ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ

Thursday, Dec 18, 2025 - 03:21 PM (IST)

ਮੋਹਾਲੀ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ, ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ

ਮੋਹਾਲੀ (ਰਣਬੀਰ) : ਜ਼ਿਲ੍ਹਾ ਮੋਹਾਲੀ ਅਧੀਨ ਖਰੜ, ਮਾਜਰੀ ਤੇ ਡੇਰਾਬੱਸੀ ਬਲਾਕ ਸੰਮਤੀ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਨਾਲ ਸਿਆਸੀ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਗਈ ਹੈ। ਮੋਹਾਲੀ ਦੇ 3 ਬਲਾਕਾਂ ’ਚ ਆਪ 24, ਕਾਂਗਰਸ 14, ਅਕਾਲੀ ਦਲ 11 ’ਤੇ ਜੇਤੂ ਰਹੀ ਜਦਕਿ ਭਾਜਪਾ ਖਾਤਾ ਵੀ ਨਾ ਖੋਲ੍ਹ ਸਕੀ। ਸਿਆਸੀ ਮਾਹਰਾਂ ਵੱਲੋਂ ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ-2027 ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ ਅਤੇ ਨਤੀਜੇ ਆਉਣ ਤੋਂ ਬਾਅਦ ਹਰ ਪਾਰਟੀ ਲਈ ਇਹ ਨਤੀਜੇ ਰੋਡਮੈਪ ਵਾਂਗ ਦੇਖੇ ਜਾ ਰਹੇ ਹਨ। ਉਮੀਦਵਾਰਾਂ ’ਚ ਹਾਰ-ਜਿੱਤ ਦਾ ਅੰਤਰ ਦੇਖਿਆ ਜਾਵੇ ਤਾਂ ਮਾਜਰੀ ਬਲਾਕ ਦੇ ਜ਼ੋਨ-3 ਮਿਰਜਾਪੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਿਮਲਾ ਨੇ 1132 ਵੋਟਾਂ ਦੇ ਵੱਡੇ ਫਰਕ ਨਾਲ ਵਿਰੋਧੀ ਨੂੰ ਹਰਾਇਆ। ਖਰੜ ਬਲਾਕ ਦੇ ਜ਼ੋਨ 14 ਮੱਛਲੀ ਕਲਾਂ ਤੋਂ ਆਪ ਉਮੀਦਵਾਰ ਸੁਖਵਿੰਦਰ ਕੌਰ ਸਭ ਤੋਂ ਘੱਟ ਸਿਰਫ਼ 8 ਵੋਟਾਂ ਨਾਲ ਜੇਤੂ ਰਹੇ।
ਖਰੜ ਬਲਾਕ: 15 ਜ਼ੋਨਾਂ ਦੇ ਨਤੀਜੇ
