਂ ਸ਼ੁੱਕਰਵਾਰ ਅਕਾਲੀ ਵਰਕਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਭਰ ਦੀਆਂ ਸੜਕਾਂ 'ਤੇ ਉੱਤਰ ਕੇ ਕਾਂਗਰਸ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਬਜਾਉਂਦਿਆਂ, ਜਿਥੇ ਪੰਜਾਬ ਅੰਦਰ ਥਾਂ-ਥਾਂ ਰੋਡ ਜਾਮ ਕੀਤੇ, ਉਥੇ ਮਾਲੇਰਕੋਟਲਾ ਤੇ ਅਮਰਗੜ੍ਹ ਵਿਧਾਨ ਸਭਾ ਹਲਕਿਆਂ ਦੇ ਸੈਂਕੜੇ ਅਕਾਲੀ ਵਰਕਰਾਂ ਨੇ ਵੀ ਸਥਾਨਕ ਟਰੱਕ ਯੂਨੀਅਨ ਚੌਕ ਵਿਖੇ ਮਾਲੇਰਕੋਟਲਾ-ਧੂਰੀ ਰੋਡ ਜਾਮ ਕਰਕੇ ਰੋਹ ਭਰਪੂਰ ਧਰਨਾਂ ਦਿੰਦਿਆਂ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। 

PunjabKesari
ਧਰਨੇ ਨੂੰ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਨੇ ਜਿਥੇ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਜੰਮ ਕੇ ਨਿੰਦਾਂ ਕੀਤੀ ਉਥੇ ਅਕਾਲੀ ਵਰਕਰਾਂ ਨੂੰ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਡਟ ਕੇ ਖੜ੍ਹੇ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਲੋੜ ਪਈ ਤਾਂ ਅਕਾਲੀ ਵਰਕਰ ਗ੍ਰਿਫਤਾਰੀਆਂ ਦੇਣ ਅਤੇ ਜੇਲਾਂ ਭਰਣ ਤੋਂ ਵੀ ਗੁਰੇਜ਼ ਨਹੀਂ ਕਰਨਗੇ । ਕਾਂਗਰਸ ਸਰਕਾਰ ਨੂੰ ਵਾਅਦਿਆਂ ਤੋਂ ਭੱਜੀ ਹੋਈ ਸਰਕਾਰ ਦੱਸਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਵੱਡੇ-ਵੱਡੇ ਵਾਅਦਿਆਂ 'ਚੋਂ ਅੱਜ ਤੱਕ ਇਕ ਵੀ ਵਾਅਦਾ ਕਾਂਗਰਸ ਸਰਕਾਰ ਪੂਰਾ ਨਹੀਂ ਕਰ ਸਕੀ। ਜਿਸ ਕਾਰਨ ਸੂਬੇ ਦੇ ਲੋਕ ਹੁਣ ਕਾਂਗਰਸ ਸਰਕਾਰ ਦੇ ਖਿਲਾਫ ਉੱਠ ਖੜ੍ਹੇ ਹੋਏ ਹਨ । ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਅੰਦਰ ਹੋਣ ਜਾ ਰਹੀਆਂ ਨਗਰ ਪੰਚਾਇਤ ਚੋਣਾਂ 'ਚ ਆਪਣੀ ਹਾਰ ਨੂੰ ਪਹਿਲਾਂ ਹੀ ਦੇਖਦਿਆਂ ਕਾਂਗਰਸ ਸਰਕਾਰ ਹੁਣ ਅਕਾਲੀ ਉਮੀਦਵਾਰਾਂ ਨਾਲ ਧੱਕੇਸ਼ਾਹੀਆਂ ਕਰਨ ਤੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਾਉਣ ਵਰਗੀਆਂ ਕੋਝੀਆਂ ਚਾਲਾਂ ਚੱਲਣ 'ਤੇ ਉੱਤਰ ਆਈ ਹੈ ਪਰ ਸੂਬੇ ਦੇ ਜੁਝਾਰੂ ਅਕਾਲੀ ਵਰਕਰ ਕਾਂਗਰਸ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਨਗੇ । 
ਇਸ ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਸਾਬਕਾ ਵਿਧਾਇਕ ਅਮਰਗੜ੍ਹ ਐਡਵੋਕੇਟ ਇਕਬਾਲ ਸਿੰਘ ਝੂੰਦਾਂ, ਸਾਬਕਾ ਮੰਤਰੀ ਨੁਸਰਤ ਅਲੀ ਖਾਂ, ਜ਼ਿਲਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ), ਜਥੇਦਾਰ ਮੇਘ ਸਿੰਘ ਗੁਆਰਾ, ਐਡਵੋਕੇਟ ਮੁਹੰਮਦ ਸ਼ਮਸ਼ਾਦ, ਕੇਵਲ ਸਿੰਘ ਭੋਗੀਵਾਲ, (ਤਿੰਨੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ), ਟਰੱਕ ਯੂਨੀਅਨ ਮਾਲੇਰਕੋਟਲਾ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਨੌਧਰਾਣੀ, ਜੈਲਦਾਰ ਸੁਖਜੀਵਨ ਸਿੰਘ ਸਰੌਦ, ਜਥੇਦਾਰ ਹਰਦੇਵ ਸਿੰਘ ਸੇਹਕੇ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਸਾਕਿਬ ਅਲ਼ੀ ਰਾਜਾ, ਸਿਰਾਜ ਮਾਲਿਕ, ਹਾਕਮ ਸਿੰਘ ਚੱਕ, ਐਡਵੋਕੇਟ ਪ੍ਰਵੇਜ਼ ਬੱਬੂ ਬਰਕਤਪੂਰਾ, ਮੁਹੰਮਦ ਜਮੀਲ ਚੌਹਾਨ, ਦਰਸ਼ਨ ਸਿੰਘ ਦਰਦੀ, ਕਮਲਜੀਤ ਸਿੰਘ ਹਥਨ, ਮੁਹੰਮਦ ਅਸਲਮ ਬਾਚੀ, ਮੁਹੰਮਦ ਨਸੀਰ ਭੱਟੀ ਕਿਲਾ, ਮਹਿੰਦਰ ਸਿੰਘ ਮਦੇਵੀ, ਮੁਹੰਮਦ ਯਾਸੀਨ ਅਹਿਮਦਗੜ੍ਹ, ਗੁਲਜ਼ਾਰ ਖਾਂ ਪ੍ਰਾਪਰਟੀ ਸਲਾਹਕਾਰ, ਸ਼ਫੀਕ ਚੌਹਾਨ, ਬਸ਼ੀਰ ਰਾਣਾ, ਪਰਮਜੀਤ ਸਿੰਘ ਮਦੇਵੀ, ਗੁਰਦੀਪ ਸਿੰਘ ਬਧਰਾਵਾਂ, ਮਹਿੰਦਰ ਸਿੰਘ ਨਾਰੀਕੇ, ਮੁਹੰਮਦ ਯਾਸੀਨ, ਮੁਹੰਮਦ ਅਸ਼ਰਫ ਨੰਦਨ, ਆਦਿ ਸ਼ਾਮਲ ਸਨ।


Related News