ਸੀਵਰੇਜ ’ਚ ਡਿਸਚਾਰਜ ਛੱਡਣ ਵਾਲੇ 54 ਡਾਇੰਗ ਯੂਨਿਟਾਂ ’ਤੇ ਹੋਵੇਗੀ ਕਾਰਵਾਈ
Saturday, Dec 14, 2024 - 01:19 PM (IST)
ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਸੀ. ਈ. ਟੀ. ਪੀ. ਤੋਂ ਪਹਿਲਾਂ ਸੀਵਰੇਜ ’ਚ ਡਿਸਚਾਰਜ ਛੱਡਣ ਵਾਲੇ ਡਾਇੰਗ ਯੂਨਿਟਾਂ ’ਤੇ ਕਾਰਵਾਈ ਹੋਵੇਗੀ, ਇਹ ਨਿਰਦੇਸ਼ ਐੱਨ. ਜੀ. ਟੀ. ਵੱਲੋਂ ਦਿੱਤੇ ਗਏ ਹਨ। ਇਸ ਮਾਮਲੇ ਦੀ 27 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਪੀ. ਪੀ. ਸੀ. ਬੀ. ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਸੀ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ 54 ਛੋਟੇ-ਵੱਡੇ ਡਾਇੰਗ ਯੂਨਿਟ ਸੀ. ਈ. ਟੀ. ਪੀ. ਨਾਲ ਜੁੜੇ ਨਹੀਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਇਨ੍ਹਾਂ ਡਾਇੰਗ ਯੂਨਿਟਾਂ ਨੂੰ ਸਰਕਾਰ ਵੱਲੋਂ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਜ਼ਰੀਏ 2019 ’ਚ ਜਾਰੀ ਸੀਵਰੇਜ ’ਚ ਡਿਸਚਾਰਜ ਬੰਦ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਦੇ ਆਧਾਰ ’ਤੇ ਬੰਦ ਕਰਨ, ਸ਼ਿਫਟ ਹੋਣ ਜਾਂ ਜ਼ੀਰੋ ਲਿਕਵਡ ਡਿਸਚਾਰਜ ਟੈਕਨਾਲੋਜੀ ਅਪਣਾਉਣ ਲਈ ਪਿਛਲੇ ਸਾਲ ਮਾਰਚ ਤੋਂ ਲੈ ਕੇ ਜੂਨ ਤੱਕ ਦੀ ਮੋਹਲਤ ਦਿੱਤੀ ਗਈ ਸੀ।
ਇਸ ਤੋਂ ਬਾਅਦ ਇਕ ਵੱਡਾ ਅਤੇ 10 ਛੋਟੇ ਡਾਇੰਗ ਯੂਨਿਟ ਬੰਦ ਹੋ ਗਏ, ਜਦਕਿ ਇਕ ਵੱਡੇ ਡਾਇੰਗ ਯੂਨਿਟ ਨੇ ਜੇ. ਐੱਲ. ਡੀ. ਅਪਣਾ ਲਿਆ ਹੈ। ਜਿਥੋਂ ਤੱਕ ਬਾਕੀ ਡਾਇੰਗ ਯੂਨਿਟਾਂ ਦਾ ਸਵਾਲ ਹੈ, ਉਨ੍ਹਾਂ ਨੂੰ ਜੁਰਮਾਨਾ ਲਗਾਉਣ ਦੇ ਨੋਟਿਸ ਜਾਰੀ ਕਰਨ ਤੋਂ ਇਲਾਵਾ ਸੀਵਰੇਜ ਕੁਨੈਕਸ਼ਨ ਕੱਟਣ ਲਈ ਨਗਰ ਨਿਗਮ ਨੂੰ ਸਿਫਾਰਿਸ਼ ਕੀਤੀ ਗਈ ਹੈ।