ਨਤੀਜਿਆਂ ’ਚ ਖਰੜ ਪੰਚਾਇਤ ਸੰਮਤੀ ਅਧੀਨ ਕੁੱਲ 15 ਜ਼ੋਨਾਂ ਦੀ ਗੱਲ ਕਰੀਏ ਤਾਂ ਇਸ ’ਚ ਜ਼ੋਨ-1 ਬੜੀ ਕਰੌਰਾਂ ਤੋਂ 'ਆਪ' ਉਮੀਦਵਾਰ ਪਰਮਜੀਤ ਸਿੰਘ 21 ਵੋਟਾਂ, ਜ਼ੋਨ-2 ਸਿਉਂਕ ਤੋਂ 'ਆਪ' ਉਮੀਦਵਾਰ ਜਸਪਾਲ ਕੌਰ 129, ਜ਼ੋਨ-3 ਮੁੱਲਾਂਪੁਰ ਗਰੀਬਦਾਸ ਤੋਂ ਕਾਂਗਰਸ ਉਮੀਦਵਾਰ ਸਤੀਸ਼ ਕੁਮਾਰ, ਜ਼ੋਨ-4 ਅੱਲਾਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਪ੍ਰੀਤ ਕੌਰ 492 ਵੋਟਾਂ, ਜ਼ੋਨ -5 ਸਹੋੜਾਂ ਆਜ਼ਾਦ ਜਸਪ੍ਰੀਤ ਕੌਰ 436 ਵੋਟਾਂ ਨਾਲ ਜੇਤੂ ਰਹੇ।
ਇਹ ਰਹੇ ਨਤੀਜੇ
ਜ਼ੋਨ-6 ਕਾਲੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਲਜੀਤ ਕੌਰ 73 ਵੋਟਾਂ, ਜ਼ੋਨ-7 ਮਾਛੀਪੁਰ ਤੋਂ ਆਪ ਦੇ ਨਿਰਪਾਲ ਸਿੰਘ 126, ਜ਼ੋਨ- 8 ਸੋਤਲ ਤੋਂ ਕਾਂਗਰਸ ਉਮੀਦਵਾਰ ਬਲਜਿੰਦਰ ਸਿੰਘ 201, ਜ਼ੋਨ-9 ਘੋਗਾ ਤੋਂ ਬਲਬੀਰ ਕੌਰ ਕਾਂਗਰਸ 464, ਜ਼ੋਨ-10 ਚੋਲਟਾ ਖੁਰਦ ਕਾਂਗਰਸ ਦੀ ਕੰਵਲਜੀਤ ਕੌਰ 334, ਜ਼ੋਨ- 11 ਮਜਾਤੜੀ ਤੋਂ ਜਗਜੀਤ ਸਿੰਘ ਕਾਂਗਰਸ 525, ਜ਼ੋਨ-12 ਸਵਾੜਾ ਤੋਂ ਆਪ ਰਘਵੀਰ ਸਿੰਘ 185, ਜ਼ੋਨ-13 ਝੰਜੇੜੀ ਤੋਂ ਜਗਜੀਤ ਸਿੰਘ ਆਪ 23, ਜ਼ੋਨ- 14 ਮੱਛਲੀ ਕਲਾਂ ਸੁਖਵਿੰਦਰ ਕੌਰ ਆਪ 8, ਜ਼ੋਨ-15 ਚੰਡਿਆਲਾ ਸੂਦਾਂ ਤੋਂ ਬਲਜੀਤ ਸਿੰਘ ਆਪ 98 ਨਾਲ ਜੇਤੂ ਰਹੇ।
ਮਾਜਰੀ ਬਲਾਕ: ਅਕਾਲੀ ਦਲ ਦਾ ਮਜ਼ਬੂਤ ਪ੍ਰਦਰਸ਼ਨ
ਬਲਾਕ ਮਾਜਰੀ ’ਚ ਕੁੱਲ 15 ਜ਼ੋਨਾਂ ’ਚੋਂ ਅਕਾਲੀ ਦਲ ਨੇ 8, ਆਪ ਨੇ 5, ਕਾਂਗਰਸ ਨੇ 1 ਤੇ 1 ਜ਼ੋਨ ’ਚ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ।
