ਮੁਲਾਜ਼ਮਾਂ ਦੀਆਂ ਵਧੀਆਂ ਤਨਖ਼ਾਹਾਂ! ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਦਿੱਤਾ ਤੋਹਫ਼ਾ
Friday, Dec 26, 2025 - 05:02 PM (IST)
ਖੰਨਾ (ਸ਼ਾਹੀ) : ਪੰਜਾਬ ਸਰਕਾਰ ਦੇ ਕਿਰਤ ਵਿਭਾਗ ਨੇ ਇਕ ਸਰਕੂਲਰ 24 ਦਸੰਬਰ ਨੂੰ ਜਾਰੀ ਕਰ ਕੇ ਕਾਰਖਾਨਿਆਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ 'ਚ ਨੌਕਰੀ ਕਰਨ ਵਾਲਿਆਂ ਲਈ ਘੱਟੋ-ਘੱਟ ਮਜ਼ਦੂਰੀ ਦਰਾਂ ਵਧਾ ਦਿੱਤੀਆਂ ਹਨ। ਇਹ ਨੋਟੀਫਿਕੇਸ਼ਨ ਇਕ ਸਤੰਬਰ 2025 ਤੋਂ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੋ ਗਈਆਂ ਸਰਦੀਆਂ ਦੀਆਂ ਛੁੱਟੀਆਂ, ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕ ਜਨਵਰੀ ਤੱਕ ਬੰਦ ਰਹਿਣਗੀਆਂ...
ਨੋਟੀਫਿਕੇਸ਼ਨ ਅਨੁਸਾਰ ਹੁਣ ਸੂਬੇ ’ਚ ਅਨਸਕਿੱਲਡ (ਚਪੜਾਸੀ, ਚੌਂਕੀਦਾਰ ਤੇ ਹੈਲਪਰ ਆਦਿ) ਲਈ 11726.40 ਰੁਪਏੇ, ਸੈਮੀ ਸਕਿੱਲਡ (ਅਨਸਕਿੱਲਡ ਦੇ ਅਹੁਦੇ ’ਤੇ 10 ਸਾਲ ਦਾ ਤਜਰਬਾ ਜਾਂ ਨਵਾਂ ਆਈ. ਟੀ. ਆਈ. ਡਿਪਲੋਮਾ ਧਾਰਕ) ਲਈ 12506.40 ਰੁਪਏ, ਸਕਿੱਲਡ (ਸੈਮੀ- ਸਕਿੱਲਡ ਅਹੁਦੇ ’ਤੇ 5 ਸਾਲ ਦੇ ਤਜਰਬੇ ਵਾਲੇ ਲੁਹਾਰ ਤੇ ਇਲੈਕਟ੍ਰੀਸ਼ਨ ਆਦਿ) ਲਈ 13403.40 ਰੁਪਏ, ਹਾਈ ਸਕਿੱਲਡ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ, ਟਰੱਕ ਤੇ ਕ੍ਰੇਨ ਡਰਾਈਵਰ ਆਦਿ) ਲਈ 14435.40 ਰੁਪਏ ਨਿਰਧਾਰਿਤ ਕੀਤੇ ਹਨ।
ਇਸੇ ਤਰ੍ਹਾਂ ਸਟਾਫ਼ ਕੈਟੇਗਿਰੀ-ਏ (ਪੋਸਟ ਗ੍ਰੈਜੂਏਟ ਤੇ ਐੱਮ. ਬੀ. ਏ. ਆਦਿ ) ਲਈ 16896.40 ਰੁਪਏ, ਸਟਾਫ਼ ਕੈਟੇਗਿਰੀ-ਬੀ (ਗ੍ਰੈਜੂਏਟ) ਲਈ 15226.40 ਰੁਪਏ, ਸਟਾਫ਼ ਕੈਟੇਗਿਰੀ-ਸੀ (ਅੰਡਰ ਗ੍ਰੈਜੂਏਟ) ਲਈ 13726.40 ਰੁਪਏ ਅਤੇ ਸਟਾਫ਼ ਕੈਟੇਗਿਰੀ-ਡੀ ( 10ਵੀਂ ਪਾਸ) ਲਈ 12526.40 ਰੁਪਏ ਤਨਖ਼ਾਹ ਤੈਅ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