NGT ਨੇ PPCB ਅਤੇ DC ਤੋਂ ਮੰਗੀ ਰਿਪੋਰਟ
ਇਸ ਤੋਂ ਇਲਾਵਾ ਇਨਾਂ ਡਾਇੰਗ ਯੂਨਿਟਾਂ ਨੂੰ ਬੰਦ ਕਰਨ ਦੀ ਮਨਜ਼ੂਰੀ ਲੈਣ ਲਈ ਪ੍ਰਸਤਾਵ ਬਣਾ ਕੇ ਚੇਅਰਮੈਨ ਨੂੰ ਭੇਜਣ ਦੀ ਗੱਲ ਚੀਫ ਇੰਜੀਨੀਅਰ ਆਰ. ਕੇ. ਰੱਤੜਾ ਵੱਲੋਂ ਐੱਨ. ਜੀ. ਟੀ. ਦੇ ਸਾਹਮਣੇ ਕਹੀ ਗਈ ਹੈ। ਭਾਵੇਂ 27 ਨਵੰਬਰ ਤੋਂ ਲੈ ਕੇ ਹੁਣ ਤੱਕ ਇਸ ਮੁੱਦੇ ਦੀ ਪ੍ਰੋਗ੍ਰੈੱਸ ਨੂੰ ਲੈ ਕੇ ਗੱਲ ਕਰਨ ਤੋਂ ਉਹ ਪਰਹੇਜ਼ ਕਰ ਰਹੇ ਹਨ ਪਰ ਐੱਨ. ਜੀ. ਟੀ. ਨੇ ਪੀ. ਪੀ. ਸੀ. ਬੀ. ਅਤੇ ਡੀ. ਸੀ. ਤੋਂ 20 ਮਾਰਚ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਇਕ ਹਫਤਾ ਪਹਿਲਾਂ ਤੱਕ ਰਿਪੋਰਟ ਮੰਗੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - 4 ਦਿਨ ਬੰਦ ਰਹੇਗਾ ਇੰਟਰਨੈੱਟ, ਕਿਸਾਨ ਅੰਦੋਲਨ ਕਾਰਨ ਜਾਰੀ ਹੋਏ ਹੁਕਮ
ਇਨ੍ਹਾਂ ਇਲਾਕਿਆਂ ’ਚ ਚੱਲ ਰਹੀ ਹੈ ਸਕੇਟਿਡ ਡਾਇੰਗ ਇੰਡਸਟਰੀ
ਨਾਹਰ ਸਪਿਨਿੰਗ ਮਿੱਲ, ਇਵਲਾਈਨ ਇੰਟਰਨੈਸ਼ਨਲ ਢੰਡਾਰੀ, ਓਰੀਐਂਟਲ ਟੈਕਸਟਾਈਲ ਸਮਰਾਲਾ ਚੌਕ, ਓਸਵਾਲ ਵੂਲਨ ਮਿੱਲ ਸ਼ੇਰਪੁਰ ਚੌਕ, ਗਰਗ ਅਕ੍ਰੇਲਿਕ ਇੰਡਸਟਰੀ ਏਰੀਆ ਸੀ., ਵੀਨਸ ਜਲੰਧਰ ਬਾਈਪਾਸ ਚੌਕ, ਵਰਧਮਾਨ ਚੰਡੀਗੜ੍ਹ ਰੋਡ ਅਤੇ ਫੋਕਲ ਪੁਆਇੰਟ, ਮਹਾਲਕਸ਼ਮੀ ਪ੍ਰੋਸੈਸਿੰਗ, ਸੈਨਟੇਕਸ, ਇੰਡਸਟਰੀ ਏਰੀਆ, ਗੱਜ਼ਾ ਜੈਨ ਕਾਲੋਨੀ, ਮੋਤੀ ਨਗਰ, ਸ਼ਰਮਨ ਵੂਲਨ ਮਿੱਲ ਜੁਗਿਆਣਾ, ਬਸਤੀ ਜੋਧੇਵਾਲ ਚੌਕ, ਸ਼ਕਤੀ ਨਗਰ ਜੀ. ਟੀ. ਰੋਡ, ਸਰਦਾਰ ਨਗਰ, ਤਾਜੁਪਰ ਰੋਡ ਅਤੇ ਟਿੱਬਾ ਰੋਡ ਦੇ ਯੂਨਿਟ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8