ਇਹ ਹਨ ਜੇਤੂ ਉਮੀਦਵਾਰ
ਜ਼ੋਨ-1 ਥਾਣਾ ਗੋਬਿੰਦਗੜ੍ਹ ਤੋਂ ਜਸਮੀਤ ਕੌਰ (ਆਪ) 391, ਜ਼ੋਨ-2 ਖਿਜ਼ਰਾਬਾਦ ਤੋਂ ਗੁਰਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ 110, ਜ਼ੋਨ-3 ਮਿਰਜ਼ਾਪੁਰ ਤੋਂ ਬਿਮਲਾ ਸ਼੍ਰੋਮਣੀ ਅਕਾਲੀ ਦਲ 1132, ਜ਼ੋਨ-4 ਮਾਣਕਪੁਰ ਸ਼ਰੀਫ ਤੋਂ ਯਾਦਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 241, ਜ਼ੋਨ-5 ਮਾਜਰੀ ਤੋਂ ਰੂਲਦਾ ਰਾਮ ਅਕਾਲੀ ਦਲ 43, ਜ਼ੋਨ-6 ਝੰਡੇ ਮਾਜਰਾ ਤੋਂ ਰੂਪਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ 40, ਜ਼ੋਨ-7 ਬੜੋਦੀ ਤੋਂ ਗੁਰਪ੍ਰੀਤ ਸਿੰਘ ਅਕਾਲੀ ਦਲ 182,ਜ਼ੋਨ-8 ਨਿਹੋਲਕਾ ਤੋਂ ਜਸਵੀਰ ਕੌਰ ਸ਼੍ਰੋਮਣੀ ਅਕਾਲੀ ਦਲ 297, ਜ਼ੋਨ-9 ਝਿੰਗੜਾ ਕਲਾਂ ਤੋਂ ਕੁਲਬੀਰ ਕੌਰ ਆਪ 90, ਜ਼ੋਨ-10 ਤਿਉੜ ਤੋਂ ਪਰਮਜੀਤ ਕੌਰ ਆਜ਼ਾਦ 646, ਜ਼ੋਨ-11 ਸੈਣੀ ਮਾਜਰਾ ਤੋਂ ਗੁਰਦੀਪ ਸਿੰਘ ਕਾਂਗਰਸ 24, ਜ਼ੋਨ-12 ਤੀੜਾ ਤੋਂ ਮਨਮੋਹਨ ਸਿੰਘ ਆਪ 377, ਜ਼ੋਨ-13 ਪੜੌਲ ਤੋਂ ਧਰਮਵੀਰ ਸਿੰਘ ਆਪ 126, ਜ਼ੋਨ-14 ਜੈਅੰਤੀ ਮਾਜਰੀ ਤੋਂ ਗੁਰਦੀਪ ਕੌਰ ਅਕਾਲੀ ਦਲ 257 ਤੇ ਜ਼ੋਨ-15 ਰੁੜਕੀ ਖਾਮ ਤੋਂ ਦਿਲਬਾਗ ਸਿੰਘ ਆਪ ਨੇ ਵੋਟਾਂ ਨਾਲ ਜਿੱਤ ਦਰਜ ਕੀਤੀ।
ਡੇਰਾਬੱਸੀ ਬਲਾਕ: ਆਪ ਨੂੰ 12 ਸੀਟਾਂ, ਕਾਂਗਰਸ 8 ਸੀਟਾਂ ਨਾਲ ਦੂਜੇ ਨੰਬਰ ’ਤੇ
ਡੇਰਾਬੱਸੀ ਬਲਾਕ ਸੰਮਤੀ ਚੋਣਾਂ ’ਚ ਆਪ ਨੂੰ 12, ਕਾਂਗਰਸ 8, ਅਕਾਲੀ ਦਲ 2 ਤੇ ਜ਼ਿਲ੍ਹੇ ਅਧੀਨ ਬਾਕੀ 2 ਬਲਾਕ ਖਰੜ ਤੇ ਮਾਜਰੀ ਵਾਂਗ ਹੀ ਡੇਰਾਬਸੀ ਅੰਦਰ ਵੀ ਭਾਜਪਾ ਖਾਤਾ ਖੋਲ੍ਹਣ ’ਚ ਨਾਕਾਮ ਰਹੀ।
