ਮੁਕਾਬਲੇ ''ਚ ਇਕ ਹੱਥ ਨਾਲ ਦਸਤਾਰ ਸਜਾ ਕੇ ਨੌਜਵਾਨ ਮੋਹਿਆ ਮਨ

Friday, Dec 21, 2018 - 02:14 PM (IST)

ਮੁਕਾਬਲੇ ''ਚ ਇਕ ਹੱਥ ਨਾਲ ਦਸਤਾਰ ਸਜਾ ਕੇ ਨੌਜਵਾਨ ਮੋਹਿਆ ਮਨ

ਅਜਨਾਲਾ - ਅਜਨਾਲਾ ਸਥਿਤ ਕੀਰਤਨ ਦਰਬਾਰ ਸੋਸਾਇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਪਰਪਿਤ ਇਕ ਦਸਤਾਰ ਮੁਕਾਬਲਾ ਕਰਵਾਇਆ ਗਿਆ। ਸੋਸਾਇਟੀ ਦੇ ਇਸ ਮੁਕਾਬਲੇ ਦਾ ਮਕਸਦ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਤੇ ਸਿੱਖ ਸੰਸਕ੍ਰਿਤੀ ਦੇ ਨੇੜੇ ਲੈ ਕੇ ਆਉਣਾ ਹੈ। ਇਸ ਦੌਰਾਨ 120 ਜ਼ਿਲਿਆਂ ਦੇ ਨੌਜਵਾਨਾਂ ਨੇ ਦਸਤਾਰਬੰਦੀ ਮੁਕਬਾਲੇ 'ਚ ਹਿੱਸਾ ਲਿਆ। ਉਨ੍ਹਾਂ 'ਚੋਂ ਇਕ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਭਾਣਾ ਦਾ 19 ਸਾਲ ਦਾ ਨੌਜਵਾਨ ਕਮਲਪ੍ਰੀਤ ਵੀ ਸ਼ਾਮਲ ਹੈ, ਜਿਸ ਨੇ ਇਕ ਹੱਥ ਨਾਲ ਬਹੁਤ ਸੁੰਦਰ ਦਸਤਾਰ ਸਜਾਈ ਤੇ ਦੂਜਾ ਸਥਾਨ ਹਾਸਲ ਕੀਤਾ। 

ਇਹ ਮੁਕਾਬਲਾ 5 ਤੋਂ 12 ਸਾਲ ਤੱਕ ਦੀ ਉਮਰ ਦੇ ਬੱਚਿਆਂ ਤੇ ਦੂਜੇ ਵਰਗ 'ਚ 13 ਤੋਂ 20 ਸਾਲ ਦੀ ਉਮਰ ਦੇ ਨੌਜਵਾਨਾਂ ਦਾ ਸੀ। ਦਸਤਾਰ ਲਈ ਹਰ ਕਿਸੇ ਨੂੰ 10 ਮਿੰਟ ਦਾ ਸਮਾਂ ਦਿੱਤਾ ਗਿਆ। ਇਸ ਉਪਰੰਤ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਲੜਕਿਆਂ ਨੂੰ 5100, 3100 ਤੇ 2100 ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।  


author

Baljeet Kaur

Content Editor

Related News