ਇਹ ਹਨ ਨਤੀਜੇ
ਜ਼ੋਨ 1 ਸਮਗੋਲੀ ਤੋਂ ਆਪ ਦੀ ਗੀਤਾ ਰਾਣੀ 101, ਜ਼ੋਨ-2 ਜਿਓਲੀ (ਕਾਂਗਰਸ) ਦੇ ਨਸੀਬ ਸਿੰਘ 24, ਜ਼ੋਨ 3 ਹੰਡੇਸਰਾ ਆਪ ਦੇ ਨਵਨੀਤ ਸਿੰਘ 54, ਜ਼ੋਨ 4 ਖੇਲਾਂ ਤੋਂ ਕਾਂਗਰਸ ਦੇ ਮੋਹਨ ਸਿੰਘ 269, ਜ਼ੋਨ 5 ਪੰਡਵਾਲਾ ਤੋਂ, ਬਲਜੀਤ ਕੌਰ ਆਪ 377, ਜ਼ੋਨ-6 ਪਰਾਗਪੁਰ (ਆਪ) ਤੋਂ ਪੁਸ਼ਪਾ 211, ਜ਼ੋਨ 7 ਖੇੜੀ ਗੁਜਰਾਂ ਆਪ ਦੀ ਰਾਜ ਰਾਣੀ 14, ਜ਼ੋਨ 8 ਤ੍ਰਿਵੇਦੀ ਕੈਂਪ ਆਪ ਦੇ ਪ੍ਰਦੀਪ ਕੁਮਾਰ 387, ਜ਼ੋਨ-9 ਭਾਂਖਰਪੁਰ ਤੋਂ ਕਾਂਗਰਸ ਦੇ ਉੱਧਮ ਸਿੰਘ 99, ਜ਼ੋਨ-10 ਜਵਾਹਰਪੁਰ ਤੋਂ ਜਸਵਿੰਦਰ ਕੌਰ ਆਪ 99 ਵੋਟਾਂ, ਜ਼ੋਨ 11 ਅਮਲਾਲਾ ਤੋਂ ਆਪ ਦੀ ਪਰਮਜੀਤ ਕੌਰ 165, ਜ਼ੋਨ-12 ਚਡਿਆਲਾ ਤੋਂ ਆਪ ਦੀ ਅਲਕਾ ਰਾਣੀ 294, ਜ਼ੋਨ 13 ਝਰਮੜੀ ਤੋਂ ਹਰਪ੍ਰੀਤ ਕੌਰ ਸ਼੍ਰੋਮਣੀ ਅਕਾਲੀ ਦਲ 108 ਵੋਟਾਂ, ਜ਼ੋਨ 14 ਰਾਣੀ ਮਾਜਰਾ ਤੋਂ ਦਲਬੀਰ ਸਿੰਘ ਕਾਂਗਰਸ 450, ਜ਼ੋਨ-15 ਭਾਗਸੀ ਤੋਂ ਆਪ ਦੀ ਮਨਜੀਤ ਕੌਰ 54, ਜ਼ੋਨ-16 ਸਰਸਣੀ ਤੋਂ ਆਪ ਦੀ ਸੁਰਿੰਦਰ ਕੌਰ 59, ਜ਼ੋਨ-17 ਮਲਕਪੁਰ ਤੋਂ ਕਾਂਗਰਸ ਦੇ ਰਘਵੀਰ ਸਿੰਘ 157, ਜ਼ੋਨ 18 ਕੂੜਾਂਵਾਲਾ ਤੋਂ ਕਾਂਗਰਸ ਦੀ ਸੀਮਾ 106, ਜ਼ੋਨ-19 ਬਸੌਲੀ ਤੋਂ ਕਾਂਗਰਸ ਦੇ ਬਲਕਾਰ ਸਿੰਘ 16, ਜ਼ੋਨ-20 ਧਰਮਗੜ੍ਹ ਤੋਂ ਕਾਂਗਰਸ ਦੇ ਕਿਰਪਾਲ ਸਿੰਘ 17, ਜ਼ੋਨ 21 ਹਮਾਂਯੂਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਗੁਰਜੀਤ ਸਿੰਘ 321 ਤੇ ਜ਼ੋਨ ਬਾਈ ਗੁਰੂ ਨਾਨਕ ਕਲੋਨੀ ਤੋਂ ਆਪ ਦੇ ਮੁਕੇਸ਼ ਕੁਮਾਰ 283 ਵੋਟਾਂ ਨਾਲ ਜੇਤੂ ਰਹੇ।
ਭਾਜਪਾ ਲਈ ਨਿਰਾਸ਼ਾਜਨਕ ਨਤੀਜੇ, ਖਾਤਾ ਵੀ ਨਹੀਂ ਖੋਲ੍ਹ ਸਕੀ
ਸਿਆਸੀ ਮਾਹਰਾਂ ਮੁਤਾਬਕ ਆਪ ਲਈ ਇਹ ਨਤੀਜੇ ਨਤੀਜੇ ਵਧੇਰੇ ਸਕੂਨ ਦੇਣ ਵਾਲੇ ਨਹੀਂ ਮੰਨੇ ਜਾ ਸਕਦੇ, ਕਿਉਂਕਿ ਆਪ ਨੇ ਜਿੰਨਾ ਪ੍ਰਚਾਰ ਕੀਤਾ, ਉਸ ਮੁਤਾਬਕ ਨਤੀਜੇ ਸਾਹਮਣੇ ਨਹੀਂ ਆਏ। ਆਪ ਤਿੰਨੋਂ ਬਲਾਕਾਂ ਦੇ ਕੁੱਲ 52 ਜ਼ੋਨਾਂ ਚੋਂ 50 ਫ਼ੀਸਦੀ ਸੀਟਾਂ ਦਾ ਪੂਰਾ ਟਿੱਚਾ ਹਾਸਲ ਨਹੀਂ ਕਰ ਸਕੀ। ਇਨ੍ਹਾਂ ਨਤੀਜਿਆਂ ’ਚ ਖਰੜ ਤੋਂ ਆਪ ਨੂੰ ਬੇਸ਼ੱਕ ਹੋਰਨਾਂ ਤੋਂ ਵੱਧ 7 ਸੀਟਾਂ ਲੈ ਕੇ ਪਹਿਲੇ ਸਥਾਨ ’ਤੇ ਰਹੀ ਪਰ ਮਾਜਰੀ ’ਚ 5 ਸੀਟਾਂ ਲੈ ਕੇ ਦੂਜੇ ਨੰਬਰ ’ਤੇ ਸਬਰ ਕਰਨਾ ਪਿਆ ਹੈ ਜਦਕਿ ਡੇਰਾਬੱਸੀ ’ਚ ਪਾਰਟੀ 12 ਸੀਟਾਂ ਹੀ ਹਾਸਲ ਕਰ ਸਕੀ। ਇਸੇ ਤਰ੍ਹਾਂ ਕਾਂਗਰਸ ਖਰੜ ਅੰਦਰ 5, ਮਾਜਰੀ ’ਚ 1 ਜਦਕਿ ਡੇਰਾਬਸੀ ’ਚ 8 ਸੀਟਾਂ ਜਿੱਤ ਕੇ ਦੂਜੇ ਨੰਬਰ ’ਤੇ ਰਹੀ। ਇਸ ਤੋਂ ਇਲਾਵਾ ਅਕਾਲੀ ਦਲ ਦਾ ਪ੍ਰਦਰਸ਼ਨ ਮਾਜਰੀ ਬਲਾਕ ਅੰਦਰ ਚੰਗਾ ਵੇਖਣ ਨੂੰ ਮਿਲਿਆ। 15 ਜ਼ੋਨਾਂ ’ਚੋਂ ਕੁੱਲ 8 ਸੀਟਾਂ ’ਤੇ ਜਿੱਤ ਹਾਸਲ ਕਰਕੇ ਹਲਕੇ ਅੰਦਰ ਭਵਿੱਖ ਲਈ ਉਮੀਦ ਦੀ ਕਿਰਨ ਜਗਾ ਦਿੱਤੀ ਹੈ। ਇਹ ਨਤੀਜੇ ਆਪ, ਅਕਾਲੀ ਦਲ ਤੇ ਕਾਂਗਰਸ ਲਈ ਮਿਲੇ ਜੁਲੇ ਪ੍ਰਦਰਸ਼ਨ ਵਾਲੇ ਸਾਬਤ ਹੋਏ। ਉੱਥੇ ਹੀ ਸਭ ਤੋਂ ਵੱਧ ਮਾਯੂਸੀ ਭਾਜਪਾ ਹੱਥ ਲੱਗੀ ਹੈ, ਕਿਉਂਕਿ ਕੁੱਲ 52 ’ਚੋਂ ਪਾਰਟੀ ਆਪਣਾ ਖਾਤਾ ਤੱਕ ਖੋਲ੍ਹਣ ’ਚ ਨਾਕਾਮ ਰਹੀ। ਲੋਕਾਂ ਨੇ ਭਾਜਪਾ ਨੂੰ ਸਿਰੇ ਤੋਂ ਨਕਾਰ ਦਿੱਤਾ।
 


author

Babita

Content Editor

Related News